ਅੱਜ ਹੁਸਿ਼ਆਰਪੁਰ ਦੇ ਥਾਣਾ ਸਿਟੀ ਬਾਹਰ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਹੁਸਿ਼ਆਰਪੁਰ ਦੇ ਮੁਹੱਲਾ ਖਾਨਪੁਰੀ ਗੇਟ ਦੀ ਰਹਿਣ ਵਾਲੀ ਇਕ ਲੜਕੀ ਜੋ ਕਿ ਦਿੱਲੀ ਦੀ ਵਿਆਹੀ ਹੋਈ ਸੀ, ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਨੇ ਗੁੱਸੇ ਚ ਆ ਕੇ ਥਾਣਾ ਸਿਟੀ ਬਾਹਰ ਧਰਨਾ ਲਾ ਦਿੱਤਾ ਤੇ ਪੁਲਿਸ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਜਾਣਕਾਰੀ ਦਿੰਦਿਆਂ ਲੜਕੀ ਦੇ ਭਰਾ ਅਨਿਲ ਕੁਮਾਰ ਨੇ ਦੱਸਿਆ ਕਿ ਉਸਦੀ ਭੈਣ ਸਵੀਟੀ ਦਿੱਤੀ ਦੇ ਰਹਿਣ ਵਾਲੇ ਅਜੇ ਕੁਮਾਰ ਨਾਲ ਵਿਆਹੀ ਹੋਈ ਸੀ ਤੇ ਸਹੁਰਾ ਪਰਿਵਾਰ ਵਲੋਂ ਉਸਣੀ ਭੈਣ ਨੂੰ ਪਿਛਲੇ ਕਈ ਸਾਲਾਂ ਤੋਂ ਬਿਨਾਂ ਵਜ੍ਹਾ ਹੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਕਾਰਨ ਉਸਦੀ ਭੈਣ ਕਾਫੀ ਮੁਸ਼ਕਿਲਾਂ ਚ ਰਹਿੰਦੀ ਸੀ ਪਰੰਤੂ ਬਾਵਜੂਦ ਇਸਦੇ ਸਹਰਾ ਪਰਿਵਾਰ ਵਲੋਂ ਲਗਾਤਾਰ ਹੀ ਉਸਨੂੰ ਪ੍ਰੇ਼ਸ਼ਾਨ ਕੀਤਾ ਜਾ ਰਿਹਾ ਸੀ ਉਨ੍ਹਾਂ ਦੱਸਿਆ ਕਿ ਬੀਤੀ ਦਿਨੀਂ ਵੀ ਪਰਿਵਾਰ ਵਲੋਂ ੳਸਦੀ ਭੈਣ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ ਜਿਸ ਕਾਰਨ ਉਹ ਆਪਣੀ ਭੈਣ ਨੂੰ ਦਿੱਲੀ ਤੋਂ ਲੈ ਆਇਆ ਤੇ ਸਹੁਰਾ ਪਰਿਵਾਰ ਵਲੋਂ ਹਰਾਸ ਕਰਨ ਕਰਕੇ ਉਸਦੀ ਭੈਣ ਦੀ ਬੀਤੇ ਕੱਲ੍ਹ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਭੈਣ ਦੀ ਮੌਤ ਹੋ ਬਾਅਦ ਸਹੁਰਾ ਪਰਿਵਾਰ ਨੇ ਹੁਸਿ਼ਆਰਪੁਰ ਆ ਕੇ ਵੀ ਉਸਦੀ ਮ੍ਰਿਤਕ ਭੈਣ ਨੂੰ ਗਾਲ੍ਹਾਂ ਕੱਢੀਆਂ ਤੇ ਸ਼ਰਾਬ ਪੀ ਕੇ ਹੁੜਦੰਗ ਮਚਾਇਆ । ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਸਹੁਰਾ ਪਰਿਵਾਰ ਵਲੋਂ ਤੰਗ ਪ੍ਰੇ਼ਸਾਨ ਅਤੇ ਕੁੱਟਮਾਰ ਕਰਨ ਕਰਕੇ ਉਸਦੀ ਭੈਣ ਦੀ ਮੌਤ ਹੋਈ ਐ ਤੇ ਪੁਲਿਸ ਵਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਐ। ਦੂਜੇ ਪਾਸੇ ਮੌਕੇ ਤੇ ਪਹੁੰਚੇ ਡੀਐਸਪੀ ਪਲਵਿੰਦਰ ਸਿੰਘ ਦਾ ਕਹਿਣਾ ਐ ਕਿ ਪੁਲਿਸ ਨੂੰ ਪਰਿਵਾਰ ਵਲੋਂ ਜੋ ਵੀ ਬਿਆਨ ਦਿੱਤੇ ਜਾਣਗੇ ਉਸ ਮੁਤਾਬਿਕ ਹੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।