ਸੁਨਾਮ :- ਬੈਂਕਾਕ ਵਿੱਚ ਚੱਲ ਰਹੀ ਏਸ਼ੀਅਨ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਪ੍ਰਨੀਤ ਕੌਰ ਨੇ ਵਿਅਕਤੀਗਤ ਅਤੇ ਟੀਮ ਚੈਂਪੀਅਨਸ਼ਿਪ ਵਿੱਚ ਸੋਨਾ ਜਿੱਤ ਕੇ ਇਤਿਹਾਸ ਰਚਿਆ ਹੈ। ਵਿਅਕਤੀਗਤ ਮੁਕਾਬਲਿਆਂ ਵਿੱਚ ਏਸ਼ੀਅਨ ਚੈਂਪੀਅਨ ਬਣਨ ਵਾਲੀ ਪ੍ਰਨੀਤ ਪਹਿਲੀ ਪੰਜਾਬੀ ਹੈ। ਸੁਨਾਮ ਦੇ ਨਾਮਵਰ ਮੁੱਕੇਬਾਜ਼ ਅਤੇ ਖੇਡ ਲੇਖਕ ਮਨਦੀਪ ਸਿੰਘ ਡੀਪੀਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੀ ਪ੍ਰਨੀਤ ਕੌਰ ਨੇ ਬੈਂਕਾਕ ਵਿੱਚ ਚੱਲ ਰਹੀ ਏਸ਼ੀਅਨ ਤੀਰਅੰਦਾਜੀ ਚੈਂਪੀਅਨਸ਼ਿਪ ਵਿੱਚ ਵਿਅਕਤੀਗਤ ਅਤੇ ਟੀਮ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਪ੍ਰਨੀਤ ਕੌਰ ਏਸ਼ੀਅਨ ਤੀਰਅੰਦਾਜੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੀ ਪਹਿਲੀ ਪੰਜਾਬੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ। ਸਰਕਾਰ ਵੱਲੋਂ ਅਜਿਹੇ ਨਾਮਵਰ ਖਿਡਾਰੀਆਂ ਬਣਦਾ ਮਾਣ ਸਨਮਾਨ ਅਤੇ ਸਰਕਾਰੀ ਨੌਕਰੀਆਂ ਮਿਲਣੀਆਂ ਚਾਹੀਦੀਆਂ ਹਨ। ਪੰਜਾਬ ਦੀ ਪ੍ਰਨੀਤ ਕੌਰ ਵੱਲੋਂ ਤੀਰ ਅੰਦਾਜੀ ਵਿੱਚ ਸੋਨੇ ਦਾ ਤਗਮਾ ਜਿੱਤਣ ਤੇ ਮਨਦੀਪ ਸਿੰਘ ਸੁਨਾਮ, ਕਪੂਰ ਸਿੰਘ, ਅੰਤਰਰਾਸ਼ਟਰੀ ਦੌੜਾਕ ਸਰਬਜੀਤ ਸਿੰਘ ਨੇ ਬਹੁਤ ਬਹੁਤ ਮੁਬਾਰਕਾਂ ਪੰਜਾਬ ਦੀ ਮਾਣਮੱਤੀ ਧੀ ਅਤੇ ਉਸਦੇ ਕੋਚ ਸੁਰਿੰਦਰ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਅਜਿਹੇ ਖਿਡਾਰੀਆਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਨ ਲਈ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਨੌਜਵਾਨ ਖਿਡਾਰੀ ਉਲੰਪਿਕ ਵਿਚ ਵੀ ਮੱਲਾਂ ਮਾਰਕੇ ਸੂਬੇ ਦਾ ਨਾਮ ਰੋਸ਼ਨ ਕਰ ਸਕਣ।