ਦਰਦਨਾਕ ਹਾਦਸਾ
ਬਟਾਲਾ ਨੇੜੇ ਮਹਿਤਾ-ਘੁਮਾਣ ਮੁੱਖ ਮਾਰਗ ‘ਤੇ ਦੇਰ ਸ਼ਾਮ ਇੱਕ ਦਰਦਨਾਕ ਹਾਦਸਾ ਵਾਪਰਿਆ। ਜਿੱਥੇ ਤੇਜ਼ ਰਫਤਾਰ ਕਾਰਨ ਵਾਪਰੇ ਇਸ ਸੜਕ ਹਾਦਸੇ ਵਿੱਚ ਇੱਕ ਮਹਿਲਾ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ । ਦਰਅਸਲ, ਤੇਜ਼ ਰਫ਼ਤਾਰ ਸਵਿਫਟ ਗੱਡੀ ਅਤੇ ਐਕਟਿਵਾ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਐਕਟਿਵਾ ਸਵਾਰ ਮਹਿਲਾ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਉੱਥੇ ਹੀ ਸਵਿਫਟ ਕਾਰ ਵੀ ਕਈ ਪਾਲਟੀਆਂ ਖਾਂਦੀ ਹੋਈ ਪਲਟ ਗਈ। ਕਾਰ ਚਲਾਕ ਨੂੰ ਰਾਹਗੀਰਾਂ ਵੱਲੋਂ ਕਾਰ ਵਿੱਚੋਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਭੇਜਿਆ ਗਿਆ, ਜਿੱਥੇ ਉਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮ੍ਰਿ.ਤਕਾ ਮਹਿਲਾ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਹਾਦਸੇ ‘ਚ ਮ.ਰਨ ਵਾਲੀ ਮਹਿਲਾ ਦੀ ਪਹਿਚਾਣ ਕੰਵਲਜੀਤ ਕੌਰ ਵਜੋਂ ਹੋਈ ਹੈ ਅਤੇ ਉਮਰ ਕਰੀਬ 35 ਸਾਲ ਦੱਸੀ ਜਾ ਰਹੀ ਹੈ ।
ਪਾਸਪੋਰਟ ਦੀ ਤਸਦੀਕ
ਇਸ ਸਬੰਧੀ ਮ੍ਰਿਤਕਾ ਦੀ ਨਨਾਣ ਰਾਜਿੰਦਰ ਕੌਰ ਨੇ ਦੱਸਿਆ ਕਿ ਉਸਦਾ ਭਰਾ ਵਿਦੇਸ਼ ਕਤਰ ਰਹਿੰਦਾ ਹੈ ਜਿਸ ਕਾਰਨ ਉਸਦੀ ਭਾਬੀ ਕੰਵਲਜੀਤ ਆਪਣੇ ਪੇਕੇ ਰਹਿੰਦੀ ਹੈ ਅਤੇ ਉਹ ਵੀ ਆਪਣੇ ਘਰਵਾਲੇ ਕੋਲ ਜਾਣ ਦੀ ਤਿਆਰੀ ਕਰ ਰਹੀ ਸੀ। ਅੱਜ ਉਹ ਸਹੁਰੇ ਪਿੰਡ ਨੰਗਲ ਪਾਸਪੋਰਟ ਦੀ ਤਸਦੀਕ ਲਈ ਆਈ ਸੀ ਅਤੇ ਪਰਿਵਾਰ ਨੂੰ ਮਿਲਕੇ ਗਈ ਪਰ ਇਹ ਨਹੀਂ ਸੋਚਿਆ ਸੀ ਕਿ ਵਾਪਿਸ ਜਾਂਦੇ ਉਸ ਨਾਲ ਇਹ ਹਾਦਸਾ ਵਾਪਰ ਜਾਵੇਗਾ। ਉਥੇ ਹੀ ਕਾਰ ਚਲਾਕ ਪਿੰਡ ਚੋਣੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਉਹ ਵੀ ਇਸ ਹਾ.ਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ ਜਿਸ ਨੂੰ ਸਿਵਲ ਹਸਪਤਾਲ ਬਟਾਲਾ ਵਿੱਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ।
ਦੱਸ ਦੇਈਏ ਕਿ ਇਸ ਮਾਮਲੇ ਵਿੱਚ ਪੁਲਿਸ ਥਾਣਾ ਘੁਮਾਣ ਦੀ ਪੁਲਿਸ ਵੱਲੋਂ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚ ਮ੍ਰਿਤਕ ਔਰਤ ਕੰਵਲਜੀਤ ਕੌਰ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਟਾਲਾ ਵਿੱਚ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਜ਼ਖਮੀ ਨੂੰ ਵੀ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।