ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਮਈ 2023 ਵਿੱਚ ਹੋਈਆਂ ਕੁੱਝ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਹਨ। ਕੰਟਰੋਲਰ ਪ੍ਰੀਖਿਆਵਾਂ ਡਾ. ਵਿਸ਼ਾਲ ਗੋਇਲ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਨਤੀਜੇ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਵੇਖੇ ਜਾ ਸਕਦੇ ਹਨ।
ਇਨ੍ਹਾਂ ਪ੍ਰੀਖਿਆਵਾਂ ਵਿੱਚ ਐੱਮ.ਐੱਸ-ਸੀ. ਭੂਗੋਲ ਸਮੈਸਟਰ-ਦੂਜਾ; ਬੀ ਐੱਸ.ਸੀ. ਇੰਪਰੂਵਮੈਂਟ (ਸਾਲਾਨਾ); ਬੀ.ਐੱਸ-ਸੀ. ਆਨਰਜ਼ ਕੈਮਿਸਟਰੀ ਸਮੈਸਟਰ-ਚੌਥਾ; ਬੀ.ਐੱਸ-ਸੀ. ਹਿਊਮਨ ਡਿਵੈਲਪਮੈਂਟ ਸਮੈਸਟਰ-ਚੌਥਾ; ਬੀ.ਐੱਸ-ਸੀ. ਹਿਊਮਨ ਡਿਵੈਲਪਮੈਂਟ ਸਮੈਸਟਰ-ਛੇਵਾਂ; ਬੈਚਲਰ ਆਫ਼ ਟੂਰਿਜ਼ਮ ਐਂਡ ਟ੍ਰੈਵਲ ਮੈਨੇਜਮੈਂਟ ਸਮੈਸਟਰ-ਦੂਜਾ (ਰੀਅਪੀਅਰ); ਬੈਚਲਰ ਆਫ਼ ਟੂਰਿਜ਼ਮ ਐਂਡ ਟ੍ਰੈਵਲ ਮੈਨੇਜਮੈਂਟ ਸਮੈਸਟਰ-ਦੂਜਾ; ਬੀ.ਕਾਮ. ਪ੍ਰੋਫੈਸ਼ਨਲ ਸਮੈਸਟਰ-ਪੰਜਵਾਂ (ਗੋਲਡਨ ਚਾਂਸ); ਬੀ.ਕਾਮ. ਪ੍ਰੋਫੈਸ਼ਨਲ ਸਮੈਸਟਰ-ਚੌਥਾ (ਗੋਲਡਨ ਚਾਂਸ); ਬੈਚਲਰ ਆਫ਼ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਸਮੈਸਟਰ-ਚੌਥਾ ਅਤੇ ਬੀ.ਏ. ਜੇ.ਐਮ.ਸੀ. ਆਨਰ ਸਮੈਸਟਰ-ਦੂਜਾ ਸ਼ਾਮਿਲ ਹਨ।