ਪਟਿਆਲਾ : ਸਵੀਪ ਟੀਮ ਪਟਿਆਲਾ ਵੱਲੋਂ ਰਿਆਨ ਇੰਟਰਨੈਸ਼ਨਲ ਸਕੂਲ ਕੈਂਪਸ ਵਿਖੇ ਚੱਲ ਰਹੇ ਐਨ ਸੀਸੀ ਏਅਰ ਵਿੰਗ ਦੇ ਕੈਂਪ ਵਿੱਚ ਕੈਡਿਟਾਂ ਨੂੰ ਵੋਟਰ ਪੰਜੀਕਰਨ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਭੁਗਤਾਨ ਦੇ ਮਹੱਤਵ ਸਬੰਧੀ ਜਾਗਰੂਕ ਕੀਤਾ ਗਿਆ। ਭਾਰਤੀ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਪਟਿਆਲਾ ਸਵੀਪ ਟੀਮ ਵੱਲੋਂ ਰਿਆਨ ਇੰਟਰਨੈਸ਼ਨਲ ਸਕੂਲ ਕੈਂਪਸ ਵਿਖੇ ਚੱਲ ਰਹੇ ਐਨ ਸੀ ਸੀ ਏਅਰ ਵਿੰਗ ਦੇ ਕੈਂਪ ਵਿੱਚ ਕੈਡਿਟਾਂ ਨੂੰ ਵੋਟਰ ਪੰਜੀਕਰਨ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਭੁਗਤਾਨ ਦੇ ਮਹੱਤਵ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਆਧਾਰ ਨੰਬਰ ਨੂੰ ਵੋਟਰ ਕਾਰਡ ਨਾਲ ਲਿੰਕ ਕਰਾਉਣ ਲਈ ਜਾਗਰੂਕ ਕੀਤਾ। ਅੱਜ ਦੇ ਪ੍ਰੋਗਰਾਮ ਵਿੱਚ ਗਰੁੱਪ ਕੈਪਟਨ ਅਜੇ ਭਾਰਦਵਾਜ਼ ਨੇ ਪਟਿਆਲਾ ਸਵੀਪ ਜ਼ਿਲ੍ਹਾ ਨੋਡਲ ਅਫ਼ਸਰ ਪ੍ਰੋ. ਸਵਿੰਦਰ ਸਿੰਘ ਰੇਖੀ ਜੀ ਦਾ ਸਵਾਗਤ ਕੀਤਾ।
ਪ੍ਰੋ. ਸਵਿੰਦਰ ਸਿੰਘ ਰੇਖੀ ਵੱਲੋਂ ਵੋਟਰ ਹੈਲਪ ਲਾਈਨ ਐਪ ਅਤੇ ਆਫ਼ ਲਾਇਨ ਵਿਧੀ ਰਾਹੀਂ ਸਬੰਧਿਤ ਬੀ ਐਲ ੳ ਨਾਲ ਰਾਬਤਾ ਰੱਖਦੇ ਹੋਏ ਵੋਟ ਪੰਜੀਕਰਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਯੰਗ ਇੰਡੀਆ ਦਾ ਭਵਿਖ ਦੱਸਦੇ ਹੋਏ ਆਪਣੀ ਜ਼ਿੰਮੇਵਾਰੀ ਅਤੇ ਫ਼ਰਜ਼ ਅਧੀਨ ਲੋਕਤੰਤਰੀ ਪ੍ਰਕ੍ਰਿਆ ਵਿਚ ਵਧ ਚੜ ਕੇ ਭਾਗ ਲੈਣ ਲਈ ਕਿਹਾ। ਪ੍ਰੋ. ਰੇਖੀ ਵੱਲੋਂ ਇਸ ਸਮੇਂ ਕੈਡਟਾਂ ਨੂੰ ਵੱਖ-ਵੱਖ ਚੋਣਾ ਵਿਚ ਨਿਰਪੱਖ ਹੋ ਕੇ ਭਾਗ ਲੈਣ ਸਬੰਧੀ ਸਹੁੰ ਵੀ ਚੁਕਾਈ ਗਈ। ਇਸ ਸਮੇਂ ਵੋਟਰ ਐਪਸ ਬਾਰੇ ਜਾਣਕਾਰੀ ਵੀ ਦਿੱਤੀ ਗਈ। ਸਵੀਪ ਨੋਡਲ ਅਫ਼ਸਰ ਪਟਿਆਲਾ ਦਿਹਾਤੀ ਸਤਵੀਰ ਸਿੰਘ ਗਿੱਲ ਵੱਲੋਂ ਕੈਡਿਟਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕੀਤਾ ਅਤੇ ਇਕ ਚੰਗਾ ਨਾਗਰਿਕ ਬਣਨ ਲਈ ਅਤੇ ਦੇਸ਼ ਨੂੰ ਮਜ਼ਬੂਤ ਕਰਨ ਲਈ ਜਾਗਰੂਕ ਕੀਤਾ।ਐਨ ਸੀ ਸੀ ਏਅਰ ਵਿੰਗ ਦਾ ਇਹ ਕੈਂਪ 4 ਜੁਲਾਈ ਤੋਂ 13 ਜੁਲਾਈ ਤਕ ਲਗ ਰਿਹਾ ਹੈ ਜਿਸ ਵਿੱਚ 500 ਤੋਂ ਵੀ ਜ਼ਿਆਦਾ ਕੈਡਿਟ ਭਾਗ ਲੈ ਰਹੇ ਹਨ।