ਜਲੰਧਰ : ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨਾਂ ਦੀ ਕਾਰਪੋਰੇਟ ਲੁੱਟ ਨੂੰ ਖਤਮ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ ਮੁੜ ਤੋਂ ਦੇਸ਼ ਭਰ ’ਚ ਪੜਾਅਵਾਰ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਐਸੱਕੇਐਮੱ ਨੇ ਇਹ ਐਲਾਨ ਅੱਜ ਇਥੇ ਦੇਸ਼ ਭਗਤ ਯਾਦਗਾਰ ਹਾਲ ’ਚ ਮੋਰਚੇ ਵਿਚਲੀਆਂ 32 ਕਿਸਾਨ ਜਥੇਬੰਦੀਆਂ ਦੀ ਹੋਈ ਕੌਮੀ ਕਨਵੈਨਸ਼ਨ ਦੌਰਾਨ ਕੀਤਾ। ਕਨਵੈਨਸ਼ਨ ’ਚ ਮੌਜੂਦ ਕੌਮੀ ਪੱਧਰ ਦੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਵਿਰੁੱਧ ਦੇਸ਼ ਭਰ ਦੇ ਕਿਸਾਨ ਮੁੜ ਲਾਮਬੰਦ ਹੋਣਗੇ ਅਤੇ ਪੜਾਅਵਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਮੋਰਚੇ ਵੱਲੋਂ ਐਲਾਨ ਕੀਤਾ ਗਿਆ ਕਿ ਪੜਾਅਵਾਰ ਸੰਘਰਸ਼ ਦੀ ਸ਼ੁਰੂਆਤ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਕੀਤੀ ਜਾਵੇਗੀ ਅਤੇ ਉਸ ਦਿਨ ਦੇਸ਼ ਅੰਦਰ ਜ਼ਲਿ੍ਆਂ ਵਾਲੇ ਬਾਗ਼ ਪੱਧਰ ’ਤੇ ਟਰੈਕਟਰ ਮਾਰਚ ਕੱਢੇ ਜਾਣਗੇ। ਇਸ ਤੋਂ ਬਾਅਦ ਸੰਘਰਸ਼ ਦੇ ਅਗਲੇ ਪੜਾਅ ਤਹਿਤ 16 ਫਰਵਰੀ ਨੂੰ ਸਾਰੇ ਦੇਸ਼ ਅੰਦਰ ਪੇਂਡੂ ਇਲਾਕਿਆ ’ਚ ਬੰਦ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਮੋਰਚੇ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਕਿਸਾਨਾ ਦੀ ਯਾਦਗਾਰ ਬਣਾਉਣ ਲਈ ਦਿੱਲੀ ਤੇ ਹਰਿਆਣਾ ’ਚ ਸਰਕਾਰ ਕੋਲੋਂ ਜ਼ਮੀਨ ਦੀ ਮੰਗ ਕੀਤੀ ਅਤੇ ਹੋਰ ਵੀ ਰਹਿੰਦੀਆਂ ਮੰਗਾਂ ਮੰਨਣ ਲਈ ਕਿਹਾ ਗਿਆ। ਕਨਵੈਨਸ਼ਨ ਨੇ ਜਰਮਨੀ ਦੇ ਸ਼ੰਘਸ਼ਸ਼ੀਲ ਕਿਸਾਨਾ ਨਾਲ ਇੱਕਮੁੱਠਤਾ ਪ੍ਰਗਟ ਕਰਨ ਦੇ ਨਾਲ ਨਾਲ ਦੇਸ਼ ਦੇ ਡਰਾਈਵਰਾਂ ਵੱਲੋਂ ਹਿੱਟ ਐਂਡ ਰਨ ਅਪਰਾਧ ਦੇ ਨਾਂ ਹੇਠ ਸਜ਼ਾ ਅਤੇ ਜੁਰਮਾਨੇ ਵਿਰੁੱਧ ਕੀਤੇ ਜਾ ਸ਼ੰਘਰਸ਼ ਦੇ ਸਮਰਥਨ ਦਾ ਮਤਾ ਪਾਸ ਕੀਤਾ। ਕਨਵੈਨਸ਼ਨ ਨੂੰ ਐਸੱਕੇਐਮੱ ਦੀ ਕਮੀ ਤਾਲਮੇਲ ਕਮੇਟੀ ਦੇ ਮੈਂਬਰਾਂ ਰਾਜਰਾਮ (ਬਿਹਾਰ) ਹਰਿੰਦਰ ਸਿੰਘ ਲੱਖੋਵਾਲ।