Saturday, September 21, 2024

Malwa

ਡਿਪਟੀ ਕਮਿਸ਼ਨਰ ਨੇ ਸਵਿਗੀ ਦਾ ਸਮਾਨ ਢੋਹਣ ਵਾਲੇ ਮਿਹਨਤੀ ਨੌਜਵਾਨ ਨਾਲ ਕੀਤੀ ਮੁਲਾਕਾਤ

December 08, 2023 02:33 PM
SehajTimes
ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ 'ਤੇ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰੋਲ ਮਾਡਲਾਂ ਨਾਲ ਮਿਲਾਉਣ ਲਈ ਸ਼ੁਰੂ ਕੀਤੇ ਗਏ ਪ੍ਰੋਗਰਾਮ ਆਈ ਐਸਵਾਇਰ ਲੀਡਰਸ਼ਿਪ ਤਹਿਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਸਰਕਾਰੀ ਆਈ.ਟੀ.ਆਈ. ਦੇ ਸਿਖਿਆਰਥੀ ਨੌਜਵਾਨ ਸੌਰਵ ਭਾਰਦਵਾਜ ਨਾਲ ਮੁਲਾਕਾਤ ਕੀਤੀ। ਇਹ ਨੌਜਵਾਨ ਜੋਕਿ ਆਪਣੇ ਪਰਿਵਾਰ ਦੀ ਵਿੱਤੀ ਮਦਦ ਕਰਨ ਲਈ ਸਾਇਕਲ 'ਤੇ ਸਵਿੱਗੀ ਦੇ ਸਮਾਨ ਦੀ ਡਿਲਿਵਰੀ ਵੀ ਕਰਦਾ ਹੈ, ਅਤੇ ਭਵਿੱਖ ਵਿੱਚ ਉਚੇਰੀ ਪੜ੍ਹਾਈ ਕਰਕੇ ਆਈ.ਏ.ਐਸ. ਅਧਿਕਾਰੀ ਬਣਨਾ ਲੋਚਦਾ ਹੈ, ਨੂੰ ਡਿਪਟੀ ਕਮਿਸ਼ਨਰ ਨੇ ਮੁਕਾਬਲੇ ਦੇ ਇਮਤਿਹਾਨ ਪਾਸ ਕਰਨ ਲਈ ਮਾਰਗ ਦਰਸ਼ਨ ਕੀਤਾ। ਇੱਥੇ ਰਣਜੀਤ ਨਗਰ ਸਰਹਿੰਦ ਰੋਡ ਦੇ ਵਸਨੀਕ ਤੇ ਬਾਰਵੀ ਪਾਸ ਸੌਰਵ ਭਾਰਦਵਾਜ ਨੇ ਦੱਸਿਆ ਕਿ ਉਹ ਇਸ ਸਮੇਂ ਆਈ.ਟੀ.ਆਈ ਪਟਿਆਲਾ ਤੋਂ ਮੋਟਰ ਮਕੈਨਿਕ ਵਹੀਕਲ ਟਰੇਡ 'ਚ ਡਿਪਲੋਮਾ ਕਰ ਰਿਹਾ ਹੈ।
 
 
ਉਹ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਆਪਣਾ ਰੋਲ ਮਾਡਲ ਮੰਨਦਾ ਹੈ ਅਤੇ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਪਾਸ ਕਰਕੇ ਦੇਸ਼ ਹਿੱਤ ਵਿੱਚ ਨੌਕਰੀ ਕਰਨਾ ਚਾਹੰਦਾ ਹੈ ਪਰੰਤੂ ਇਸ ਸਮੇਂ ਉਹ ਘਰੇਲੂ ਹਾਲਾਤ ਦੇ ਮੱਦੇਨਜ਼ਰ ਸਵਿੱਗੀ ਵਿੱਚ ਸਾਈਕਲ ਉਪਰ ਡਿਲਿਵਰੀ ਦੀ ਨੌਕਰੀ ਕਰਕੇ ਆਪਣੇ ਪਰਿਵਾਰ ਦੀ ਮਦਦ ਵੀ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਉਸਨੂੰ ਆਪਣੀ ਪੜ੍ਹਾਈ ਤੇ ਇਮਤਿਹਾਨ ਲਈ ਕੀਤੀ ਮਿਹਨਤ ਦੀ ਉਦਾਹਰਨ ਦੇ ਕੇ ਜੀਅਤੋੜ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਮੁਕਾਬਲੇ ਦੇ ਇਮਤਿਹਾਨ ਪਾਸ ਕਰਨ ਲਈ ਯੋਗ ਕਿਤਾਬਾਂ ਦਾ ਸੈਟ ਦੇ ਕੇ ਉਸਦਾ ਹੌਸਲਾ ਵੀ ਵਧਾਇਆ।ਉਨ੍ਹਾਂ ਦੱਸਿਆ ਕਿ ਉਹ ਆਪਣੀ ਨੌਕਰੀ ਦੇ ਹੋਰ ਵਧੇਰੇ ਮਾਰਗ ਦਰਸ਼ਨ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨਾਲ ਸੰਪਰਕ ਕਰਦਾ ਰਹੇ ਤਾਂ ਉਸਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਰੋਜ਼ਗਾਰ ਉਤਪੱਤੀ ਹੁਨਰਵਿਕਾਸ ਅਤੇ ਸਿਖਲਾਈ ਅਫ਼ਸਰ ਕੰਵਲਪੁਨੀਤ ਕੌਰ ਅਤੇ ਤੇਜਵਿੰਦਰ ਸਿੰਘ ਸਮੇਤ ਆਈ.ਟੀ.ਆਈ. ਦੇ ਵਾਇਸ ਪ੍ਰਿੰਸੀਪਲ ਸੰਜੇ ਧੀਰ, ਇੰਸਟ੍ਰਕਟਰ ਜਗਦੀਪ ਜੋਸ਼ੀ ਅਤੇ ਹੋਸਟਲ ਸੁਪਰਡੈਂਟ ਅਨਿਲ ਖੰਨਾ ਵੀ ਮੌਜੂਦ ਸਨ। 

Have something to say? Post your comment

 

More in Malwa

ਮਨਿੰਦਰ ਲਖਮੀਰਵਾਲਾ ਨੇ ਛੱਡਿਆ ਅਕਾਲੀ ਦਲ ‘ਆਪ’ 'ਚ ਸ਼ਾਮਿਲ 

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਭ ਤੋਂ ਵੱਧ ਪਰਾਲੀ ਸਾੜਨ ਵਾਲੇ 10 ਪਿੰਡਾਂ ਦੀ ਪਛਾਣ: ਡਿਪਟੀ ਕਮਿਸ਼ਨਰ

ਵਿਧਾਇਕ ਦੇਵ ਮਾਨ ਤੇ ਏ.ਡੀ.ਸੀ. ਡਾ. ਬੇਦੀ ਨੇ ਪੱਕੇ ਮਕਾਨਾਂ ਲਈ 154 ਲਾਭਪਾਤਰੀਆਂ ਨੂੰ 2.29 ਕਰੋੜ ਰੁਪਏ ਦੇ ਪ੍ਰਵਾਨਗੀ ਪੱਤਰ ਵੰਡੇ

ਕੈਬਨਿਟ ਮੰਤਰੀ ਜੌੜਾਮਾਜਰਾ ਵੱਲੋਂ ਸਵਰਗ ਆਸ਼ਰਮ ਸਤੀ ਮੰਦਿਰ 'ਚ ਤਿਆਰ ਕਰਵਾਏ ਫੁਟਪਾਥ ਤੇ ਓਪਨ ਜਿੰਮ ਦਾ ਉਦਘਾਟਨ

ਸੁਨਾਮ ਵਿਖੇ ਅਮਨ ਅਰੋੜਾ ਦੀ ਕੋਠੀ ਮੂਹਰੇ ਧਰਨਾ ਦੂਜੇ ਦਿਨ ਵੀ ਜਾਰੀ 

ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਮਾਲੇਰਕੋਟਲਾ ਦੀ ਹੋਈ ਚੋਣ

 ਚਾਰ ਮਨਰੇਗਾ ਮਜ਼ਦੂਰਾਂ ਦੀ ਮੌਤ ਦਾ ਮਾਮਲਾ

ਭਾਕਿਯੂ ਵੱਲੋਂ ਮਾਲਵਿੰਦਰ ਸਿੰਘ ਮਾਲੀ ਕੇਸ ਰੱਦ ਕਰਕੇ ਤੁਰੰਤ ਰਿਹਾਅ ਕਰਨ ਦੀ ਕੀਤੀ ਮੰਗ

ਘਰੇਲੂ ਬਗੀਚੀ ਵਿਚ ਸਬਜ਼ੀਆਂ ਜ਼ਰੂਰ ਬੀਜੋ

ਬਾਬਾ ਸੁੱਖਾ ਸਿੰਘ ਕਲੋਨੀ ਬਾਰੇ ਪੁਲਿਸ ਕੋਲ ਕੋਈ ਸ਼ਿਕਾਇਤ ਨਹੀਂ ਆਈ : ਮੁੱਖ ਥਾਣਾ ਅਫਸਰ