Friday, November 22, 2024

Malwa

ਕੰਬੋਜ਼ ਸਮਾਜ ਜਾਤੀ ਸਰਵੇ ਦੇ ਵਿਰੁੱਧ ਡਟਿਆ

October 16, 2023 12:23 PM
SehajTimes
ਸੁਨਾਮ, (ਦਰਸ਼ਨ ਸਿੰਘ ਚੌਹਾਨ) : ਕੰਬੋਜ਼ ਜਾਤੀ ਸਰਵੇ ਨੂੰ ਤੁਰੰਤ ਬੰਦ ਕਰਨ ਅਤੇ ਪੰਜਾਬ ਵਿੱਚ ਪੱਛੜੀਆਂ ਸ਼੍ਰੇਣੀਆਂ ਨੂੰ 27% ਰਿਜ਼ਰਵ ਕੋਟਾ ਦੇਣ ਦੀ ਮੰਗ ਨੂੰ ਲੈ ਕੇ ਅੰਤਰਰਾਸ਼ਟਰੀ ਸਰਵ ਕੰਬੋਜ਼ ਸਮਾਜ, ਓ.ਬੀ.ਸੀ.ਫਰੰਟ ਪੰਜਾਬ ਅਤੇ ਸਮੁੱਚੇ ਕੰਬੋਜ ਭਾਈਚਾਰੇ ਵੱਲੋ ਐਤਵਾਰ ਨੂੰ ਸੁਨਾਮ ਵਿਖੇ ਇੱਕ ਵੱਡਾ ਇਕੱਠ ਰਾਮ ਮੁਹੰਮਦ ਸਿੰਘ ਆਜ਼ਾਦ ਕੰਪਲੈਕਸ ਸੁਨਾਮ ਵਿਖੇ ਸੱਦਿਆ ਗਿਆ। ਕੰਬੋਜ਼ ਬਰਾਦਰੀ ਦੇ ਇਕੱਠ ਨੇ ਕੰਬੋਜ਼ ਜਾਤੀ ਸਰਵੇ ਦਾ ਡਟਵਾਂ ਵਿਰੋਧ ਕੀਤਾ। ਇਸ ਮੌਕੇ ਰਾਜਵਿੰਦਰ ਸਿੰਘ ਖੱਤਰੀਵਾਲਾ ਪ੍ਰਧਾਨ ਓਬੀਸੀ ਵੈਲਫੇਅਰ ਫਰੰਟ , ਪੰਜਾਬ ਨੇ ਬੀਸੀ ਸਮਾਜ ਦੀ ਰੀੜ ਦੀ ਹੱਡੀ ਕੰਬੋਜ਼ ਸਮਾਜ ਨੂੰ ਐਲਾਨਦਿਆਂ ਫਰੰਟ ਦੇ ਅਗਲੇ ਪ੍ਰਧਾਨ ਦੀ ਕਮਾਨ ਲਈ ਹਰਜਿੰਦਰ ਸਿੰਘ ਹਾਂਡਾ ਦਾ ਨਾਮ ਤਜ਼ਵੀਜ਼ ਕੀਤਾ , ਜਿਸ ਨੂੰ ਫਰੰਟ ਦੀ ਸਮੁੱਚੀ ਲੀਡਰਸ਼ਿਪ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ।ਅੱਜ ਦੇ ਇਕੱਠ ਵਿੱਚ ਪੰਜਾਬ ਦੇ ਕੰਬੋਜ਼ ਭਾਈਚਾਰੇ ਅਤੇ ਬੀਸੀ ਸਮਾਜ ਨੇ ਬਹੁਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਕੰਬੋਜ ਭਾਈਚਾਰੇ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੰਬੋਜ ਭਾਈਚਾਰੇ ਦੇ ਵੱਖ-ਵੱਖ ਬੁਲਾਰਿਆਂ ਹਰਜਿੰਦਰ ਸਿੰਘ ਹਾਂਡਾ, ਆਸ਼ੂਤੋਸ਼ ਕੰਬੋਜ਼ ਅਤੇ ਜਸਪਾਲ ਸਿੰਘ ਹਾਂਡਾ ਨੇ ਕਿਹਾ ਕਿ  ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਵੱਲੋਂ ਜੋ ਪੰਜਾਬ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਕੰਬੋਜ਼ ਜਾਤੀ ਦਾ ਸਰਵੇ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਇਹ ਸਰਾਸਰ ਗਲਤ ਅਤੇ ਗੈਰ ਵਾਜਿਬ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਬਿਹਾਰ ਸਰਕਾਰ ਦੀ ਤਰਜ਼ ਤੇ ਜਾਤੀਗਤ ਜਨਗਣਨਾ ਕਰਵਾਕੇ ਪੰਜਾਬ ਦੇ ਵੱਖ-ਵੱਖ ਜਾਤੀ ਦੇ ਲੋਕਾਂ ਦੀ ਕੁੱਲ ਆਬਾਦੀ ਜਨਤਕ ਕਰਨੀ ਚਾਹੀਦੀ ਹੈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਕੰਬੋਜ ਜਾਤੀ ਸਰਵੇ ਨੂੰ ਤੁਰੰਤ ਬੰਦ ਕਰਕੇ ਅਤੇ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਪੰਜਾਬ ਵਿੱਚ ਲਾਗੂ ਕਰਕੇ ਪੱਛੜੀਆਂ ਸ਼੍ਰੇਣੀਆਂ ਨੂੰ 27% ਰਿਜ਼ਰਵ ਕੋਟਾ ਦਿੱਤਾ ਜਾਵੇ। ਬੁਲਾਰਿਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਕੰਬੋਜ ਜਾਤੀ ਸਰਵੇ ਬੰਦ ਕਰਕੇ ਪੱਛੜੀਆਂ ਸ਼੍ਰੇਣੀਆਂ ਨੂੰ ਪੰਜਾਬ ਵਿੱਚ 27% ਰਿਜ਼ਰਵ ਕੋਟਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਕੰਬੋਜ ਜਾਤੀ ਵੱਲੋਂ ਸਮੁੱਚੇ ਪੰਜਾਬ ਵਿੱਚ ਅਜਿਹੇ ਵਿਸ਼ਾਲ ਇਕੱਠ ਨਿਰੰਤਰ ਜਾਰੀ ਰਹਿਣਗੇ। ਇਸ ਸਮੇਂ ਕੰਬੋਜ ਭਾਈਚਾਰੇ ਦੇ ਆਗੂਆਂ ਇਕਬਾਲ ਚੰਦ ਬੱਟੀ ਪ੍ਰਧਾਨ ਅੰਤਰ ਰਾਸ਼ਟਰੀ ਸਰਬ ਕੰਬੋਜ਼ ਸਮਾਜ ਪੰਜਾਬ ,ਕੁਲਦੀਪ ਸਿੰਘ ਸੰਧਾ , ਪ੍ਰਿੰਸੀਪਲ ਓਮ ਪ੍ਰਕਾਸ਼ ਬੱਟੀ, ਡਾਕਟਰ ਓਮ ਪ੍ਰਕਾਸ਼ ,ਮਾਸਟਰ ਰਮੇਸ਼ ਕੁਮਾਰ ,  ਜਸਵਿੰਦਰ ਸਿੰਘ ਕੰਬੋਜ ਲੈਕਚਰਾਰ , ਮਾਸਟਰ ਜਸਵੰਤ ਸਿੰਘ ਕੰਬੋਜ , ਡਾਕਟਰ ਹਰੀਸ਼ ਥਿੰਦ , ਚੇਅਰਮੈਨ ਪ੍ਰਿਤਪਾਲ ਸਿੰਘ ਹਾਂਡਾ,  ਜਸਪਾਲ ਸਿੰਘ ਹਾਂਡਾ ਐਕਸਾਈਜ਼ ਇੰਸਪੈਕਟਰ , ਜਗਦੀਸ਼ ਥਿੰਦ  ,ਪ੍ਰੇਮ ਪ੍ਰਕਾਸ਼ ਕੰਬੋਜ ਪਟਵਾਰੀ , ਸੁਖਦੇਵ ਬੱਟੀ , ਹਰਬੰਸ ਲਾਲ ਕੰਬੋਜ਼ ਸਰਪੰਚ , ਜੋਗਾ ਸਿੰਘ ਕਿਸਾਨ ਆਗੂ, ਤਿਲਕ ਰਾਜ , ਕੰਬੋਜ ਆਗੂ , ਗੋਲੂਕਾ ਪਰਮਜੀਤ ਸਿੰਘ ਹਾਂਡਾ ,ਮਲਕੀਤ ਸਿੰਘ ਥਿੰਦ, ਇੰਦਰਜੀਤ ਕੰਬੋਜ, ਜੰਗੀਰ ਸਿੰਘ ਰਤਨ, ਕੇਸਰ ਸਿੰਘ ਸਰਪੰਚ, ਤਰਸੇਮ ਸਿੰਘ ਮਹਿਰੋਕ, ਹਰਪਾਲ ਸਿੰਘ ਥਿੰਦ ,ਸੁਖਵਿੰਦਰ ਸਿੰਘ , ਪ੍ਰਧਾਨ ਹਰਦਿਆਲ ਸਿੰਘ ,ਬਿੰਦਰ ਅਬਦਾਲ, ਅਵਤਾਰ ਸਿੰਘ ਤਾਰੀ ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਦੇ ਪ੍ਰਧਾਨ ਤੇ ਸਾਰੇ ਮੈਂਬਰ ਹਾਜ਼ਰ ਸਨ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਮੋਹਾਲੀ : ਕੰਬੋਜ ਸਮਾਜ ਨੂੰ ਬੀ.ਸੀ. ਕੈਟਾਗਰੀ ਤੋਂ ਬਾਹਰ ਕੱਢਣ ਦੀ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦਿਤਾ ਜਾਵੇਗਾ : ਕੰਬੋਜ ਸਮਾਜ

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਜੇ ਕੰਬੋਜਾਂ ਨੂੰ ਪਛੜੇ ਵਰਗਾਂ ਦੀ ਸੂਚੀ ਵਿਚੋਂ ਹਟਾਇਆ ਤਾਂ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ : ਜ਼ਾਹਿਦਾ ਸੁਲੇਮਾਨ

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਕੰਬੋਜ ਭਾਈਚਾਰੇ ਨੂੰ ਪੱਛੜੀ ਸ਼੍ਰੇਣੀ ਵਰਗ ਵਿੱਚੋਂ ਬਾਹਰ ਕੱਢਣ ਲਈ ਕਰਵਾਇਆ ਜਾ ਰਿਹਾ ਸਰਵੇ ਤੁਰੰਤ ਰੋਕਿਆ ਜਾਵੇ : ਚੌਧਰੀ ਮੁਹੰਮਦ ਸ਼ਕੀਲ

Have something to say? Post your comment

 

More in Malwa

ਡੀਟੀਐੱਫ ਦੇ ਸੱਦੇ ਤੇ ਸੈਂਕੜੇ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਦੇ ਦਫ਼ਤਰ ਦੇ ਅੱਗੇ ਲਗਾਇਆ ਧਰਨਾ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ

ਪਿੰਡ ਮੰਡੋਫਲ ਦੇ ਕਿਸਾਨ ਜਸਵਿੰਦਰ ਸਿੰਘ ਨੇ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ ਵਰਤਕੇ ਕੀਤੀ ਕਣਕ ਦੀ ਬਿਜਾਈ

ਊੜਾ ਅਤੇ ਜੂੜਾ ਬਚਾਉ ਲਹਿਰ’ ਵਲੋਂ ਕਰਵਾਏ ਕੁਇਜ ਮੁਕਾਬਲਿਆਂ ਵਿਚ ਬਾਬਾ ਸਾਹਿਬ ਦਾਸ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ

ਕਰਜ਼ਾ ਵਸੂਲੀ ਬਦਲੇ ਕਿਸੇ ਦੀ ਜਾਇਦਾਦ ਕੁਰਕ ਨਹੀਂ ਹੋਣ ਦੇਵਾਂਗੇ : ਉਗਰਾਹਾਂ

ਸੰਤ ਰਤਨ ਸਿੰਘ ਜੀ ਗੁ: ਅਤਰਸਰ (ਰਾੜਾ ਸਾਹਿਬ) ਵਾਲਿਆਂ ਦੀ ਤੀਸਰੀ ਬਰਸੀ ਮਨਾਈ 

ਸੁਨਾਮ ਵਿਖੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਾ ਦਫ਼ਤਰ  ਘੇਰਿਆ 

ਸਵਰਗੀ ਹਰਭਜਨ ਸਿੰਘ ਥਿੰਦ ਨੂੰ ਸ਼ਰਧਾਂਜਲੀਆਂ ਭੇਟ 

ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋ

ਸੁਨਾਮ ਪੁਲਿਸ ਵੱਲੋਂ ਸੱਤ ਮੈਂਬਰੀ ਲੁਟੇਰਾ ਗਿਰੋਹ ਕਾਬੂ