ਫ਼ਤਹਿਗੜ੍ਹ ਸਾਹਿਬ : ਕ੍ਰਿਸ਼ੀ ਵਿਗਿਆਨ ਕੇਂਦਰ ਫਤਿਹਗੜ੍ਹ ਸਹਿਬ ਅਤੇ ਅਟਾਰੀ ਜ਼ੋਨ-1ਵਲੋਂ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਕੇ.ਵੀ.ਕੇ. ਦੇ ਅਪਣਾਏ ਪਿੰਡ ਬਡਾਲੀ ਵਿੱਖੇ ਸਿਖਲਾਈ ਪਲੇਟਫਾਰਮ ਬਣਾਇਆ ਗਿਆ।ਇਸ ਸੰਬਧੀ ਵਧੇਰੇ ਜਾਣਕਾਰੀ ਦਿੰਦਿਆਂ ਦੇ ਬਾਰੇ ਡਾ. ਵਿਪਨ ਕੁਮਾਰ ਰਾਮਪਾਲ , ਸਹਿਯੋਗੀ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ ਫਤਿਹਗੜ੍ਹ ਸਹਿਬ ਨੇ ਦਸਿਆ ਕਿ ਇਹ ਸਿਖਲਾਈ ਪਲੇਟਫਾਰਮ ਕ੍ਰਿਸ਼ੀ ਵਿਗਿਆਨ ਕੇਂਦਰ ਫਤਿਹਗੜ੍ਹ ਸਹਿਬ ਦੇ ਫਾਰਮ ਤੇ ਬਣਾਇਆ ਗਿਆ ਜਿਸ ਵਿਚ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ ਅਤੇ ਸਰਫੇਸ ਸੀਡਰ ਦਾ ਪ੍ਰਯੋਗ ਇਕ ਹੀ ਥਾਂ ਤੇ ਕੀਤਾ ਗਿਆ।
ਸਿਖਲਾਈ ਪਲੇਟਫਾਰਮ ਦੀ ਸਰਾਹਨਾ
ਡਾ. ਪਰਵਿੰਦਰ ਸ਼ੇਰੋਂ ਡਾਇਰੇਕਟਰ ਅਟਾਰੀ ਨੇ ਕੇ.ਵੀ.ਕੇ. ਫਤਿਹਗੜ੍ਹ ਸਹਿਬ ਤੇ ਸਥਾਪਿਤ ਇਸ ਸਿਖਲਾਈ ਪਲੇਟਫਾਰਮ ਦੀ ਸਰਾਹਨਾ ਕੀਤੀ ਅਤੇ ਇਸ ਦੇ ਨਤੀਜੇ ਤੋ ਸੰਤੁਸ਼ਟੀ ਜਤਾਈ। ਉਨ੍ਹਾਂ ਨੇ ਪਿੰਡ ਬਡਾਲੀ ਦੇ ਕਿਸਾਨ ਸ. ਕੁਲਵੰਤ ਸਿੰਘ ਦੇ ਖੇਤ ਤੇ ਇਸੇ ਤਰਜ ਤੇ ਬਣੇ ਸਿਖਲਾਈ ਪਲੇਟਫਾਰਮ ਦਾ ਦੌਰਾ ਕੀਤਾ। ਡਾ ਮੁਕੇਸ਼ ਜੈਨ, ਡਾਇਰੇਕਟਰ ,ਫਾਰਮ ਮਸ਼ੀਨਰੀ ਟ੍ਰੇਨਿੰਗ ਅਤੇ ਟੇਸਟਿੰਗ ਸੰਸਥਾ, ਭਾਰਤ ਸਰਕਾਰ, ਸ਼੍ਰੀ ਕਮਲੇਸ਼ ਮਿਸ਼ਰਾ, ਖੇਤੀਬਾੜੀ ਮਾਹਰ, ਅਰਜਨਟੀਨਾ ਦੁਤਾਵਾਸ ਅਤੇ ਖੇਤੀਬਾੜੀ ਮਾਹਰ, ਖੇਤੀਬਾੜੀ ਵਿਭਾਗ, ਅਰਜਨਟੀਨਾ ਨੇ ਵੀ ਸ. ਕੁਮਵੰਤ ਸਿੰਘ ਦੇ ਫਾਰਮ ਤੇ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ ਅਤੇ ਸਰਡੇਸ ਸੀਡਰ ਦੇ ਪ੍ਰਯੋਗ ਨਾਲ ਸਥਾਪਿਤ ਇਸ ਪਲੇਟਫਾਰਮ ਦਾ ਦੌਰਾ ਕੀਤਾ। ਇਸ ਫਾਰਮ ਦੀ ਵੀਡੀੳਗ੍ਰਾਫੀ ਵੀ ਹੋਈ ਜਿਸ ਨਾਲ ਹੋਰ ਕਿਸਾਨਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਾ ਸਕੇ ਅਤੇ ਇਨਾਂ ਤਕਨੀਕਾਂ ਦੀ ਅਸਲ ਤਸਵੀਰ ਕਿਸਾਨਾਂ ਸਾਹਮਣੇ ਆ ਸਕੇ ਤੇ ਉਹ ਇਹਨਾਂ ਨੂੰ ਅਪਣਾਉਣ ਵਿਚ ਸੰਕੋਚ ਨਾ ਕਰਨ। ਇਸ ਦੀ ਵਧੇਰੀ ਜਾਣਕਾਰੀ ਦਿੰਦੀਆ ਡਾ. ਪਰਵਿੰਦਰ ਸ਼ੇਰੋਂ ਨੇ ਕਿਹਾ ਕਿ ਇਸ ਤਰ੍ਹਾਂ ਦੇ 60 ਸਿਖਲਾਈ ਪਲੇਟਫਾਰਮ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਵੀ ਬਣਾਏ ਗਏ ਹਨ। ਡਾ. ਵਿਪਨ ਕੁਮਾਰ ਰਾਮਪਾਲ, ਸਹਿਯੋਗੀ ਡਾਇਰੈਕਟਰ ਅਤੇ ਡਾ. ਪਰਵਿੰਦਰ ਸ਼ੇਰੋਂ ਡਾਇਰੈਕਟਰ ਅਟਾਰੀ ਜ਼ੋਨ-1 ਨੇ ਸ. ਕੁਲਵੰਤ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪਿੰਢ ਬੜਾਲੀ ਦੇ ਇਨਚਾਰਜ ਡਾ. ਜੀ. ਪੀ. ਐਸ ਸੇਠੀ, ਸਹਾਇਕ ਪ੍ਰੋਫੇਸਰ ਕ੍ਰਿਸ਼ੀ ਵਿਗਿਆਨ ਕੇਂਦਰ ਫਤਿਹਗੜ੍ਹ ਸਹਿਬ ਵੀ ਮੌਜੂਦ ਸਨ।