ਲੁਧਿਆਣਾ : ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਮੰਗਲਵਾਰ ਦੇਰ ਰਾਤ ਲੁਧਿਆਣਾ ਦੇ ਰਾਜਗੁਰੂ ਨਗਰ ਸਬਜ਼ੀ ਮੰਡੀ ਵਿੱਚ ਛਾਪਾ ਮਾਰਿਆ। ਵਿਧਾਇਕ ਦੀ ਛਾਪੇਮਾਰੀ ਤੋਂ ਬਾਅਦ ਮੰਡੀ ਕਰਨ ਵਿਭਾਗ ਦੇ ਅਧਿਕਾਰੀਆਂ ਵਿੱਚ ਵੀ ਹੜਕੰਪ ਮੱਚ ਗਿਆ ਗੋਗੀ ਨੇ ਸਬ ਮਾਰਕੀਟਿੰਗ ਵਿਭਾਗ ਦੇ ਇੱਕ ਮੁਲਾਜ਼ਮ ਨੰੰੂੰ ਸਬਜ਼ੀ ਮੰਡੀ ਵਿੱਚੋਂ ਰੇਹੜੀ ਫੜ੍ਹੀ ਵਾਲਿਆਂ ਤੋਂ ਨਾਜਾਇਜ਼ ਪੈਸੇ ਵਸੂਲਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਕੁਝ ਲੋਕ ਭੱਜਣ ਵਿੱਚ ਕਾਮਯਾਬ ਹੋ ਗਏ। ਵਿਧਾਇਕ ਗੋਗੀ ਨੂੰ ਰੇਹੜੀ ਵਾਲਿਆ ਨੇ ਦੱਸਿਆ ਕਿ ਰੇਹੜੀ ਵਾਲੇ ਉਨ੍ਹਾਂ ਤੋਂ ਸਾਲ ਭਰ ਲਈ 15 ਹਜ਼ਾਰ ਰੁਪਏ ਲੈਂਦੇ ਹਨ, ਅਤੇ ਰਸੀਦ 3 ਮਹੀਨੇ ਦੀ ਦਿੱਤੀ ਜਾਂਦੀ ਹੈ। ਗੋਗੀ ਨੇ ਰੇਹੜੀ ਵਾਲਿਆਂ ਨੂੰ ਸਬਜ਼ੀ ਵੇਚਣ ਲਈ ਆਪਣੇ ਖੁਦ ਦੇ ਬੈਂਚ ਖਰੀਦਣ ਲਈ ਕਿਹਾ। ਕੁਝ ਲੋਕ ਬੈਂਚ ਕਿਰਾਏ ‘ਤੇ ਦੇਣ ਦੀ ਆੜ ‘ਚ ਨਾਜਾਇਜ਼ ਤੌਰ ‘ਤੇ ਜ਼ਬਰਦਸਤੀ ਪੈਸੇ ਵੀ ਕਮਾ ਰਹੇ ਹਨ ਰੇਹੜੀ ਵਾਲਿਆਂ ਨੇ ਦੱਸਿਆ ਕਿ ਜੋ ਵੀ ਉਹ ਲਾਈਟਾਂ ਲਗਾਉਣ ਲਈ ਕੁਨੈਕਸ਼ਨ ਲੈਂਦੇ ਹਨ, ਉਨ੍ਹਾਂ ਤੋਂ ਉਸ ਦੀ ਵੀ ਮੋਟੀ ਰਕਮ ਵਸੂਲੀ ਜਾਂਦੀ ਹੈ। ਗੋਗੀ ਨੇ ਦੱਸਿਆ ਕਿ ਸਬਜ਼ੀ ਮੰਡੀ ਵਿੱਚ ਇੱਕ ਜਨਤਕ ਬਿਜਲੀ ਮੀਟਰ ਲਗਾਇਆ ਜਾਵੇਗਾ, ਜਿਸ ਦਾ ਬਿੱਲ ਸਾਰੇ ਸਬਜ਼ੀ ਵਿਕਰੇਤਾ ਪੈਸੇ ਇਕੱਠੇ ਕਰਕੇ ਜਮ੍ਹਾਂ ਕਰਵਾਉਣਗੇ ਵਿਧਾਇਕ ਗੋਗੀ ਦੀ ਛਾਪੇਮਾਰੀ ਤੋਂ ਬਾਅਦ ਸਬਜ਼ੀ ਵਿਕਰੇਤਾਵਾਂ ਨੇ ਖੁਲਾਸਾ ਕੀਤਾ ਕਿ ਨਜਾਇਜ਼ ਵਸੂਲੀ ਕਰਨ ਵਾਲੇ ਤਹਿਬਾਜ਼ਾਰੀ ਮੁਲਾਜ਼ਮ ਉਨ੍ਹਾਂ ਦਾ ਨਾਂ ਖਰਾਬ ਕਰ ਰਹੇ ਹਨ। ਆਪਣੇ ਨਾਲ ਕੁਝ ਪ੍ਰਾਈਵੇਟ ਗੁੰਡੇ ਰੱਖੇ ਹੋਏ ਹਨ। ਜੋ ਨਾਜਾਇਜ਼ ਜਬਰੀ ਵਸੂਲੀ ਕਰਦੇ ਹਨ। ਵਿਧਾਇਕ ਗੋਗੀ ਨੇ ਕਿਹਾ ਜੋ ਵੀ ਬਦਮਾਸ਼ ਗੁੰਡਾ ਟੈਕਸ ਇਕੱਠਾ ਕਰਨ ਆਏਗਾ ਉਸ ‘ਤੇ ਤੁਰੰਤ ਐਕਸ਼ਨ ਲੈ ਕੇ ਉਸ ਨੂੰ ਸਲਾਖਾਂ ਪਿੱਛੇ ਬੰਦ ਕੀਤਾ ਜਾਵੇਗਾ। ਵਿਧਾਇਕ ਗੋਗੀ ਨੇ ਸਬਜ਼ੀ ਮੰਡੀ ਦੇ ਅਧਿਕਾਰੀ ਤੋਂ ਪਿਛਲੇ 8 ਮਹੀਨਿਆਂ ਤੋਂ ਸਬਜ਼ੀ ਮੰਡੀ ਤੋਂ ਇਕੱਠੀ ਕੀਤੀ ਸਰਕਾਰੀ ਰਸੀਦ ਦਾ ਰਿਕਾਰਡ ਮੰਗਿਆ ਹੈ। ਗੋਗੀ ਨੇ ਕਿਹਾ ਕਿ ਜੇ ਲੋੜ ਪਈ ਤਾਂ ਉਹ ਖੁਦ ਵੀ ਸਬਜ਼ੀ ਮੰਡੀ ਵਿੱਚ ਰੇਹੜੀ ਵਾਲਿਆਂ ਦੇ ਹੱਕ ਵਿੱਚ ਕੁਰਸੀ ਲਾ ਕੇ ਬੈਠ ਸਕਦੇ ਹਨ।
ਵਿਧਾਇਕ ਗੋਗੀ ਨੇ ਤਹਿਬਾਜ਼ਾਰੀ ਦੇ ਇੰਸਪੈਕਟਰ ਅਜੇ ਕੁਮਾਰ ਨੂੰ ਮੌਕੇ ‘ਤੇ ਬੁਲਾਇਆ। ਇੰਸਪੈਕਟਰ ਦੀ ਗੋਗੀ ਨੇ ਖੂਬ ਕਲਾਸ ਲਾਈ ਗੋਗੀ ਨੇ ਕਿਹਾ ਕਿ 127 ਰੇਹੜੀ ਵਾਲਿਆ ਦਾ ਪੈਸਾ ਨਿਗਮ ਵਿੱਚ ਜਮ੍ਹਾਂ ਨਹੀਂ ਹੋ ਰਿਹਾ ਹੈ। ਸਬਜ਼ੀ ਮੰਡੀ ‘ਚ ਪੈਸੇ ਇਕੱਠੇ ਕਰਨ ਵਾਲੇ ਬਦਮਾਸ਼ਾਂ ਖਿਲਾਫ ਥਾਣਾ ਸਰਾਭਾ ਨਗਰ ‘ਚ ਐੱਫ.ਆਈ.ਆਰ ਦਰਜ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਉਹ ਇੰਸਪੈਕਟਰ ਅਜੇ ਖਿਲਾਫ ਉਹ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਤੋਂ ਕਹਿ ਕੇ ਪਿਛਲੇ ਰਿਕਾਰਡ ਦੀ ਵੀ ਜਾਂਚ ਕਰਵਾਉਣਗੇ।