ਪਟਿਆਲਾ, (ਦਲਜਿੰਦਰਸਿੰਘ) : ਸੇਵਾ ਮੁਕਤ ਮੈਂਬਰ ਮੈਨੇਜਰ ਬਲਬੀਰ ਸਿੰਘ ਕਤਲ ਮਾਮਲੇ 'ਚ ਪੁਲਿਸ ਨੇ ਮ੍ਰਿਤਕ ਦੀ ਪਤਨੀ ਸਮੇਤ ਚਾਰ ਨੂੰ ਗ੍ਰਿਫਤਾਰ ਕੀਤਾ ਹੈ। ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਬਲਬੀਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ, ਗੁਰਤੇਜ ਸਿੰਘ, ਅਜੇ ਅਤੇ ਅਰਸ਼ੀ ਵਾਸੀ ਸ਼ਾਦੀਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਐਸਐਸਪੀ ਨੇ ਦੱਸਿਆ ਕਿ ਥਾਣਾ ਸਿਵਲ ਲਾਇਨ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਢਿਲੋਂ ਤੇ ਸੀਆਈਏ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਦੀਆਂ ਟੀਮਾਂ ਵਲੋਂ ਜਾਂਚ ਸ਼ੁਰੂ ਕੀਤੀ ਗਈ। ਮ੍ਰਿਤਕ ਬਲਬੀਰ ਸਿੰਘ ਦਾ 2005 ਵਿਚ ਹਰਪ੍ਰੀਤ ਕੌਰ ਨਾਲ ਦੂਸਰਾ ਵਿਆਹ ਹੋਇਆ ਸੀ। ਹਰਪ੍ਰੀਤ ਕੌਰ ਦੀ ਜਿੰਮ ਵਿਚ ਗੁਰਤੇਜ ਸਿੰਘ ਨਾਲ ਪਿ਼ਛਲੇ ਸਾਲ ਮੁਲਾਕਾਤ ਹੋਈ ਸੀ, ਦੋਹਾਂ ਦੀ ਆਪਸੀ ਨੇੜਤਾ ਵਧ ਗਈ। ਇਨ੍ਹਾਂ ਦੀ ਬਲਬੀਰ ਸਿੰਘ ਦੀ ਜਾਇਦਾਦ ਤੇ ਬੀਮਾ ਰਾਸ਼ੀ ’ਤੇ ਨਜ਼ਰ ਸੀ। ਹਰਪ੍ਰੀਤ ਕੌਰ ਨੇ ਗੁਰਤੇਜ ਨਾਲ ਮਿਲ ਕੇ ਸਾਜਿਸ਼ ਰਚੀ ਗਈ। ਗੁਰਤੇਜ ਵਲੋਂ ਆਪਣੇ ਸਾਥੀ ਅਜੇ ਤੇ ਅਰਸ਼ੀ ਨਾਲ ਮਿਲ ਕੇ ਬਲਬੀਰ ਸਿੰਘ ਦੀ ਰੇਕੀ ਕੀਤੀ ਗਈ। ਮੌਕਾ ਦੇਖਦਿਆਂ 20 ਅਕਤੂਬਰ ਨੂੰ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।ਕਤਲ ਹੋਏ ਸੇਵਾਮੁਕਤ ਬੈਂਕ ਮੈਨੇਜਰ ਬਲਬੀਰ ਸਿੰਘ ਦੀ ਉਮਰ 67 ਸਾਲ ਸੀ। ਮੁਲਜ਼ਮ ਦੀ ਦੂਜੀ ਪਤਨੀ ਹਰਪ੍ਰੀਤ ਕੌਰ ਦੀ ਉਮਰ 37 ਸਾਲ ਹੈ ਜਦੋਂਕਿ ਹਰਪ੍ਰੀਤ ਕੌਰ ਦੇ ਪ੍ਰੇਮੀ ਗੁਰਤੇਜ ਸਿੰਘ ਦੀ ਉਮਰ 24 ਸਾਲ ਹੈ।