ਨਵੀਂ ਦਿੱਲੀ New Delhi : ਦਿੱਲੀ ਵਿਖੇ ਚੱਲ ਰਹੇ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਦੇ ਮੱਦੇਨਜ਼ਰ ਕਿਸਾਨਾਂ ਨੇ ਅੱਜ 4 ਘੰਟਿਆਂ ਲਈ ਕੁੰੁਡਲੀ-ਮਾਨੇਸਰ-ਪਲਵਲ (ਕੇ.ਐਮ.ਪੀ.) ਐਕਸਪ੍ਰੈੱਸ ਵੇਅ (KMP Expressway) ਨੂੰ ਵੱਖ ਵੱਖ ਥਾਵਾਂ ਤੋਂ ਧਰਨੇ ਲਗਾ ਕੇ ਜਾਮ ਕਰ ਦਿੱਤਾ। 136 ਕਿਲੋਮੀਟਰ ਦੇ ਕਰੀਬ ਲੰਬੇ ਇਸ ਐਕਸਪ੍ਰੈਸ ਵੇਅ ਨੂੰ ਵੈਸਟਰਨ ਪੈਰੀਫ਼ੇਰਲ ਐਕਸਪ੍ਰੈਅ ਵੇਅ ਦੇ ਨਾਮ ਵੀ ਜਾਣਿਆ ਜਾਂਦਾ ਹੈ। ਪ੍ਰਾਪਤ ਸੱਜਰੀ ਜਾਣਕਾਰੀ ਅਨੁਸਾਰ ਕਿਸਾਨਾਂ ਨੇ ਸਵੇਰੇ 8 ਵਜੇ ਤੋਂ ਐਕਸਪ੍ਰੈੱਸ ਵੇਅ ਬੰਦ ਕੀਤਾ ਹੋਇਆ ਅਤੇ ਇਹ ਬੰਦ 24 ਘੰਟਿਆਂ ਤੱਕ ਵੀ ਹੋ ਸਕਦਾ ਹੈ।
ਜਾਣਕਾਰੀ ਅਨੁਸਾਰ ਸੰਯੁਕਤ ਕਿਸਾਨ ਮੋਰਚਾ ਨੇ ਬੀਤੇ ਸ਼ੁੱਕਰਵਾਰ ਨੂੰ ਕੇ.ਐਮ.ਪੀ. ਐਕਸਪ੍ਰੈਅ ਵੇਅ ਨੂੰ 24 ਘੰਟਿਆਂ ਲਈ ਜਾਮ ਕਰਨ ਦੀ ਅਪੀਲ ਕੀਤੀ ਸੀ। ਕਿਸਾਨਾਂ ਨੇ ਐਮਰਜੈਂਸੀ ਵਾਹਨਾਂ ਤੋਂ ਇਲਾਵਾ ਆਵਾਜਾਈ ਪੂਰਨ ਰੂੁਪ ਵਿੱਚ ਠੱਪ ਕੀਤੀ ਹੋਈ ਹੈ। ਹਰਿਆਣਾ ਪੁਲਿਸ ਨੇ ਐਕਸਪ੍ਰੈਸ ਵੇਅ ਬੰਦ ਹੋਣ ਕਾਰਨ ਆਵਾਜਾਈ ਨੂੰ ਬਦਲਵੇਂ ਰੂਟਾਂ ਵੱਲ ਤਬਦੀਲ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਵਿਖੇ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਕਰ ਰਹੇ ਹਨ ਜਿਸ ਵਿਚ ਪੰਜਾਬ ਤੋਂ ਹੀ ਨਹੀਂ ਪੂਰੇ ਦੇਸ਼ ਦੇ ਕਿਸਾਨ ਸ਼ਾਮਲ ਹਨ।