ਹਸਪਤਾਲਾਂ 'ਚ ਮਰੀਜ਼ਾਂ ਦੀ ਆਮਦ ਵਧੀ - ਸਾਹ ਅਤੇ ਦਮੇ ਦੇ ਮਰੀਜ਼ ਹੋ ਰਹੇ ਨੇ ਸਭ ਤੋਂ ਵੱਧ ਪ੍ਰਭਾਵਿਤ
ਪਟਿਆਲਾ : ਪਰਾਲੀ ਨੂੰ ਅੱਗ ਲਗਾਉਣ ਕਾਰਨ ਪੈਦਾ ਹੁੰਦੇ ਧੂਏਂ ਨਾਲ ਹਵਾ ਦੀ ਗੁਣਵਤਾ ਖਰਾਬ ਸਥਿਤੀ 'ਚ ਪਹੁੰਚ ਗਈ ਹੈ। ਇਸ ਨਾਲ ਜਿੱਥੇ ਆਮ ਲੋਕਾਂ ਨੂੰ ਸਾਹ ਲੈਣ 'ਚ ਵੀ ਦਿੱਕਤਾਂ ਦਾ ਸਾਮਹਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਸਾਂਹ ਤੇ ਦਮੇ ਦੇ ਰੋਗੀ ਇਸ ਸਥਿਤੀ 'ਚ ਹੋਰ ਵੀ ਕਸੂਤੀ ਸਥਿਤੀ 'ਚ ਫਸ ਜਾਂਦੇ ਹਨ, ਜਿਨਾਂ੍ਹ ਨੂੰ ਸਾਹ ਲੈਣ 'ਚ ਵੱਡੀ ਦਿੱਕਤ ਆਉਂਦੀ ਹੈ। ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵਧਣ ਕਾਰਨ ਹਰ ਸਾਲ ਇਹ ਸਮੱਸਿਆ ਭਿਆਨਕ ਰੂਪ ਧਾਰਨ ਕਰ ਜਾਂਦੀ ਹੈ।
ਲਿੰਕ ਨੂੰ ਕਲਿਕ ਕਰੋ ਅਤੇ ਖ਼ਬਰ ਪੜ੍ਹੋ : ਭਲਕੇ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨਗੇ ਜੰਗਲਾਤ ਕਾਮੇ
ਧੂਏਂ ਅਤੇ ਖਰਾਬ ਹਵਾ ਕਾਰਨ ਮਰੀਜ਼ਾਂ ਦੀ ਗਿਣਤੀ ਵੀ ਹਸਪਤਾਲਾਂ 'ਚ ਵਧਣ ਲੱਗ ਗਈ ਹੈ। ਰੋਜ਼ਾਨਾਂ ਦੀ ਓਪੀਡੀ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਖਰਾਬ ਮੌਸ਼ਮ ਕਾਰਨ ਖਾਂਸ਼ੀ-ਜੁਕਾਮ ਤੇ ਛਾਤੀ 'ਚ ਬਲਗਮ ਜਮਣ ਦੇ ਕੇਸ ਵੱਡੀ ਗਿਣਤੀ 'ਚ ਸਾਹਮਣੇ ਆਉਣ ਲੱਗੇ ਹਨ। ਸਿਹਤ ਵਿਭਾਗ ਵੱਲੋਂ ਅਜਿਹੇ ਮਰੀਜ਼ਾਂ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਨੂੰ ਨੋਡਲ ਹਸਪਤਾਲ ਬਣਾਇਆ ਹੈ, ਜਿੱਥੇ ਜ਼ਿਆਦਾ ਸੀਰੀਅਸ ਮਰੀਜ਼ਾਂ ਨੂੰ ਦਾਖਲ ਕੀਤਾ ਜਾ ਸਕੇਗਾ।
ਲਿੰਕ ਨੂੰ ਕਲਿਕ ਕਰੋ ਅਤੇ ਖ਼ਬਰ ਪੜ੍ਹੋ : ਭਗਵੰਤ ਮਾਨ ਕੂੜ ਪ੍ਰਚਾਰ ਲਈ 10 ਦਿਨਾਂ ਵਿਚ ਮੁਆਫੀ ਮੰਗੇ: ਸੁਖਬੀਰ ਸਿੰਘ ਬਾਦਲ
ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਅਡਵਾਈਜ਼ਰੀ ਜਾਰੀ ਕਰ ਕੇ ਅਜਿਹੇ ਮੌਸਮ 'ਚ ਆਪਣਾ ਖਿਆਲ ਰੱਖਣ ਲਈ ਵਿਸ਼ੇਸ ਹਦਾਇਤਾਂ ਵੀ ਦਿੱਤੀਆਂ ਹਨ। ਧੂਏਂ ਕਾਰਨ ਰਾਜਿੰਦਰਾ ਹਸਪਤਾਲ, ਮਾਤਾ ਕੁਸੱਲਿਆ ਅਤੇ ਟੀਵੀ ਹਸਪਤਾਲ ਦੀ ਓਪੀਡੀ 'ਚ ਮਰੀਜ਼ਾਂ ਦੀ ਗਿਣਤੀ 10 ਫ਼ੀਸਦੀ ਵਧ ਗਈ ਹੈ ਅਤੇ ਲੋਕਾਂ ਨੂੰ ਵੱਡੇ ਪੱਧਰ 'ਤੇ ਸਾਂਹ ਲੈਣ 'ਚ ਮੁਸ਼ਕਿਲਾਂ ਆ ਰਹੀਆ ਹਨ।
ਲਿੰਕ ਨੂੰ ਕਲਿਕ ਕਰੋ ਅਤੇ ਖ਼ਬਰ ਪੜ੍ਹੋ : ਪੰਜਾਬੀ ਯੂਨੀਵਰਸਿਟੀ ਵਿੱਚ 'ਫ਼ਾਰਮੇਸੀ ਹਫ਼ਤਾ' ਮਨਾਉਣ ਸੰਬੰਧੀ ਪ੍ਰੋਗਰਾਮ ਕਰਵਾਇਆ
ਇਹ ਮੌਸਮ ਛੋਟੇ ਬੱਚਿਆ ਅਤੇ ਬਜ਼ੁਰਗਾਂ ਲਈ ਜ਼ਿਆਦਾ ਘਾਤਕ ਹੈ, ਕਿਉਂਕਿ ਖਰਾਬ ਹਵਾ ਦੀ ਗੁਣਵਤਾ ਇਨਾਂ੍ਹ ਦੋਵਾਂ ਵਰਗਾਂ ਨੂੰ ਜਲਦੀ ਪ੍ਰਭਾਵਿਤ ਕਰਦੀ ਹੈ। ਹਵਾ ਪ੍ਰਦੂਸ਼ਣ ਨਾਲ ਮਨੁੱਖੀ ਸਿਹਤ 'ਤੇ ਕਈ ਮਾੜੇ ਪ੍ਰਭਾਵ ਪੈਂਦੇ ਹਨ, ਜਿਨਾਂ੍ਹ 'ਚ ਚਮੜੀ ਦੇ ਰੋਗ, ਫੇਫੜੇ ਦੇ ਰੋਗ, ਦਮਾ, ਫੇਫੜੇ ਦਾ ਕੈਂਸਰ, ਨਿਮੋਨੀਆ, ਸ਼ੂਗਰ, ਖੂਨ ਦੇ ਥੱਕੇ, ਸਟੋ੍ਕ, ਦਿਮਾਗ ਦਾ ਵਿਕਾਸ ਘੱਟ, ਮਾਨਸਿਕ ਸਿਹਤ 'ਤੇ ਅਸਰ, ਦਿਲ ਦੀ ਬਿਮਾਰੀ, ਹਾਈ ਬਲੱਡ ਪ੍ਰਰੈਸ਼ਰ ਆਦਿ ਸਮੇਤ ਕਈ ਹੋਰ ਬੂਰੇ ਪ੍ਰਭਾਵ ਪੈਂਦੇ ਹਨ।