ਬਹੁਤ ਸਾਰੇ ਲੋਕ ਸਵੇਰੇ ਖਾਲੀ ਪੇਟ ਲੌਕੀ ਦਾ ਜੂਸ ਪੀਣ ਨੂੰ ਊਰਜਾ ਦਾ ਚੰਗਾ ਸਰੋਤ ਮੰਨਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਲੌਕੀ ਦੇ ਜੂਸ ਦੇ ਕੁਝ ਨੁਕਸਾਨ ਵੀ ਹੋ ਸਕਦੇ ਹਨ, ਖਾਸ ਤੌਰ 'ਤੇ ਜਦੋਂ ਇਸ ਨੂੰ ਜ਼ਿਆਦਾ ਮਾਤਰਾ ਵਿੱਚ ਅਤੇ ਲੰਬੇ ਸਮੇਂ ਤੱਕ ਪੀਤਾ ਜਾਂਦਾ ਹੈ? ਲੌਕੀ ਵਿੱਚ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਪਰ ਰੋਜ਼ਾਨਾ ਲੌਕੀ ਦੇ ਜੂਸ ਦਾ ਸੇਵਨ ਅਤੇ ਬਹੁਤ ਜ਼ਿਆਦਾ ਸੇਵਨ ਵੀ ਕੁਝ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਆਓ ਜਾਣਦੇ ਹਾਂ...
ਬਲੱਡ ਪ੍ਰੈਸ਼ਰ ਲੋਅ ਹੋਣਾ
ਲੌਕੀ ਦਾ ਜੂਸ ਜ਼ਿਆਦਾ ਮਾਤਰਾ 'ਚ ਪੀਣ ਨਾਲ ਬਲੱਡ ਪ੍ਰੈਸ਼ਰ ਘੱਟ ਹੋਣ ਦਾ ਖਤਰਾ ਵੱਧ ਜਾਂਦਾ ਹੈ। ਲੌਕੀ ਦੇ ਜੂਸ ਵਿੱਚ ਪੋਟਾਸ਼ੀਅਮ ਦੀ ਮਾਤਰਾ ਘੱਟ ਹੁੰਦੀ ਹੈ। ਪੋਟਾਸ਼ੀਅਮ ਦੀ ਕਮੀ ਘੱਟ ਬਲੱਡ ਪ੍ਰੈਸ਼ਰ ਹੋਣ ਦਾ ਕਾਰਨ ਬਣ ਸਕਦੀ ਹੈ। ਲੌਕੀ ਵਿੱਚ ਮੌਜੂਦ ਐਂਟੀ ਡਾਇਯੂਰੇਟਿਕ ਹਾਰਮੋਨ ਪਿਸ਼ਾਬ ਕੱਢਣ ਵਿੱਚ ਮਦਦ ਕਰਦਾ ਹੈ ਜਿਸ ਕਰਕੇ ਪਾਣੀ ਦੀ ਕਮੀ ਹੋ ਸਕਦੀ ਹੈ। ਇਹ ਬਲੱਡ ਪ੍ਰੈਸ਼ਰ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਖੂਨ ਨੂੰ ਪਤਲਾ ਕਰਦਾ ਹੈ
ਲੌਕੀ ਵਿੱਚ ਵਿਟਾਮਿਨ ਸੀ ਅਤੇ ਫਲੇਵੋਨੋਇਡਸ ਪਾਏ ਜਾਂਦੇ ਹਨ, ਜੋ ਥ੍ਰੋਮਬੋਕਸੇਨ ਨਾਮਕ ਪ੍ਰੋਟੀਨ ਨੂੰ ਘਟਾਉਂਦੇ ਹਨ, ਜੋ ਖੂਨ ਪਤਲਾ ਹੋਣ ਦਾ ਕਾਰਨ ਬਣਦਾ ਹੈ। ਲੌਕੀ ਦਾ ਜੂਸ ਖੂਨ ਨੂੰ ਪਤਲਾ ਕਰ ਸਕਦਾ ਹੈ, ਇਸ ਲਈ ਆਪਰੇਸ਼ਨ ਤੋਂ ਪਹਿਲਾਂ ਖੂਨ ਨੂੰ ਪਤਲਾ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ। ਲੌਕੀ ਬਲੱਡ ਪ੍ਰੈਸ਼ਰ ਨੂੰ ਘਟਾ ਸਕਦੀ ਹੈ ਜੋ ਸਰਜਰੀ ਤੋਂ ਪਹਿਲਾਂ ਚੰਗਾ ਸੰਕੇਤ ਨਹੀਂ ਹੈ।
ਗਰਭਅਵਸਥਾ ਵਿੱਚ ਹਾਨੀਕਾਰਕ
ਲੌਕੀ ਵਿੱਚ ਮੌਜੂਦ ਆਕਸਲੇਟ ਗਰਭ ਵਿੱਚ ਮੌਜੂਦ ਬੱਚੇ ਲਈ ਨੁਕਸਾਨਦੇਹ ਹੋ ਸਕਦਾ ਹੈ। ਇਹ ਗਰਭਪਾਤ ਦਾ ਕਾਰਨ ਵੀ ਬਣ ਸਕਦਾ ਹੈ। ਅਜਿਹੇ 'ਚ ਲੌਕੀ ਦਾ ਜੂਸ ਪੀਣ ਤੋਂ ਬਚਣਾ ਚਾਹੀਦਾ ਹੈ।