ਜਾਪਾਨ : ਜਾਪਾਨ ਏਅਰਲਾਈਨਜ਼ (ਜੇ.ਏ.ਐਲ.) ਨੇ ਸੀਨੀਅਰ ਕਾਰਜਕਾਰੀ ਮਿਤਸੁਕੋ ਟੋਟੋਰੀ ਨੂੰ ਮੁਖੀ ਦੇ ਅਹੁਦੇ ’ਤੇ ਤਰੱਕੀ ਦੇਣ ਦਾ ਐਲਾਨ ਕੀਤਾ ਹੈ। ਇਸ ਐਲਾਨ ਦੇ ਨਾਲ ਜਾਪਾਨੀ ਏਅਰਲਾਈਨਜ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਔਰਤ ਚੌਟੀ ਦਾ ਅਹੁਦਾ ਸੰਭਾਲੇਗੀ । 59 ਸਾਲਾ ਟੋਟੋਰੀ ਇਸ ਸਮੇਂ ਪ੍ਰਤੀਨਿਧੀ ਨਿਰਦੇਸ਼ਕ ਅਤੇ ਸੀਨੀਅਰ ਪ੍ਰਬੰਧ ਕਾਰਜਕਾਰੀ ਅਧਿਕਾਰੀ ਹਨ। ਉਹ 1 ਅਪ੍ਰੈਲ ਨੂੰ ਅਹੁਦਾ ਸੰਭਾਲਣ ਜਾ ਰਹੀ ਹੈ। ਕੰਪਨੀ ਦੇ ਮੁਤਾਬਕ ਟੋਟੋਰੀ 1985 ਯਚ ਏਅਰਲਾਈਨ ’‘ਚ ਸ਼ਾਮਲ ਹੋਈ ਸੀ। 2020 ਵਿੱਚ ਕੈਬਿਨ ਅਟੈਂਡੈਂਟ ਡਿਵੀਜ਼ਨ ਦੇ ਸੀਨੀਅਰ ਮੀਤ ਮੁਖੀ ਵੱਜੋਂ ਟੋਟੋਰੀ ਨੇ ਕੋਵਿਡ19 ਮਹਾਂਮਾਰੀ ਦੌਰਾਨ ਕੰਪਨੀ ਦੇ ਕੈਬਿਨ ਅਟੈਂਡੈਂਟਾਂ ਨੂੰ ਨਗਰਪਾਲਿਕਾਵਾਂ ਅਤੇ ਹੋਰ ਕੰਪਨੀਆਂ ਵਿਚ ਬਦਲਣ ਦੀ ਸਹੂਲਤ ਦਿੱਤੀ, ਜਦੋਂ ਏਅਰਲਾਈਨ ਉਦਯੋਗ ਨੂੰ ਮੁਸ਼ਕਲ ਕਾਰੋਬਾਰੀ ਹਾਲਤਾਂ ਦਾ ਸਾਹਮਣਾ ਕਰਨਾ ਪਿਆ ਸੀ। ਪਿਛਠੇ ਸਾਲ, ਜਾਪਾਨ ਦੀ ਸਰਕਾਰ ਨੇ ਇੱਕ ਮਹਿਲਾ ਸਸ਼ਕਤੀਕਰਨ ਨੀਤੀ ਨੂੰ ਕਨਜ਼ੂਰੀ ਦਿੱਤੀ ਸੀ ਜਿਸਦਾ ਮਕਸਦ 2030 ਤੱਕ ਟੋਕੀਓ ਸਟਾਕ ਐਕਸਚੇਂਜ ਦੇ ਸਿਖਰਲੇ ਪੱਧਰ, ਪ੍ਰਾਈਮ ਮਾਰਕੀਟ ਵਿੱਚ ਸੂਚੀਬੱਧ ਕੰਪਨੀਆਂ ਵਿੱਚ ਮਹਿਲਾ ਬੋਰਡ ਮੈਂਬਰਾਂ ਦੇ ਅਨੁਪਾਤ ਨੂੰ 30 ਪ੍ਰਤੀਸ਼ਤ ਤੋਂ ਵੱਧ ਵਧਾਉਣਾ ਹੈ।
ਜਾਪਾਨੀ ਕਮਿਊਨਿਸਟ ਪਾਰਟੀ ਨੇ ਆਪਣੀ ਪਹਿਲੀ ਮਹਿਲਾ ਮੁਖੀ ਕੀਤੀ ਨਿਯੁਕਤ
ਜਾਪਾਨੀ ਕਮਿਊਨਿਸਟ ਪਾਰਟੀ (ਜੇ.ਸੀ.ਪੀ.) ਨੇ ਵੀਰਵਾਰ ਨੂੰ ਆਊਟਗੋਇੰਗ ਨੀਤੀ ਮੁਖੀ ਟੋਮੋਕੋ ਤਾਮਰਾ ਨੂੰ ਆਪਣੀ ਨਵਾਂ ਮੁਖੀ ਨਿਯੁਕਤ ਕਰਨ ਦਾ ਫੈਸਲਾ ਕੀਤਾ, ਜੋ ਪਾਰਟੀ ਦੇ ਸਦੀ-ਲੰਬੇ ਇਤਿਹਾਸ ਵਿਚ ਪਹਿਲੀ ਮਹਿਲਾ ਮੁਖੀ ਹੈ।