Thursday, September 19, 2024

Majha

ਫਿਰੋਜਪੁਰ ਵਾਸੀ ਦਾ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਦ/ਜਬਤ ਕਰਨ ਦੇ ਦਿੱਤੇ ਨਿਰਦੇਸ਼: ਡਾ. ਬਲਜੀਤ ਕੌਰ

December 09, 2023 11:37 AM
SehajTimes
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿਥੇ ਹੋਰ ਵਰਗਾਂ ਦੇ ਹਿੱਤਾਂ ਲਈ ਵਚਨਬੱਧ ਹੈ ਉਥੇ ਅਨੁਸੂਚਿਤ ਜਾਤੀ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਕੰਮ ਕਰਦਿਆਂ ਹੋਇਆ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਰਾਜ ਕੁਮਾਰ ਊਰਫ ਰਾਜੂ ਪੁੱਤਰ ਜੈ ਪ੍ਰਕਾਸ਼ ਵਾਸੀ ਰੇਲਵੇ ਬਸਤੀ ਗੁਰੂ ਹਰ ਸਹਾਏ ਫਿਰੋਜ਼ਪੁਰ ਵੱਲੋਂ ਬਣਵਾਇਆ ਅਨੁਸੂਚਿਤ ਜਾਤੀ ਸਰਟੀਫਿਕੇਟ ਰਾਜ ਪੱਧਰ ਤੇ ਗਠਿਤ ਸਕਰੂਟਨੀ ਕਮੇਟੀ ਵੱਲੋਂ ਜਾਅਲੀ ਘੋਸ਼ਿਤ ਕਰਕੇ ਇਸ ਨੂੰ ਰੱਦ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ  ਚਰਨਦਾਸ ਪੁੱਤਰ ਬਖਸੀ ਰਾਮ, ਵਾਸੀ ਪਿੰਡ ਜੀਵਾਂ, ਤਹਿਸੀਲ ਗੁਰੂ ਹਰਸਹਾਏ ਜਿਲਾ ਫਿਰੋਜਪੁਰ ਨੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਨੂੰ ਸ਼ਿਕਾਇਤ ਦਿੱਤੀ ਸੀ ਕਿ ਰਾਜ ਕੁਮਾਰ ਊਰਫ ਰਾਜੂ ਪੁੱਤਰ ਜੈ ਪ੍ਰਕਾਸ਼ ਵਾਸੀ ਰੇਲਵੇ ਬਸਤੀ ਗੁਰੂ ਹਰ ਸਹਾਏ ਫਿਰੋਜ਼ਪੁਰ ਵੱਲੋਂ  ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਬਣਵਾਇਆ ਗਿਆ ਹੈ, ਜਿਸ ਅਧਾਰ ਤੇ ਉਸ ਵੱਲੋਂ ਅਨੁਸੂਚਿਤ ਜਾਤੀ ਨੂੰ ਮਿਲਣ ਵਾਲੇ ਲਾਭ ਲਏ ਜਾ ਰਹੇ ਹਨ।
 
ਡਾ. ਬਲਜੀਤ ਕੌਰ ਨੇ ਦੱਸਿਆ ਕਿ ਰਾਜ ਪੱਧਰੀ ਸਕਰੁਟਨੀ ਕਮੇਟੀ ਨੇ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਉਪਰੰਤ ਪਾਇਆ ਕਿ ਰਾਜੂ ਬਿਹਾਰ ਦਾ ਜੰਮਪਲ ਸੀ ਅਤੇ ਜਨਰਲ ਕੈਟਾਗਰੀ (ਸ਼ਰਮਾ) ਨਾਲ ਸਬੰਧ ਰੱਖਦਾ ਸੀ ਪ੍ਰੰਤੂ ਇਸ ਵੱਲੋਂ ਆਪਣਾ ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਬਣਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਪੱਧਰੀ ਸਕਰੁਟਨੀ ਕਮੇਟੀ ਨੇ ਰਾਜ ਕੁਮਾਰ ਉਰਫ ਰਾਜੂ ਦਾ ਅਨੁਸੂਚਿਤ ਜਾਤੀ ਸਰਟੀਫਿਕੇਟ ਜਾਅਲੀ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਰੱਦ ਕਰਨ ਦਾ ਫੈਸਲਾ ਕੀਤਾ ਹੈ। ਮੰਤਰੀ ਨੇ ਦੱਸਿਆ ਕਿ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਨੇ ਲਿਖਿਆ ਗਿਆ ਹੈ ਕਿ ਸਬੰਧਤ ਦਾ ਅਨੁਸੂਚਿਤ ਜਾਤੀ ਸਰਟੀਫਿਕੇਟ ਨੰ. 3422/ਐਸ ਸੀ ਮਿਤੀ 17.12.2012 ਜੋ ਕਿ ਤਹਿਸੀਲਦਾਰ ਰਾਜਪੁਰਾ ਵੱਲੋਂ ਜਾਰੀ ਹੋਇਆ ਹੈ ਨੂੰ ਰੱਦ/ਜਬਤ ਕੀਤਾ ਜਾਵੇ ਅਤੇ ਕੀਤੀ ਗਈ ਕਾਰਵਾਈ ਬਾਰੇ ਜਾਣੂ ਕਰਵਾਇਆ ਜਾਵੇ। 

Have something to say? Post your comment

 

More in Majha

ਅੰਮ੍ਰਿਤਸਰ ਤੋਂ ਥਾਈਲੈਂਡ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋਣਗੀਆਂ

ਸਰਹੰਦੀ ਪਿੰਡ ਖਾਲੜਾ ਤੋਂ ਪਿੰਡ ਛੀਨਾ ਬਿਧੀ ਚੰਦ ਜਾਣ ਵਾਲੀ ਸ਼ੜਕ ਦੇ ਰਿਪੇਅਰ ਦਾ ਉਦਘਾਟਨ ਕੀਤਾ ਗਿਆ

ਭਾਕਿਯੂ (ਅੰਬਾਵਤਾ) ਕਿਸਾਨ ਸੰਘਰਸ਼ ਕਮੇਟੀ (ਪੰਜਾਬ) ਵਲੋਂ ਪੰਜਾਬ ਦੇ ਬਿਜਲੀ ਕਾਮਿਆਂ ਦੇ ਸੰਘਰਸ਼ ਦੀ ਹਮਾਇਤ

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਹੋਏ ਨਾਇਬ ਸੂਬੇਦਾਰ ਭਰਤੀ

ਭਾਜਪਾ ਵੱਲੋਂ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਤਰਨਤਾਰਨ ਵਿਖੇ ਮੈਂਬਰਸ਼ਿਪ ਅਭਿਆਨ ਦਾ ਹੋਇਆ ਅਗਾਜ

ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੂੰ ਲੋਕ ਭਲਾਈ ਸੇਵਾਵਾਂ ਲਈ ਕੀਤਾ ਸਨਮਾਨਿਤ

ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਐਲਾਨਿਆ ਉਤਰਾਧਿਕਾਰੀ

ਜ਼ੋਨਲ ਪੱਧਰ ਦਾ ਨਿਰੰਕਾਰੀ ਇੰਗਲਿਸ਼ ਮੀਡੀਅਮ ਸਮਾਗਮ ਕਰਵਾਇਆ ਗਿਆ

ਚਾਨਣ ਸਿੰਘ ਸੰਧੂ ਦੀ ਭੈਣ ਰਾਜਵਿੰਦਰ ਕੌਰ ਬੁੱਟਰ ਦੇ ਭੋਗ ਤੇ ਵੱਖ ਵੱਖ ਸਿਆਸੀ ਤੇ ਕਿਸਾਨੀ ਜਥੇਬੰਦੀਆਂ ਵੱਲੋਂ ਸ਼ਰਧਾਂਜਲੀ ਭੇਟ

ਖਾਲੜਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ 255 ਗ੍ਰਾਮ ਹੈਰੋਇਨ ਅਤੇ ਮੋਟਰਸਾਈਕਲ ਸਮੇਤ ਇੱਕ ਕਾਬੂ