ਪਟਿਆਲਾ : ਸ਼੍ਰੀ ਗਣਪਤੀ ਮਹਾਂਉਤਸਵ ਕਮੇਟੀ ਤੇ ਸ਼੍ਰੀ ਬਾਬਾ ਰਾਮਦੇਵ ਜੀਨਗਰ ਸਭਾ ਤੋਪ ਖਾਨਾ ਮੋੜ ਪਟਿਆਲਾ ਵਲੋਂ ਯੂਥ ਆਗੂ ਸਨੀ ਢਾਬੀ ਦੀ ਅਗਵਾਈ ਹੇਠ ਵਿਧਾਇਕ ਸ. ਅਜੀਤਪਾਲ ਸਿੰਘ ਕੋਹਲੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਸਮਾਣਾ ਭਾਖੜਾ ਨਹਿਰ ਦੇ ਨਾਲ ਲਗਦੇ ਕੱਚੇ ਰਸਤੇ ਨੂੰ ਪੱਕਾ ਕੀਤਾ ਜਾਵੇ, ਮੂਰਤੀ ਵਿਸਰਜਨ ਕਰਨ ਵਾਲੇ ਥੜੇ ਨੂੰ 10 ਫੁੱਟ ਚੌੜਾ ਵੀ ਕੀਤਾ ਜਾਵੇ ਤਾਂ ਕੇ ਸੜਕ ਖੁੱਲ੍ਹੀ ਹੋ ਸਕੇ ਅਤੇ ਜਿਆਦਾ ਸ਼ਰਧਾਲੂ ਖੜ੍ਹ ਸਕਣ, ਆਵਾਜਾਈ ‘ਚ ਕੋਈ ਵਿਘਨ ਨਾ ਪਵੇ। ਮੰਗ ਪੱਤਰ ਰਾਹੀਂ ਉਨ੍ਹਾਂ ਦੱਸਿਆ ਕਿ ਜਦੋਂ ਵੀ ਸ਼ਰਧਾਲੂ ਮੂਰਤੀ ਵਿਸਰਜਨ ਕਰਦੇ ਹਨ ਤਾਂ ਵੱਡਾ ਇਕੱਠ ਹੋਣ ਕਰਕੇ ਜਾਨੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਹੀ ਨਹੀਂ ਬਲਕਿ ਆਸ ਪਾਸ ਕਸਬਿਆਂ ਤੋਂ ਵੀ ਕਈ ਵਾਰ ਸ਼ਰਧਾਲੂਆਂ ਵਲੋਂ ਇਥੇ ਆ ਕੇ ਮੂਰਤੀ ਵਿਸਰਜਨ ਕੀਤਾ ਜਾਂਦਾ ਹੈ। ਇਸ ਲਈ ਇਥੇ ਇਨੀ ਵੱਡੀ ਗਿਣਤੀ ਹੋ ਜਾਂਦੀ ਹੈ।
ਇਸ ਵਫਦ ਨੂੰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਵਿਸ਼ਵਾਸ਼ ਦਿਵਾਇਆ ਕੇ ਇਨ੍ਹਾਂ ਮੰਗਾਂ ਸਬੰਧੀ ਜਲਦੀ ਹੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਮੰਗਾਂ ਪੂਰੀਆਂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ਬਲਵੰਤ ਖੱਤਰੀ, ਸਨੀ ਡਾਬੀ, ਸੋਨੂੰ ਖੱਤਰੀ, ਵਿਨੋਦ ਡਾਬੀ,ਰਾਮ ਸਰੂਪ, ਕਾਲੂ ਡਾਬੀ, ਰਾਮਸਰੂਪ, ਸਤਪਾਲ, ਮਹਾਂਵੀਰ, ਵਿਜੈ, ਅਰੁਣ, ਸ਼ੰਬੂ ਡਾਬੀ, ਦੀਪੂ, ਰਵਿੰਦਰ, ਕਪਿਲ, ਨਰਿੰਦਰ, ਪੰਕਜ, ਭਾਰਤ ਕੁਮਾਰ ਵੀ ਮੌਜੂਦ ਸਨ।