ਪਟਿਆਲਾ, (ਦਲਜਿੰਦਰ ਸਿੰਘ) : ਵਰਲਡ ਕੈਂਸਰ ਕੇਅਰ ਦੇ ਮੁੱਖੀ ਡਾ. ਕੁਲਵੰਤ ਸਿੰਘ ਅਤੇ ਬਰਾਂਡ ਅੰਬੈਸਡਰ ਡਾ. ਨਵਜੋਤ ਕੌਰ ਸਿੱਧੂ ਦੀ ਅਗਵਾਈ 'ਚ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਕੈਂਸਰ ਰੋਗੀਆਂ ਦੀ ਜਾਂਚ ਲਈ ਲਗਾਏ ਮੁਫਤ ਮੈਡੀਕਲ ਕੈਂਪ 'ਚ ਪੰਚਕੂਲਾ ਤੋਂ ਉਚੇਚੇ ਤੌਰ 'ਤੇ ਸੰਦੀਪ ਪਾਸੀ ਅਤੇ ਉਨਾਂ੍ਹ ਦੀ ਧਰਮਪਤਨੀ ਨੇ ਸ਼ਮੂਲੀਅਤ ਕੀਤੀ।
ਇਸ ਸਬੰਧੀ ਡੈਡੀਕੇਟਿਡ ਬ੍ਦਰਜ ਗਰੁੱਪ ਪੰਜਾਬ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ. ਰਾਕੇਸ਼ ਵਰਮੀ ਨੇ ਦੱਸਿਆ ਕਿ ਸੰਦੀਪ ਪਾਸੀ ਪਟਿਆਲਾ ਦੇ ਜੰਮਪਾਲ ਹਨ ਉਹ ਡੀਬੀਜੀ ਨਾਲ 2015 ਤੋਂ ਜੁੜੇ ਹੋਏ ਹਨ। ਉਨ੍ਹਾਂ ਨੇ ਆਪਣੇ ਮਾਤਾ ਇੰਦਰਾ ਪਾਸੀ ਅਤੇ ਪਿਤਾ ਓਪੀ ਪਾਸੀ ਦੀ ਯਾਦ ਨੂੰ ਤਾਜਾ ਕਰਦੇ ਹੋਏ ਆਰਥਿਕ ਪੱਖੋ ਕਮਜੋਰ ਜਰੂਰਤਮੰਦ ਕੈਂਸਰ ਰੋਗੀਆਂ ਦੇ ਸਰਕਾਰੀ ਹਸਪਤਾਲਾਂ ਵਿੱਚ ਆਪੇ੍ਸ਼ਨ ਕਰਵਾਉਣ ਲਈ ਸੀਆਰਐੱਸ ਤਹਿਤ ਡੀਬੀਜੀ ਨੂੰ ਮਾਲੀ ਸਹਾਇਤਾ ਦਿੱਤੀ। ਸੰਦੀਪ ਪਾਸੀ ਨੇ ਡੈਡੀਕੇਟਡ ਬ੍ਦਰਜ ਗਰੁੱਪ ਦੀ ਸਮੂਚੀ ਟੀਮ ਨੂੰ ਜਿੰਮੇਵਾਰੀ ਦਿੰਦਿਆਂ ਦੱਸਿਆ ਕਿ ਗਰੁੱਪ ਵੱਲੋਂ ਪਹਿਲਾ ਵੀ ਉਨਾਂ੍ਹ ਦੇ ਮਾਤਾ ਪਿਤਾ ਦੀ ਯਾਦ ਵਿੱਚ ਮੁਫਤ ਅੱਖਾਂ ਦੇ ਅਪੇ੍ਸ਼ਨ ਕਰਵਾਏ ਹਨ। ਇਸ ਮੌਕੇ ਮਨਜੀਤ ਸਿੰਘ ਪੂਰਬਾ, ਫਕੀਰ ਚੰਦ ਮਿੱਤਲ, ਸੁਰਿੰਦਰ ਬੇਦੀ, ਮਨਜੀਤ ਕੌਰ ਆਜਾਦ, ਦਰਸ਼ਨਾ ਅਰੌੜਾ, ਅਨੂੰ ਚੋਪੜਾ, ਵਿਕਾਸ ਗੋਇਲ, ਮੁਹੰਮਦ ਰਮਜਾਨ ਿਢੱਲੋਂ, ਐੱਸਪੀ ਗੋਇਲ, ਚਮਨ ਲਾਲ ਦੱਤ ਤੇ ਉਪਕਾਰ ਸਿੰਘ ਆਦਿ ਹਾਜ਼ਰ ਸਨ।