ਟਾਂਡਾ ਉੜਮੁੜ : ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਦੇ ਘਰ ਸਵੇਰੇ ਈਡੀ ਦੀ ਰੇਡ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਈ.ਡੀ. ਦੀ ਟੀਮ ਵਿੱਚ ਕਰੀਬ 12 ਲੋਕਾਂ ਦੇ ਸ਼ਾਮਲ ਹਨ। ਈਡੀ ਵੱਲੋਂ ਕਰੀਬ ਪਿਛਲੇ ਤਿੰਨ ਚਾਰ ਘੰਟਿਆਂ ਤੋਂ ਸੰਗਤ ਸਿੰਘ ਗਿਲਜੀਆਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸੰਗਤ ਸਿੰਘ ਗਿਲਜੀਆਂ ਜਦੋਂ ਕਾਂਗਰਸ ਸਰਕਾਰ ਵੇਲੇ ਜੰਗਲਾਤ ਵਿਭਾਗ ਵਿੱਚ ਮੰਤਰੀ ਸਨ ਉਦੋਂ ਤੋਂ ਉਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਸਨ।
ਜ਼ਿਕਰਯੋਗ ਹੈ ਕਿ ਈਡੀ ਵੱਲੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਮ ਦੇ ਘਰ ਅਮਲੋਹ ਵੀ ਰੇਡ ਕੀਤੀ ਗਈ ਹੈ। ਰੇਡ ਸਮੇਂ ਸਾਧੂ ਸਿੰਘ ਧਰਮਸੋਮ ਘਰ ਮੌਜੂਦ ਨਹੀਂ ਸਨ। ਇਹ ਮਾਮਲਾ ਜੰਗਲਾਤ ਘਪਲੇ ਨਾਲ ਜੁੜਿਆ ਹੋਇਆ ਹੈ। ਈਡੀ ਵੱਲੋਂ ਧਰਮਸੋਤ ਦੇ ਕਰੀਬੀਆਂ ਦੇ ਟਿਕਾਣਿਆਂ ’ਤੇ ਰੇਡ ਦੀ ਕਾਰਵਾਈ ਕੀਤੀ ਗਈ ਹੈ।