ਸੁਨਾਮ : ਕੁੱਲ ਹਿੰਦ ਕਿਸਾਨ ਸਭਾ ਪੰਜਾਬ ਇਕਾਈ ਸੁਨਾਮ ਅਤੇ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ (ਸੀਟੂ) , ਦੀ ਸੁਨਾਮ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੁਨਾਮ ਵੱਲੋਂ ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜ਼ਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਅਤੇ ਸ਼ਹੀਦ ਊਧਮ ਸਿੰਘ ਜੀ ਦਾ 124ਵਾਂ ਜਨਮ ਦਿਵਸ ਸ਼ਹੀਦ ਊਧਮ ਸਿੰਘ ਦੇ ਬੁੱਤ ਤੇ ਮਨਾਇਆ ਗਿਆ । ਸਮਾਗਮ ਦੀ ਮੁੱਖ ਮਹਿਮਾਨ ਊਸ਼ਾ ਰਾਣੀ ਪ੍ਰਧਾਨ ਆਲ ਇੰਡੀਆ ਆਂਗਣਵਾੜੀ ਵਰਕਰ ਯੂਨੀਅਨ ਅਤੇ ਸੀਟੂ ਦੇ ਸੱਕਤਰ ਪੰਜਾਬ ਚੰਦਰ ਸ਼ੇਖਰ ਤੇ ਭਾਰਤ ਨਿਰਮਾਣ ਯੂਨੀਅਨ ਪੰਜਾਬ( ਸੀਟੂ) ਦੇ ਜਿਲ੍ਹਾ ਸੰਗਰੂਰ ਦੇ ਕਨਵੀਨਰ ਕਾਮਰੇਡ ਵਰਿੰਦਰ ਕੌਸ਼ਿਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਧਰਮ ਨਿਰਪੱਖ ਵਾਲੀ ਵਿਚਾਰਧਾਰਾ ਸਦਾ ਅਮਰ ਰਹੇਗੀ। ਇਤਿਹਾਸ ਹਮੇਸ਼ਾ ਸਮੇਂ ਦੇ ਸ਼ਾਸਕਾਂ ਦੇ ਖਿਲਾਫ ਲੜਣ ਵਾਲੇ ਲੋਕਾਂ ਨਾਲ ਹੀ ਬਣਦਾ । ਇਸ ਮੌਕੇ ਮਾਸਟਰ ਮੱਘਰ ਸਿੰਘ ਭੁੱਲਰ ਲੌਂਗੋਵਾਲ ਵੱਲੋ ਸ਼ਹੀਦ ਊਧਮ ਸਿੰਘ ਜੀ ਦਾ ਸਾਲ 2024 ਦਾ ਕੈਲੰਡਰ ਜਾਰੀ ਕੀਤਾ ਗਿਆ। ਬੁਲਾਰਿਆ ਵੱਲੋ ਇਸ ਮੌਕੇ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਸ਼ਹੀਦ ਊਧਮ ਸਿੰਘ ਜੀ ਦਾ ਬੁੱਤ ਪਾਰਲੀਮੈਂਟ ਸਾਹਮਣੇ ਲਾਏ ਅਤੇ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਸ਼ਹੀਦ ਊਧਮ ਸਿੰਘ ਜੀ ਦੀ ਤਸਵੀਰ ਲਗਾਏ ।
ਇਸ ਮੌਕੇ ਸੀਟੂ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਔਲਖ ਤੇ ਸੱਕਤਰ ਜਰਨੈਲ ਸਿੰਘ ਜਨਾਲ, ਐਡਵੋਕੇਟ ਮਿੱਤ ਸਿੰਘ, ਅਮਰੀਕ ਸਿੰਘ ਕਾਂਝਲਾ, ਸੁਖਵੰਤ ਸਿੰਘ ਭਸੌੜ, ਸਤਵੀਰ ਸਿੰਘ ਤੂੰਗਾਂ, ਰਾਮ ਸਿੰਘ ਸੋਹੀਆਂ, ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਮਦਨ ਲਾਲ ਬਾਂਸਲ, ਗੁਰਦਿਆਲ ਸਿੰਘ ਸਰਾਓ, ਅਮਰੀਕ ਉ ਖੰਨਾ, ਗੁਰਬਖਸ਼ ਸਿੰਘ ਜਖੇਪਲ ,ਮਾਸਟਰ ਕਸ਼ਮੀਰ ਸਿੰਘ, ਗੁਰਜੰਟ ਸਿੰਘ ਪ੍ਰਧਾਨ ਰੰਗ ਸ਼ਾਜ ਯੂਨੀਅਨ, ਆਂਗਣਵਾੜੀ ਵਰਕਰ ਯੂਨੀਅਨ ਦੀ ਆਗੂ ਤ੍ਰਿਸ਼ਨਜੀਤ ਕੌਰ ,ਮਨਦੀਪ ਕੁਮਾਰੀ ਅਤੇ ਵੱਡੀ ਗਿਣਤੀ ਵਿੱਚ ਹੋਰਨਾਂ ਨੇ ਸ਼ਿਰਕਤ ਕੀਤੀ । ਸਹਿਬਜਾਦਿਆਂ ਦੀ ਯਾਦ ਵਿੱਚ ਚਾਹ ਤੇ ਬਰੈਡਾਂ ਦੇ ਲੰਗਰ ਰਾਜੀਵ ਕੌਸ਼ਿਕ , ਗੁਰਚਰਨ ਸਿੰਘ ਹਾਂਡਾ , ਮਾਸਟਰ ਮਲਕੀਤ ਸਿੰਘ ਅਤੇ ਸੁਰਿੰਦਰ ਸਿੰਘ ਸੰਧੇ ਵੱਲੋ ਲਗਾਏ ਗਏ।