ਸੁਨਾਮ : ਰੋਟਰੀ ਕਲੱਬ ਸੁਨਾਮ ਵੱਲੋਂ ਲੋਹੜੀ ਦੇ ਤਿਉਹਾਰ ਮੌਕੇ ਪ੍ਰਧਾਨ ਅਨਿਲ ਜੁਨੇਜਾ ਦੀ ਅਗਵਾਈ ਹੇਠ ਪ੍ਰਭਾਵਸ਼ਾਲੀ ਸਮਾਗਮ ਪਾਮ ਪਲਾਜ਼ਾ ਵਿਖੇ ਆਯੋਜਿਤ ਕੀਤਾ ਗਿਆ। ਕਲੱਬ ਦੇ ਜਨਰਲ ਸਕੱਤਰ ਵਿਨੀਤ ਗਰਗ , ਤਨੁਜ ਜਿੰਦਲ ਖਜ਼ਾਨਚੀ ਅਤੇ ਯਸ਼ਪਾਲ ਮੰਗਲਾ, ਚਰਨ ਦਾਸ ਗੋਇਲ, ਪ੍ਰੋਫੈਸਰ ਵਿਜੇ ਮੋਹਨ , ਦਵਿੰਦਰਪਾਲ ਸਿੰਘ (ਰਿੰਪੀ), ਰਾਜੇਸ਼ ਗਰਗ (ਸਾਰੇ ਪ੍ਰੋਜੈਕਟ ਚੇਅਰਮੈਨ)ਦੀ ਸਮੁੱਚੀ ਟੀਮ ਵੱਲੋਂ ਸੁਚੱਜੇ ਪ੍ਰਬੰਧ ਖਾਸ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਰੋਟਰੀ ਡਿਸਟ੍ਰਿਕਟ 3090 ਦੇ ਗਵਰਨਰ ਘਨਸ਼ਿਆਮ ਕਾਂਸਲ , ਐਸ.ਪੀ.ਐਚ ਸੰਗਰੂਰ ਰਾਕੇਸ਼ ਕੁਮਾਰ, ਡੀ.ਐਸ.ਪੀ ਸੁਨਾਮ ਭਰਪੂਰ ਸਿੰਘ, ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਲੋਹੜੀ ਦੇ ਰਵਾਇਤੀ ਸੱਭਿਆਚਾਰਕ ਰੂਪ ਵਿਚ ਲੋਹੜੀ ਦੇ ਗੀਤ ਗਾ ਕੇ ਲੋਹੜੀ ਦੀ ਅੱਗ ਵਿਚ ਤਿਲ ਪਾਕੇ ਕੀਤੀ ਗਈ।ਇਸ ਮੌਕੇ ਕਲੱਬ ਮੈਂਬਰਾਂ ਅਤੇ ਮਹਿਮਾਨਾਂ ਨੇ ਆਪਣੇ ਪਰਿਵਾਰਾਂ ਸਮੇਤ ਰਵਾਇਤੀ ਗੀਤਾਂ 'ਤੇ ਭੰਗੜਾ ਪਾਇਆ | ਇਸ ਤੋਂ ਬਾਅਦ ਕਲੱਬ ਦੇ ਪ੍ਰੋਟੋਕੋਲ ਅਨੁਸਾਰ ਕਲੱਬ ਪ੍ਰਧਾਨ ਅਨਿਲ ਜੁਨੇਜਾ ਨੇ ਪ੍ਰੋਗਰਾਮ ਵਿੱਚ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਜਦੋਂਕਿ ਐਸਪੀਐਚ ਸੰਗਰੂਰ ਰਾਕੇਸ਼ ਕੁਮਾਰ, ਡੀਐਸਪੀ ਸੁਨਾਮ ਭਰਪੂਰ ਸਿੰਘ, , ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਭੁਪੇਸ਼ ਮਹਿਤਾ ਡੀਜੀਐਨ 2025-26 ਰੋਟਰੀ ਡਿਸਟ੍ਰਿਕਟ 3090 ਆਦਿ ਨੇ ਲੋਹੜੀ ਦੀਆਂ ਵਧਾਈਆਂ ਦਿੱਤੀਆਂ। ਲੋਹੜੀ ਦੇ ਤਿਉਹਾਰ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਰੋਟਰੀ ਡਿਸਟ੍ਰਿਕਟ 3090 ਦੇ ਜ਼ਿਲ੍ਹਾ ਗਵਰਨਰ ਘਨਸ਼ਿਆਮ ਕਾਂਸਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਰੋਟਰੀ ਇੰਟਰਨੈਸ਼ਨਲ ਵੱਲੋਂ ਵਿਸ਼ਵ ਪੱਧਰ 'ਤੇ ਕੀਤੇ ਜਾ ਰਹੇ ਕੰਮਾਂ ਅਤੇ ਰੋਟਰੀ ਡਿਸਟ੍ਰਿਕਟ 3090 ਵਿੱਚ ਰੋਟਰੀ ਕਲੱਬਾਂ ਵੱਲੋਂ ਸਮਾਜ ਸੇਵਾ ਦੇ ਖੇਤਰ ਵਿਚ ਪਾਏ ਜਾ ਰਹੇ ਅਹਿਮ ਯੋਗਦਾਨ ਦਾ ਜ਼ਿਕਰ ਕੀਤਾ | ਰਾਸ਼ਟਰੀ ਗੀਤ ਦੇ ਫਰਜ਼ ਪ੍ਰੋਫੈਸਰ ਵਿਜੇ ਮੋਹਨ ਨੇ ਨਿਭਾਏ। ਅਨੁਸ਼ਾਸਨ ਪੁਰਸਕਾਰ ਮਨਪ੍ਰੀਤ ਬਾਂਸਲ,ਲੱਕੀ ਮੈਂਬਰ ਐਵਾਰਡ ਸਰਵੇਸ਼ ਗੋਇਲ ਤੇ ਵਰੁਣ ਗਰਗ, ਲੱਕੀ ਕਪਿਲ ਐਵਾਰਡ ਰਚਿਨ ਗੁਪਤਾ ਅਤੇ ਲੱਕੀ ਚਾਈਲਡ ਐਵਾਰਡ ਹਰੀਸ਼ ਗੋਇਲ ਨੂੰ ਦਿੱਤਾ ਗਿਆ। ਜਦਕਿ ਮਾਸਟਰ ਆਫ ਸੈਰੇਮਨੀ ਦੇ ਫਰਜ਼ ਯਸ਼ਪਾਲ ਮੰਗਲਾ ਅਤੇ ਆਰ.ਐਨ.ਕਾਂਸਲ ਨੇ ਬਾਖੂਬੀ ਨਿਭਾਏ। ਤਿੰਨ ਨਵ-ਨਿਯੁਕਤ ਮੈਂਬਰਾਂ ਸੁਰਜੀਤ ਸਿੰਘ ਗਹੀਰ, ਰਿੰਕੂ ਗਰਗ ਅਤੇ ਅਮਿਤ ਗੁਪਤਾ ਨੂੰ ਜ਼ਿਲ੍ਹਾ ਗਵਰਨਰ ਵੱਲੋਂ ਲੈਪਲ ਪਾਕੇ ਸਨਮਾਨਿਤ ਕੀਤਾ ਗਿਆ। ਰੋਟਰੀ ਕਲੱਬ ਸੁਨਾਮ ਦੇ ਸਾਲ 2024-25 ਲਈ ਪ੍ਰਧਾਨ ਦਵਿੰਦਰਪਾਲ ਸਿੰਘ ਰਿੰਪੀ ਨੇ ਆਪਣੇ ਕਾਰਜਕਾਲ ਲਈ ਇੰਜਨੀਅਰ ਰਾਜੇਸ਼ ਗਰਗ ਦਾ ਨਾਂਅ ਜਨਰਲ ਸਕੱਤਰ ਵਜੋਂ ਐਲਾਨ ਕਰਨ ਦੇ ਨਾਲ ਉਨ੍ਹਾਂ ਨੂੰ ਸਟੇਜ ’ਤੇ ਸਨਮਾਨਿਤ ਕੀਤਾ।