ਸੁਨਾਮ: ਭਾਰਤੀਯ ਜਨਤਾ ਪਾਰਟੀ ਸੁਨਾਮ ਐਸ ਸੀ ਮੋਰਚਾ ਮੰਡਲ ਪ੍ਰਧਾਨ ਸ਼ਾਮ ਸੁੰਦਰ ਦੀ ਅਗਵਾਈ ਵਿਚ ਬਾਬਾ ਸਾਹਿਬ ਅੰਬੇਡਕਰ ਦੀ ਜਯੰਤੀ ਮਨਾਈ ਗਈ।ਜਿਸ ਵਿਚ ਜਿਲਾ ਪ੍ਰਧਾਨ ਰਿਸ਼ੀ ਪਾਲ ਖੇਰਾ,ਜਿਲਾ ਜਨਰਲ ਸਕੱਤਰ ਸ਼ੈਲੀ ਬਾਂਸਲ ਅਤੇ ਯੁਵਾ ਮੋਰਚਾ ਜਿਲਾ ਪ੍ਰਧਾਨ ਐਡਵੋਕੇਟ ਅੰਮ੍ਰਿਤ ਰਾਜਦੀਪ ਸਿੰਘ ਚੱਠਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਸਾਰੇ ਕਾਰਯਕਰਤਾਵਾਂ ਵਲੋਂ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਰਿਸ਼ੀ ਪਾਲ ਖੇਰਾ ਨੇ ਦੱਸਿਆ ਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਚਾਹੇ ਰੋਟੀ ਇਕ ਘੱਟ ਖਾ ਲਵੋ ਪਰ ਬੱਚਿਆਂ ਨੇ ਪੜਾਉਣਾ ਅਤੀ ਜ਼ਰੂਰੀ ਹੈ,ਉਨ੍ਹਾ ਕਿਹਾ ਕਿ ਕਲਮ ਦੀ ਤਾਕਤ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ।ਰਿਸ਼ੀ ਪਾਲ ਖੇਰਾ ਨੇ ਕਿਹਾ ਕਿ ਡਾਕਟਰ ਅੰਬੇਦਕਰ ਦੀਆਂ ਗੱਲਾਂ ਅੱਜ ਭੀ ਪ੍ਰੇਰਨਾ ਦਾ ਕੰਮ ਕਰਦਿਆਂ ਹਨ। ਐੱਸ ਸੀ ਮੋਰਚਾ ਪ੍ਰਦੇਸ਼ ਨੇਤਾ ਡਾਕਟਰ ਬੁੱਧ ਰਾਮ ਪ੍ਰੇਮੀ ਨੇ ਕਿਹਾ ਕਿ ਬਾਬਾ ਸਾਹਿਬ ਵਲੋਂ ਦਿੱਤੇ ਗਏ ਸੰਦੇਸ਼ ਨੂੰ ਹਰ ਘਰ ਤੱਕ ਪਹੁੰਚਾਉਣਾ ਜਰੂਰੀ ਹੈ ਜਿਵੇਂ ਕਿ ਸ਼ਿਕਸ਼ਿੱਤ ਅਤੇ ਸੰਗਠਿਤ ਹੋਣਾ, ਇਹੀ ਬਾਬਾ ਸਾਹਿਬ ਨੇ ਸੱਚੀ ਸ਼ਰਧਾਂਜਲੀ ਹੋਵੇਗੀ। ਐੱਸ ਸੀ ਮੋਰਚਾ ਪ੍ਰਦੇਸ਼ ਕਾਰਜ਼ਕਾਰਨੀ ਮੈਂਬਰ ਲਛਮਣ ਦਾਸ ਰੇਗਰ ਨੇ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਦੀ ਰਚਨਾ ਕਰਕੇ ਦੇਸ਼ ਨੂੰ ਅਨਮੋਲ ਗ੍ਰੰਥ ਦਿੱਤਾ ਅਤੇ ਅੱਜ ਭੀ ਪੂਰਾ ਦੇਸ਼ ਉਨ੍ਹਾ ਵਲੋਂ ਦਿਖਾਏ ਮਾਰਗ ਦੇ ਚਲਦਿਆਂ ਤਰੱਕੀ ਕਰ ਰਿਹਾ ਹੈ।ਇਸ ਮੌਕੇ ਤੇ ਭਗਵਾਨ ਦਾਸ ਕਾਨਸਲ,ਜਿਲਾ ਸੈਕਟਰੀ ਸ਼ੰਮੀ ਸੱਲਾਨ, ਸਵੀਨ ਡਬਲਾ ਆਦਿ ਮੌਜ਼ੂਦ ਸਨ।