ਮਾਲੇਰਕੋਟਲਾ :- ਅੱਜ ਇੱਥੇ ਰੈਵੀਨਿਊ ਪਟਵਾਰ ਯੂਨੀਅਨ ਮਾਲੇਰਕੋਟਲਾ ਅਤੇ ਦੀ ਰੈਵੀਨਿਊ ਕਾਨੂੰਗੋ ਐਸੋਸ਼ੀਏਸ਼ਨ ਮਾਲੇਰਕੋਟਲਾ ਵੱਲੋਂ ਜਿ਼ਲ੍ਹਾ ਦਫਤਰ ਮਾਲੇਰਕੋਟਲਾ ਵਿਖੇ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ, ਜਿਲਾ ਮਾਲੇਰਕੋਟਲਾ ਦੇ ਪ੍ਰਧਾਨ ਦੀਦਾਰ ਸਿੰਘ ਛੋਕਰ ਅਤੇ ਕਾਨੂੰਗੋ ਯੂਨੀਅਨ ਮਾਲੇਰਕੋਟਲਾ ਦੇ ਪ੍ਰਧਾਨ ਵਿਜੈਪਾਲ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਜਿ਼ਲ੍ਹਾ ਮਾਲੇਰਕੋਟਲਾ ਦੇ ਸਮੂਹ ਪਟਵਾਰੀ ਅਤੇ ਕਾਨੂੰਗੋ ਸਾਹਿਬਾਨ ਵੱਲੋਂ ਸੂਬਾ ਬਾਡੀ ਦੇ ਆਦੇਸ਼ ਮੁਤਾਬਿਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅਰਥੀ ਫੂਕ ਮੁਜਾਹਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਹਰੇਬਾਜੀ ਕਰਕੇ ਰੋਸ ਮੁਜਾਹਰਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਨੇ ਕਿਹਾ ਕਿ ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਯੂਨੀਅਨ ਨੂੰ ਲੋਕ ਹਿਤਾਂ ਲਈ ਵਾਧੂ ਸਰਕਲਾਂ ਦਾ ਕੰਮ ਸ਼ੁਰੂ ਕਰਨ ਲਈ ਅਪੀਲ ਕੀਤੀ ਗਈ ਸੀ। ਜਿਸ ਕਾਰਨ ਅੱਜ ਤੋਂ ਵਾਧੂ ਸਰਕਲਾਂ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਉਪਰੰਤ ਯੂਨੀਅਨ ਵੱਲੋਂ ਮਿਸ ਪੱਲਵੀ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੂੰ ਮਿਲ ਕੇ ਜਿਹਨਾਂ ਪਟਵਾਰੀਆਂ ਦੇ ਦਫਤਰ ਪ੍ਰਾਈਵੇਟ ਜਗਾ ਤੇ ਹਨ,ਉਹਨਾਂ ਨੂੰ ਸਰਕਾਰੀ ਦਫਤਰ ਮੁਹੱਈਆ ਕਰਵਾਉਣ ਲਈ ਅਤੇ ਹੋਰ ਜਿ਼ਲ੍ਹਾ ਪੱਧਰੀ ਮੰਗਾਂ ਲਈ ਮੰਗ ਪੱਤਰ ਦਿੱਤਾ ਗਿਆ।ਇਸ ਮੌਕੇ ਜਿ਼ਲ੍ਹਾ ਜਨਰਲ ਸਕੱਤਰ ਹਰਦੀਪ ਸਿੰਘ ਮੰਡੇਰ, ਖਜਾਨਚੀ ਪਰਮਜੀਤ ਸਿੰਘ ਨਾਰੀਕੇ, ਤਹਿਸੀਲ ਪ੍ਰਧਾਨ ਅਹਿਮਦਗੜ ਜਗਦੀਪ ਸਿੰਘ, ਤਹਿਸੀਲ ਪ੍ਰਧਾਨ ਮਾਲੇਰਕੋਟਲਾ ਹਰਜੀਤ ਸਿੰਘ ਰਾਹੀ, ਪ੍ਰੈਸ ਸਕੱਤਰ ਹਰਵੀਰ ਸਿੰਘ ਸਰਵਾਰੇ, ਪਟਵਾਰੀ ਕਰਨ ਅਜੈਪਾਲ ਸੋਪਲ, ਅਮ੍ਰਿਤਪਾਲ ਸਿੰਘ, ਸੁਰਿੰਦਰ ਸਿੰਘ ਅਤੇ ਸਦਰ ਕਾਨੂੰਗੋ ਰਣਜੀਤ ਸਿੰਘ, ਕਾਨੂੰਗੋ ਅਜੈ ਕੁਮਾਰ ਆਦਿਕ ਹਾਜਰ ਸਨ।