ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਮੈਨੇਜਮੈਂਟ ਵਿਭਾਗ, ਰੈੱਡ ਰਿਬਨ ਕਲੱਬ, ਏਕ ਭਾਰਤ ਸ਼੍ਰੇਸ਼ਠ ਭਾਰਤ ਕਲੱਬ, ਇੰਟਰਪਨਿਉਰਸ਼ਿਪ ਕਲੱਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਂਝੇ ਉੱਦਮ ਨਾਲ਼ ‘ਨੈਸ਼ਨਲ ਵੋਟਰ ਦਿਹਾੜਾ’ ਮਨਾਇਆ ਗਿਆ। ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਨੇ ਦੱਸਿਆ ਕਿ ਐੱਨ. ਐੱਸ. ਐੱਸ. ਵਲੰਟੀਅਰਾਂ ਅਤੇ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਵੱਲੋਂ ‘ਨਮੋ ਨਵਮਤਦਾਤਾ ਸੰਮੇਲਨ’ ਵਿਚ ਭਾਗ ਲੈਂਦੇ ਹੋਏ ਵਿਦਿਆਰਥੀਆਂ ਦੀ ‘ਮਾਈ ਭਾਰਤ ਪੋਰਟਲ’ ਉੱਤੇ ਰਜਿਸਟ੍ਰੇਸ਼ਨ ਕਰਵਾਈ ਗਈ। ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਗਈ। ਪ੍ਰੋਗਰਾਮ ਦੌਰਾਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦਾ ਲਾਈਵ ਟੈਲੀਕਾਸਟ ਵਿਖਾਇਆ ਗਿਆ ਜਿਸ ਵਿਚ ਪ੍ਰਧਾਨਮੰਤਰੀ ਜੀ ਵੱਲੋ ਇਸ ਸਾਲ ਸ਼ਾਮਿਲ ਹੋਏ ਨਵੇਂ ਵੋਟਰਾਂ ਨੂੰ ਨਮਨ ਕਰਦੇ ਹੋਏ ਭਾਰਤ ਦੀ ਕਿਸਮਤ ਦੇ ਨਵਨਿਰਮਾਣ ਲਈ ਵਧਾਈ ਦਿੱਤੀ ਗਈ ਕਿ ਉਹ ਵੋਟਰ ਸੂਚੀ ਵਿਚ ਸ਼ਾਮਿਲ ਹੁੰਦੇ ਸਾਰ ਹੀ ਭਾਰਤ ਦੇ ਲੋਕਤੰਤਰ ਦਾ ਹਿੱਸਾ ਬਣ ਜਾਂਦੇ ਹਨ।
ਇਸ ਸੰਮੇਲਨ ਵਿਚ ਰਮਨਦੀਪ ਬਜਾਜ ਸਟੇਟ ਕੋਆਰਡੀਨੇਟਰ, ਨਵਮਤਦਾਤਾ ਸੰਮੇਨਲ, ਡਾ. ਅਮਰਿੰਦਰ ਸਿੰਘ ਮੁਖੀ ਸਕੂਲ ਆਫ ਮੈਨਜਮੈਂਟ, ਡਾ. ਭਾਰਤ ਭੂਸ਼ਣ ਸਿੰਗਲਾ ਅਤੇ ਡਾ. ਹਰਪ੍ਰੀਤ ਸਿੰਘ ਸਕੂਲ ਆਫ ਮੈਨਜਮੈਂਟ ਨੇ ਵੀ ਭਾਗ ਲਿਆ। ਇਸ ਜਾਗਰੂਕਤਾ ਪ੍ਰੋਗਰਾਮ ਵਿਚ ਐੱਨ. ਐੱਸ. ਪ੍ਰੋਗਰਾਮ ਅਫਸਰ ਡਾ. ਲਖਵੀਰ ਸਿੰਘ, ਡਾ. ਸੰਦੀਪ ਸਿੰਘ, ਡਾ. ਸਿਮਰਨਜੀਤ ਸਿੰਘ ਸਿੱਧੂ, ਇੰਜ. ਚਰਨਜੀਵ ਸਿੰਘ ਸਮੇਤ ਲਗਭਗ 69 ਵਲੰਟੀਅਰਾਂ ਅਤੇ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਨੇ ਭਾਗ ਲਿਆ।