ਮਾਲੇਰਕੋਟਲਾ (ਅਸ਼ਵਨੀ ਸੋਢੀ) : ਸਥਾਨਕ ਬ੍ਰਾਹਮਣ ਸਭਾ ਦੀ ਮੀਟਿੰਗ ਬ੍ਰਾਹਮਣ ਸਭਾ ਦੇ ਮੁੱਖ ਦਫ਼ਤਰ ਵਿਖੇ ਹੋਈ, ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਐਡਵੋਕੇਟ ਪ੍ਰਦੀਪ ਭਨੋਟ ਨੇ ਕਿਹਾ ਕਿ ਸਥਾਨਕ ਸ਼ਹਿਰ ਅੰਦਰ ਮੌਜੂਦ ਸਮੂਹ ਬ੍ਰਾਹਮਣ ਪਰਿਵਾਰਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ, ਇਸ ਲਈ ਮਾਲੇਰਕੋਟਲਾ ਵਿਖੇ ਮੌਜੂਦ ਬ੍ਰਾਹਮਣ ਸਮਾਜ ਦੇ ਮਹੰਤ ਸਰੂਪ ਦਾਸ ਬਿਹਾਰੀ ਸ਼ਰਨ ਅਤੇ ਐਡਵੋਕੇਟ ਸੁਸ਼ੀਲ ਸ਼ਰਮਾ ਨੂੰ ਸਰਪ੍ਰਸਤ ਬਣਾਇਆ ਗਿਆ ਹੈ, ਜਿਨਾ ਦੀ ਸਰਪ੍ਰਸਤੀ ਹੇਠ ਸ਼ਹਿਰ ਦੇ ਸਮੂਹ ਬ੍ਰਾਹਮਣ ਪਰਿਵਾਰਾਂ ਨੂੰ ਇੱਕ ਛੱਤ ਹੇਠਾਂ ਇਕੱਠੇ ਕੀਤਾ ਜਾਵੇਗਾ ਅਤੇ ਬ੍ਰਾਹਮਣ ਪਰਿਵਾਰਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦੀ ਮਿਲਕੇ ਨਿਪਟਾਰਾ ਕੀਤਾ ਜਾਵੇਗਾ। ਇਸ ਮੌਕੇ ਮੀਟਿੰਗ 'ਚ ਸੰਬੋਧਨ ਕਰਦਿਆਂ ਮਹੰਤ ਸਰੂਪ ਦਾਸ ਬਿਹਾਰੀ ਸ਼ਰਨ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਬ੍ਰਾਹਮਣ ਸਮਾਜ ਦੇ ਇਕੱਠੇ ਹੋਣ ਦੀ ਲੋੜ ਹੈ। ਉਨਾ ਕਿਹਾ ਕਿ ਮਾਲੇਰਕੋਟਲਾ ਵਿਖੇ ਬ੍ਰਾਹਮਣ ਸਮਾਜ ਦੀ ਏਕਤਾ ਨਾ ਹੋਣ ਕਾਰਨ ਸਮੇਂ ਦੀਆਂ ਵੱਖ-ਵੱਖ ਸਰਕਾਰਾਂ ਵੱਲੋਂ ਅਣਗੋਲਿਆ ਕੀਤਾ ਜਾ ਰਿਹਾ ਹੈ। ਉਨਾ ਕਿਹਾ ਕਿ ਸਥਾਨਕ ਸ਼ਹਿਰ 'ਚ ਮੌਜੂਦ ਸਮੂਹ ਬ੍ਰਾਹਮਣ ਪਰਿਵਾਰਾਂ ਨੂੰ ਇਕੱਤਰ ਕਰ ਜਲਦੀ ਹੀ ਇੱਕ ਵੱਡਾ ਪ੍ਰੋਗਰਾਮ ਉਲੀਕਿਆ ਜਾਵੇਗਾ ਜਿਸ ਵਿੱਚ ਸਮਾਜ 'ਚ ਨਾਮਨਾ ਖੱਟਣ ਵਾਲੇ ਬ੍ਰਾਹਮਣ ਪਰਿਵਾਰਾਂ ਦੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਲਈ ਸਨਮਾਨ ਵੀ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਵਿਜੈ ਸ਼ਰਮਾ, ਦਰਸ਼ਨਪਾਲ ਰਿਖੀ, ਅਜੇ ਸ਼ਰਮਾ, ਰਾਜ ਕੁਮਾਰ, ਗੌਤਮ ਰਵੀ ਸ਼ਰਮਾ, ਰਾਕੇਸ਼ ਜੋਸ਼ੀ, ਵਿਕਾਸ ਸ਼ਰਮਾ, ਰੋਹਿਤ ਸ਼ਰਮਾ, ਅਰਸ਼ ਸ਼ਰਮਾ, ਕੁਲਦੀਪ ਸ਼ਰਮਾ, ਸੌਰਭ ਸ਼ਰਮਾ, ਡਾ. ਨਰੇਸ਼ ਸ਼ਰਮਾ, ਪਵਨ ਸ਼ਰਮਾ, ਅਰਵਿੰਦ ਭਾਰਦਵਾਜ, ਗਗਨ ਭਾਰਦਵਾਜ, ਰਾਮ ਹਰਿ ਸ਼ਰਮਾ, ਮਾ: ਰਮੇਸ਼ ਸ਼ਰਮਾ ਆਦਿ ਹਾਜ਼ਰ ਸਨ। ਅੰਤ ਮੀਟਿੰਗ 'ਚ ਮੌਜੂਦ ਸਮੂਹ ਮੈਂਬਰਾਂ ਨੇ ਬ੍ਰਾਹਮਣ ਸਮਾਜ ਦੇ ਸਮੂਹ ਪਰਿਵਾਰਾਂ ਨੂੰ ਜੋੜਨ ਦਾ ਸੰਕਲਪ ਲਿਆ।
ਫੋਟੋ:09 ਅਸ਼ਵਨੀ ਸੋਢੀ 1 ਕੈਪਸ਼ਨ : ਬ੍ਰਾਹਮਣ ਸਭਾ ਦੀ ਮੀਟਿੰਗ ਉਪਰੰਤ ਮੌਜੂਦ ਹਾਜ਼ਰੀਨ ਬ੍ਰਾਹਮਣ ਸਮਾਜ ਦੇ ਪਤਵੰਤੇ।