Thursday, April 17, 2025

Malwa

ਬਾਬਾ ਸਾਹਿਬ ਦੇ 130ਵੇਂ ਜਨਮ ਦਿਹਾੜੇ ਮੌਕੇ ਵਰਚੂਅਲ ਸਮਾਗਮ

April 14, 2021 04:14 PM
SehajTimes

ਬਰਨਾਲਾ :         ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 130ਵੇਂ ਜਨਮ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਪੱਧਰੀ ਵਰਚੁਅਲ ਸਮਾਗਮ ਕਰਵਾਇਆ ਗਿਆ।

            ਇਸ ਸਬੰਧੀ ਜ਼ਿਲਾ ਪੱਧਰੀ ਸਮਾਗਮ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕੀਤਾ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਹਾਜ਼ਰ ਰਹੇ।

        ਇਸ ਮੌਕੇ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

             ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਦਾ ਜੀਵਨ ਸਾਡੇ ਸਭ ਲਈ ਰਾਹ ਦਸੇਰਾ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦਲਿਤ ਵਰਗ ਦੇ ਲੋਕਾਂ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਹੈ। ਇਸ ਮੌਕੇ ਐਸ.ਡੀ.ਐਮ ਸ੍ਰੀ ਵਰਜੀਤ ਵਾਲੀਆ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਅਭਿਸ਼ੇਕ ਸਿੰਗਲਾ ਅਤੇ ਜ਼ਿਲਾ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਫ਼ਸਰ ਕੰਵਲਜੀਤ ਰਾਜੂ ਤੇ ਹੋਰ ਹਾਜ਼ਰ ਸਨ।

Have something to say? Post your comment

 

More in Malwa

ਸ਼ੰਕਰ ਬਾਂਸਲ ਵੈਸ਼ ਸਮਾਜ ਦੇ ਸੂਬਾ ਸੰਗਠਨ ਸੈਕਟਰੀ ਬਣੇ       

ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਐਫ਼ ਆਈ ਆਰ ਸਰਕਾਰ ਦੀ ਬੌਖਲਾਹਟ : ਬੀਰਕਲਾਂ 

ਬੋਲਣ, ਸੁਣਨ ਤੇ ਦੇਖਣ ਤੋਂ ਅਸਮਰੱਥ ਬੱਚੇ ਦਿਵਿਆਂਗ ਨਹੀਂ ਰਹੇ ਸਗੋਂ ਆਪਣੀ ਪ੍ਰਤਿਭਾ ਨਾਲ ਸਮਾਜ ਨੂੰ ਪ੍ਰਭਾਵਿਤ ਕਰਨ ਦੇ ਸਮਰੱਥ-ਡਾ. ਬਲਜੀਤ ਕੌਰ

ਭਾਰਤੀ ਮਿਆਰ ਬਿਊਰੋ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਸਾਰੇ ਪੰਚਾਂ ਸਰਪੰਚਾਂ ਅਤੇ ਸਕੱਤਰਾਂ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ

ਮੁੱਖ ਮੰਤਰੀ ਨੂੰ ਸਵਾਲ ਪੁੱਛਣ ਜਾ ਰਹੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਤਕਰਾਰ 

ਪੰਜਾਬੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਪ੍ਰਤਾਪ ਬਾਜਵਾ : ਭਗਵੰਤ ਮਾਨ 

ਠੇਕੇਦਾਰ ਨਰਿੰਦਰ ਕਣਕਵਾਲ ਨੂੰ ਸਦਮਾ, ਵੱਡੀ ਭੈਣ ਦਾ ਦੇਹਾਂਤ 

ਪੁਲਿਸ ਨੇ ਗੋਬਿੰਦ ਛਾਜਲੀ ਨੂੰ ਹਿਰਾਸਤ 'ਚ ਲਿਆ 

ਮੁੱਖ ਮੰਤਰੀ ਵੱਲੋਂ ਪ੍ਰਤਾਪ ਬਾਜਵਾ ਦੀ ਆਲੋਚਨਾ; ਡਰ ਦੀ ਰਾਜਨੀਤੀ ਵਿੱਚ ਨਾ ਉਲਝੋ

ਪਟਿਆਲਾ ਫੋਕਲ ਪੁਆਇੰਟ ‘ਚ 3.5 ਏਕੜ ਦਾ ਮੀਆਵਾਕੀ ਜੰਗਲ ਲੱਗੇਗਾ