ਸ਼ਹਿਰੀ ਅਤੇ ਦਿਹਾਤੀ ਸਰਕਲਾਂ ਵਿਚ ਜਲਦ ਹੋਣਗੀਆਂ ਹੋਰ ਨਿਯੁਕਤੀਆਂ : ਜ਼ਾਹਿਦਾ ਸੁਲੇਮਾਨ
ਤਰਲੋਚਨ ਸਿੰਘ ਧਲੇਰ ਨੇ ਦਿਤਾ ਸਮੁੱਚੇ ਅਕਾਲੀਆਂ ਨੂੰ ਘਰ ਵਾਪਸੀ ਦਾ ਸੱਦਾ
ਮਾਲੇਰਕੋਟਲਾ : ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਮਾਲੇਰਕੋਟਲਾ ਵਿਚ ਅਪਣੀ ਪਕੜ ਮਜ਼ਬੂਤ ਬਣਾਉਣ ਲਈ ਨਵੀਆਂ ਨਿਯੁਕਤੀਆਂ ਸ਼ੁਰੂ ਕਰ ਦਿਤੀਆਂ ਹਨ। ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਸ. ਰਾਜਪਾਲ ਸਿੰਘ ਰਾਜੂ ਨੂੰ ਮਾਲੇਰਕੋਟਲਾ (ਦਿਹਾਤੀ) ਸਰਕਾਰ-2 ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਬੀਤੇ ਦਿਨ ਪਿੰਡ ਚੱਕ ਕਲਾਂ ਵਿਚ ਇਸ ਸਰਕਲ ਅਧੀਨ ਪੈਂਦੇ ਪਿੰਡਾਂ ਦੀ ਇਕ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਅਤੇ ਜ਼ਿਲ੍ਹਾ ਪ੍ਰਧਾਨ ਸ. ਤਰਲੋਚਨ ਸਿੰਘ ਧਲੇਰ ਨੇ ਸਿਰੋਪਾਉ ਪਾ ਕੇ ਜੈਕਾਰਿਆਂ ਦੀ ਗੂੰਜ ਵਿਚ ਸ. ਰਾਜਪਾਲ ਸਿੰਘ ਰਾਜੂ ਨੂੰ ਇਹ ਜ਼ਿੰਮੇਦਾਰੀ ਸੌਂਪੀ। ਰਾਜਪਾਲ ਸਿੰਘ ਰਾਜੂ ਦਾ ਨਾਮ ਐਲਾਨ ਹੁੰਦਿਆਂ ਹੀ ਵੱਖ-ਵੱਖ ਪਿੰਡਾਂ ਤੋਂ ਆਏ ਮੋਹਤਬਰ ਵਿਅਕਤੀਆਂ ਨੇ ਅਕਾਲ ਪੁਰਖ ਦੀ ਉਸਤਤ ਵਿਚ ਜੈਕਾਰੇ ਛੱਡੇ।
ਸ਼੍ਰੋਮਣੀ ਅਕਾਲੀ ਦਲ, ਸੁਖਬੀਰ ਸਿੰਘ ਬਾਦਲ ਅਤੇ ਜ਼ਾਹਿਦਾ ਸੁਲੇਮਾਨ ਜ਼ਿੰਦਾਬਾਦ ਦੇ ਨਾਹਰਿਆਂ ਨਾਲ ਆਲਾ-ਦੁਆਰਾ ਗੂੰਜ ਉਠਿਆ। ਨਵੀਂ ਨਿਯੁਕਤੀ ਕਰਨ ਮੌਕੇ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਮਿਹਨਤੀ ਅਤੇ ਪਾਰਟੀ ਲਈ ਜੂਝਣ ਵਾਲੇ ਵਿਅਕਤੀਆਂ ਨੂੰ ਅਹੁਦੇਦਾਰੀਆਂ ਦਿਤੀਆਂ ਹਨ। ਇਸੇ ਲਈ ਚੱਕ ਕਲਾਂ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਦੇ ਲੜਕੇ ਸ. ਰਾਜਪਾਲ ਸਿੰਘ ਰਾਜੂ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਨੂੰ ਪੂਰੀ ਉਮੀਦ ਹੈ ਕਿ ਰਾਜਪਾਲ ਸਿੰਘ ਰਾਜੂ ਇਸ ਸਰਕਲ ਵਿਚ ਪੈਂਦੇ ਡੇਢ ਦਰਜਨ ਪਿੰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਗੇ ਅਤੇ ਹਰ ਵਰਕਰ ਦੇ ਦੁੱਖ-ਸੁੱਖ ਵਿਚ ਸ਼ਾਮਲ ਹੋਣਗੇ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਸ਼ਹਿਰ ਅਤੇ ਪਿੰਡਾਂ ਨੂੰ ਤਿੰਨ-ਤਿੰਨ ਸਰਕਲਾਂ ਵਿਚ ਵੰਡਿਆ ਗਿਆ ਹੈ। ਬਹੁਤ ਜਲਦ ਬਾਕੀ ਸਰਕਲ ਪ੍ਰਧਾਨਾਂ ਦੀਆਂ ਨਿਯੁਕਤੀਆਂ ਕਰ ਦਿਤੀਆਂ ਜਾਣਗੀਆਂ। ਜ਼ਿਲ੍ਹਾ ਪ੍ਰਧਾਨ ਸ. ਤਰਲੋਚਨ ਸਿੰਘ ਧਲੇਰ ਨੇ ਰਾਜਪਾਲ ਸਿੰਘ ਰਾਜੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਭਰੋਸਾ ਬਿਲਕੁਲ ਟੁੱਟ ਚੁੱਕਾ ਹੈ ਅਤੇ ਹੁਣ ਲੋਕ ਮੁੜ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ।
ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੀ ਬਣੇਗੀ। ਸ. ਤਰਲੋਚਨ ਸਿੰਘ ਧਲੇਰ ਨੇ ਉਨ੍ਹਾਂ ਸਾਰੇ ਅਕਾਲੀ ਲੀਡਰਾਂ ਤੇ ਵਰਕਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸੀ ਕਰਨ ਦਾ ਸੱਦਾ ਦਿਤਾ ਜਿਹੜੇ ਗ਼ਲਤ-ਫ਼ਹਿਮੀ ਕਾਰਨ ਝਾੜੂ ਪਾਰਟੀ ਵਿਚ ਚਲੇ ਗਏ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸਿਰਾਜ ਚੱਕ, ਚੌਧਰੀ ਸੁਲੇਮਾਨ ਨੋਨਾ, ਡਾ. ਮੁਹੰਮਦ ਅਰਸ਼ਦ, ਉਦਯੋਗਪਤੀ ਅਮਜਦ ਅਲੀ, ਸਾਬਕਾ ਚੇਅਰਮੈਨ ਬਲਾਕ ਸੰਮਤੀ ਜਗਦੀਪ ਸਿੰਘ, ਸਾਬਕਾ ਪੰਚ ਮਲਕੀਤ ਸਿੰਘ, ਸੁਰਜੀਤ ਸਿੰਘ, ਸਾਬਕਾ ਸਰਪੰਚ ਜੋਗਾ ਸਿੰਘ, ਪੰਚ ਦਲਜੀਤ ਸਿੰਘ, ਪੰਚ ਬਲਬੀਰ ਸਿੰਘ, ਹਮੀਰ ਸਿੰਘ ਫ਼ੌਜੀ, ਪੰਚ ਹਰਵਿੰਦਰ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ ਫ਼ੌਜੀ, ਜਗਤਾਰ ਸਿੰਘ ਤਾਰਾ, ਮੱਘਰ ਸਿੰਘ, ਪੰਚ ਚਰਨ ਸਿੰਘ, ਦਰਸ਼ਨ ਸਿੰਘ, ਹਰਦੀਪ ਸਿੰਘ ਦੀਪਾ, ਬੂਟਾ ਮੁਹੰਮਦ, ਮੁਹੰਮਦ ਸ਼ਰੀਫ਼, ਮੁਨੀਰ ਖ਼ਾਨ, ਧੀਰਾ ਸਿੰਘ ਚੱਕ ਖ਼ੁਰਦ, ਜਗਦੇਵ ਸਿੰਘ ਨੰਬਰਦਾਰ ਅਤੇ ਇਸ ਸਰਕਲ ਵਿਚ ਪੈਂਦੇ ਪਿੰਡਾਂ ਤੋਂ ਅਨੇਕਾਂ ਪਤਵੰਤੇ ਸੱਜਣ ਹਾਜ਼ਰ ਸਨ।