ਪਟਿਆਲਾ, (ਦਲਜਿੰਦਰ ਸਿੰਘ) : ਥਾਣਾ ਸਮਾਣਾ ਦੀ ਪੁਲਿਸ ਵੱਲੋਂ ਨਾਕੇ ਦੌਰਾਨ ਇਕ ਔਰਤ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦ ਕਰਕੇ ਔਰਤ ਨੂੰ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਐਸ.ਆਈ. ਅਜੀਤ ਕੌਰ ਨੇ ਤਲਾਸ਼ੀ ਮੁਹਿੰਮ ਤਹਿਤ ਇਕ ਨਾਕਾ ਪਿੰਡ ਮੁਰਾਦਪੁਰਾ ਵਿਖੇ ਲਗਾਇਆ ਹੋਇਆ ਸੀ। ਇਸ ਮੌਕੇ ਪੁਲਿਸ ਨੂੰ ਇਕ ਔਰਤ ਕੋਲੋਂ, ਜਿਸ ਦੀ ਪਛਾਣ ਸ਼ੇਰ ਕੌਰ ਪਤਨੀ ਜਨਕ ਰਾਜ ਵਾਸੀ ਮੁਰਾਦਪੁਰਾ ਥਾਣਾ ਸਿਟੀ ਸਮਾਣਾ ਵਜੋਂ ਹੋਈ ਹੈ, 25 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਔਰਤ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੋਸ਼ੀ ਔਰਤ ਵਿਰੁਧ ਐਨਡੀਪੀਐਸ ਐਕਟ ਤਹਿਤ ਐਫ਼ਆਈਆਰ ਨੰ: 114, ਡੀਟੀਡੀ ਮਿਤੀ 21.10.23 ਅਧੀਨ ਧਾਰਾ 21/61/85 ਦਰਜ ਕਰ ਲਿਆ ਹੈ।