Thursday, November 21, 2024

Malwa

ਪਟਿਆਲਾ ਦੇ ਇਕ ਜੋੜੇ ਦੇ ਟੁੱਟੇ ਰਿਸ਼ਤੇ ਨੂੰ ਮੁੜ ਜੋੜਨ 'ਚ ਜਸਟਿਸ ਰਾਜਨ ਗੁਪਤਾ (Justice Rajan Gupta) ਨੇ ਦਿਖਾਈ ਵਿਸ਼ੇਸ਼ ਦਿਲਚਸਪੀ

April 11, 2021 11:49 AM
SS Malhotra

ਪਟਿਆਲਾ : ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਇਕ ਜੋੜੇ ਦਾ ਘਰੇਲੂ ਕਲੇਸ਼ ਨਾਲ ਸਬੰਧਤ ਮਾਮਲਾ ਅੱਜ ਉਸ ਵੇਲੇ ਹੱਲ ਹੋ ਗਿਆ ਜਦੋਂ ਇਥੇ ਜ਼ਿਲ੍ਹਾ ਅਦਾਲਤਾਂ ਵਿਖੇ ਲੱਗੀ ਕੌਮੀ ਲੋਕ ਅਦਾਲਤ ਵਿੱਚ ਪਟਿਆਲਾ ਸੈਸ਼ਨ ਡਵੀਜ਼ਨ ਦੇ ਪ੍ਰਬੰਧਕੀ ਜੱਜ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਰਾਜਨ ਗੁਪਤਾ ਨੇ ਆਪਣੇ ਦੌਰੇ ਦੌਰਾਨ ਇਸ ਜੌੜੇ ਦੇ ਟੁੱਟੇ ਰਿਸ਼ਤੇ ਨੂੰ ਮੁੜਨ ਜੋੜਨ 'ਚ ਆਪਣੀ ਵਿਸ਼ੇਸ਼ ਦਿਲਚਸਪੀ ਦਿਖਾਈ। ਵਧੀਕ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਸ੍ਰੀ ਹਰੀਸ਼ ਅਨੰਦ ਦੇ ਬੈਂਚ ਦੇ ਸਨਮੁੱਖ ਪੇਸ਼ ਹੋਏ ਇਸ ਜੋੜੇ ਦੇ ਮਾਮਲੇ ਨੂੰ ਦੋ ਧਿਰਾਂ ਦੀ ਆਪਸੀ ਸਹਿਮਤੀ ਨਾਲ ਹੱਲ ਕਰ ਦਿੱਤਾ ਗਿਆ।
ਜਸਟਿਸ ਰਾਜਨ ਗੁਪਤਾ ਨੇ ਇਕ ਹੋਰ ਅਜਿਹੇ ਮਾਮਲੇ, ਜਿਸ 'ਚ ਇੱਕ ਛੋਟੀ ਨਬਾਲਗ ਬੱਚੀ ਦੇ ਭਵਿੱਖ ਦਾ ਸਵਾਲ ਜੁੜਿਆ ਹੋਇਆ ਸੀ, ਹਰਿੰਦਰ ਸਿੰਘ ਬਨਾਮ ਨਰਪਿੰਦਰ ਕੌਰ ਦੇ ਕੇਸ ਨੂੰ ਵੀ ਆਪਸੀ ਰਜ਼ਾਮੰਦੀ ਨਾਲ ਨਿਪਟਾਰਾ ਕੀਤੇ ਜਾਣ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। 


ਕੌਮੀ ਲੋਕ ਅਦਾਲਤ ਦੇ ਇਕ ਹੋਰ ਲੋਕ ਪੱਖੀ ਸਫਲ ਫੈਸਲੇ ਦੀ ਸ਼ਲਾਘਾ ਕਰਦਿਆ ਜਸਟਿਸ ਰਾਜਨ ਗੁਪਤਾ ਨੇ ਕਿਹਾ ਕਿ ਇਹ ਕੇਸ ਵਧੀਕ ਜ਼ਿਲ੍ਹਾ ਜੱਜ ਰਾਜਵਿੰਦਰ ਸਿੰਘ ਦੇ ਬੈਂਚ ਮੂਹਰੇ ਪੇਸ਼ ਹੋਇਆ ਸੀ ਜਿਸ 'ਚ ਸੰਜੀਵਨੀ ਐਜੂਕੇਸ਼ਨਲ ਅਤੇ ਚੈਰੀਟੇਬਲ ਟਰੱਸਟ ਦਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਜਾਇਦਾਦ ਦਾ ਮਾਮਲਾ ਆਪਸੀ ਰਜ਼ਾਮੰਦੀ ਨਾਲ ਟਰੱਸਟ ਦੇ ਹੱਕ 'ਚ ਹੋ ਗਿਆ ਹੈ।

ਲਿੰਕ ਨੂੰ ਕਲਿਕ ਕਰੋ ਤੇ ਇਹ ਵੀ ਖ਼ਬਰ ਪੜ੍ਹੋ : Covid-19 ਸਬੰਧੀ ਜਾਰੀ ਹਦਾਇਤਾਂ ਅਨੁਸਾਰ ਸੂਬੇ ਭਰ ਵਿੱਚ ਕੌਮੀ ਲੋਕ ਅਦਾਲਤ ਦਾ ਆਯੋਜਨ
ਜ਼ਿਲ੍ਹੇ ਤੇ ਸੈਸ਼ਨਜ਼ ਸ੍ਰੀ ਰਜਿੰਦਰ ਅਗਰਵਾਲ ਨੇ ਅੱਜ ਲੱਗੀ ਕੌਮੀ ਲੋਕ ਅਦਾਲਤ ਦੌਰਾਨ ਨਿਪਟਾਏ ਗਏ ਮਾਮਲਿਆ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ 12 ਬੈਂਚਾਂ ਵੱਲੋਂ ਪਟਿਆਲਾ, ਨਾਭਾ, ਰਾਜਪੁਰਾ ਅਤੇ ਸਮਾਣਾ ਵਿਖੇ 912 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕ ਅਦਾਲਤਾਂ ਵਿੱਚ ਗੈਰ-ਜਮਾਨਤੀ ਅਪਰਾਧਿਕ ਮਾਮਲਿਆਂ ਨੂੰ ਛੱਡ ਕੇ ਸਾਰੇ ਕਿਸਮਾਂ ਦੇ ਕੇਸ ਵਿਚਾਰੇ ਗਏ। 

ਲਿੰਕ ਨੂੰ ਕਲਿਕ ਕਰੋ ਤੇ ਇਹ ਵੀ ਖ਼ਬਰ ਪੜ੍ਹੋ : Covid-19 ਮੈਨੇਜਮੈਂਟ ਲਈ ਨਿੱਜੀ ਹਸਪਤਾਲ 30 ਅਪ੍ਰੈਲ ਤੱਕ ਗੈਰ-ਜ਼ਰੂਰੀ ਸਰਜਰੀਆਂ ਨੂੰ ਮੁਲਤਵੀ ਕਰਨ- ਪ੍ਰਮੁੱਖ ਸਕੱਤਰ ਸਿਹਤ
ਕੌਮੀ ਲੋਕ ਅਦਾਲਤ ਵਿੱਚ ਜਸਟਿਸ ਰਾਜਨ ਗੁਪਤਾ, ਸ੍ਰੀ ਰਜਿੰਦਰ ਅਗਰਵਾਲ, ਸਿਵਲ ਜੱਜ (ਐਸ.ਡੀ.) ਸ੍ਰੀਮਤੀ ਮੋਨਿਕਾ ਸ਼ਰਮਾ, ਸੀ.ਜੇ.ਐਮ ਸ੍ਰੀ ਅਮਿਤ ਮਾਲਹਾ, ਸੀਜੇਐਮ ਪਰਮਿੰਦਰ ਕੌਰ ਨੇ ਪਟਿਆਲਾ ਅਦਾਲਤ ਦੇ ਲੋਕ ਅਦਾਲਤ ਦੇ ਬੈਂਚਾਂ ਦਾ ਦੌਰਾ ਕੀਤਾ ਅਤੇ ਪਾਰਟੀਆਂ ਨੂੰ ਨੈਸ਼ਨਲ ਲੋਕ ਅਦਾਲਤ ਵਿੱਚ ਸਹਿਮਤ ਹੋ ਕੇ ਆਪਣੇ ਵਿਵਾਦ ਨੂੰ ਸ਼ਾਂਤੀ ਨਾਲ ਸੁਲਝਾਉਣ ਲਈ ਪ੍ਰੇਰਿਤ ਕੀਤਾ। 


ਇਸ ਮੌਕੇ ਜਸਟਿਸ ਰਾਜਨ ਗੁਪਤਾ ਨੇ ਕਿਹਾ ਕਿ ਲੋਕ ਅਦਾਲਤਾਂ ਦਾ ਉਦੇਸ਼ ਸਮਝੌਤੇ ਦੇ ਜ਼ਰੀਏ ਵਿਵਾਦਾਂ ਦਾ ਨਿਪਟਾਰਾ ਕਰਨਾ ਹੈ, ਤਾਂ ਜੋ ਧਿਰਾਂ ਦੇ ਸਮੇਂ ਅਤੇ ਪੈਸੇ ਦੀ ਬਚਤ ਕੀਤੀ ਜਾ ਸਕੇ ਅਤੇ ਉਨ੍ਹਾਂ ਦਰਮਿਆਨ ਨਿੱਜੀ ਦੁਸ਼ਮਣੀ ਨੂੰ ਘਟਾਇਆ ਜਾ ਸਕੇ।  ਜਸਟਿਸ ਰਾਜਨ ਗੁਪਤਾ ਨੇ ਅੱਗੇ ਦੱਸਿਆ ਕਿ ਲੋਕ ਅਦਾਲਤਾਂ ਵਿੱਚ ਵਿਆਹੁਤਾ ਮਾਮਲਿਆਂ, ਚੈਕ ਕੇਸਾਂ ਅਤੇ ਮੋਟਰ ਦੁਰਘਟਨਾ ਕਲੇਮ ਕੇਸਾਂ ਵਿੱਚ ਹੋਰ ਕੇਸਾਂ ਵਿੱਚ ਪ੍ਰਭਾਵਸ਼ਾਲੀ ਸਫਲਤਾ ਦਰ ਮਿਲ ਰਹੀ ਹੈ।
ਇਸ ਤੋਂ ਇਲਾਵਾ ਜਸਟਿਸ ਰਾਜਨ ਗੁਪਤਾ ਨੇ ਜ਼ਿਲ੍ਹਾ ਕਚਹਿਰੀਆਂ 'ਚ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੋਰਟ ਦੇ ਕਰਮਚਾਰੀਆਂ ਤੇ ਬਾਰ ਦੇ ਮੈਂਬਰਾਂ ਲਈ ਲਗਾਏ ਗਏ ਕੋਵਿਡ 19 ਟੀਕਾਕਰਣ ਕੈਂਪ ਦਾ ਉਦਘਾਟਨ ਕੀਤਾ।  ਇਸ ਤੋਂ ਇਲਾਵਾ ਜਸਟਿਸ  ਰਾਜਨ ਗੁਪਤਾ ਨੇ ਮਾਨਯੋਗ ਜੱਜਾਂ ਲਈ ਡੀ ਸਟ੍ਰੈੱਸ ਵਾਲੇ ਕਮਰੇ ਦਾ ਉਦਘਾਟਨ ਕੀਤਾ ਜਿਸ 'ਚ ਟੇਬਲ ਟੈਨਿਸ, ਕੈਰਮ ਅਤੇ ਸ਼ਤਰੰਜ ਆਦਿ ਦੇ ਪ੍ਰਬੰਧ ਕੀਤੇ ਗਏ ਹਨ।  

Have something to say? Post your comment

Readers' Comments

Name/City * 11/18/2022 9:50:56 AM

cialis 5mg online australia cialis pills 5mg order cialis online usa buy cialis oral jelly cialis online with prescription

 

More in Malwa

ਡੀਟੀਐੱਫ ਦੇ ਸੱਦੇ ਤੇ ਸੈਂਕੜੇ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਦੇ ਦਫ਼ਤਰ ਦੇ ਅੱਗੇ ਲਗਾਇਆ ਧਰਨਾ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ

ਪਿੰਡ ਮੰਡੋਫਲ ਦੇ ਕਿਸਾਨ ਜਸਵਿੰਦਰ ਸਿੰਘ ਨੇ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ ਵਰਤਕੇ ਕੀਤੀ ਕਣਕ ਦੀ ਬਿਜਾਈ

ਊੜਾ ਅਤੇ ਜੂੜਾ ਬਚਾਉ ਲਹਿਰ’ ਵਲੋਂ ਕਰਵਾਏ ਕੁਇਜ ਮੁਕਾਬਲਿਆਂ ਵਿਚ ਬਾਬਾ ਸਾਹਿਬ ਦਾਸ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ

ਕਰਜ਼ਾ ਵਸੂਲੀ ਬਦਲੇ ਕਿਸੇ ਦੀ ਜਾਇਦਾਦ ਕੁਰਕ ਨਹੀਂ ਹੋਣ ਦੇਵਾਂਗੇ : ਉਗਰਾਹਾਂ

ਸੰਤ ਰਤਨ ਸਿੰਘ ਜੀ ਗੁ: ਅਤਰਸਰ (ਰਾੜਾ ਸਾਹਿਬ) ਵਾਲਿਆਂ ਦੀ ਤੀਸਰੀ ਬਰਸੀ ਮਨਾਈ 

ਸੁਨਾਮ ਵਿਖੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਾ ਦਫ਼ਤਰ  ਘੇਰਿਆ 

ਸਵਰਗੀ ਹਰਭਜਨ ਸਿੰਘ ਥਿੰਦ ਨੂੰ ਸ਼ਰਧਾਂਜਲੀਆਂ ਭੇਟ 

ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋ

ਸੁਨਾਮ ਪੁਲਿਸ ਵੱਲੋਂ ਸੱਤ ਮੈਂਬਰੀ ਲੁਟੇਰਾ ਗਿਰੋਹ ਕਾਬੂ