ਪਟਿਆਲਾ : ਗੁਰੂ ਗੋਬਿੰਦ ਸਿੰਘ ਚੇਅਰ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਪੁਸਤਕ ਰਿਲੀਜ਼ ਸਮਾਗਮ ਕਰਵਾਇਆ ਗਿਆ। ਡਾ. ਸ਼ੁਭਕਰਨ ਸਿੰਘ ਖਮਾਣੋਂ ਦੀ ਪੁਸਤਕ ‘ਸੂਰਬੀਰਤਾ: ਸਿੱਖ ਇਤਿਹਾਸ ਤੇ ਵਿਹਾਰ’ ਬਾਰੇ ਡਾ. ਗੁਰਮੀਤ ਸਿੰਘ ਸਿੱਧੂ, ਪ੍ਰੋਫੈਸਰ ਚੇਅਰ, ਗੁਰੂ ਗੋਬਿੰਦ ਸਿੰਘ ਚੇਅਰ, ਡਾ. ਪਰਮਵੀਰ ਸਿੰਘ, ਮੁੱਖੀ ਸਿੱਖ ਵਿਸ਼ਵਕੋਸ਼ ਵਿਭਾਗ, ਡਾ. ਗੁਰਵੀਰ ਸਿੰਘ, ਖਾਲਸਾ ਕਾਲਜ ਪਟਿਆਲਾ, ਰੇਸ਼ਮ ਸਿੰਘ, ਬਲਜਿੰਦਰ ਸਿੰਘ ਵਲੋਂ ਵਿਚਾਰ ਪ੍ਰਸਤੁਤ ਕੀਤੇ ਗਏ।
ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਰਾਜਿੰਦਰਾ ਹਸਪਤਾਲ ਦਾ ਅਚਨਚੇਤ ਦੌਰਾ ਕਰਕੇ ਜਾਇਜ਼ਾ
ਇਨ੍ਹਾਂ ਨੇ ਸਰੀਰਕ ਸੂਰਬੀਰਤਾ ਨਾਲੋਂ ਅਧਿਆਮਤਕ ਸੂਰਬੀਰਤਾ ਬਾਰੇ ਦਸਿਆ ਜੋ ਕਿ ਇਸ ਪੁਸਤਕ ਦਾ ਮੁੱਖ ਵਿਸ਼ਾ ਹੈ। ਡਾ. ਗੁਰਮੀਤ ਸਿੰਘ ਸਿੱਧੂ ਨੇ ਇਸ ਪੁਸਤਕ ਦੇ ਵਿਸ਼ੇ ਦੀ ਚੋਣ ਕਰਨ ਅਤੇ ਇਸ ਕਾਰਜ ਨੂੰ ਨੇਪਰੇ ਚਾੜਣ ਸੰਬੰਧੀ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਕਿਹਾ ਕਿ ਸਿੱਖ ਸੂਰਬੀਰਤਾ ਦਾ ਪ੍ਰੇਰਣਾਮਈ ਸਰੋਤ ਗੁਰਬਾਣੀ ਹੈ। ਸਿੱਖ ਇਤਿਹਾਸ ਆਮ ਇਤਿਹਾਸ ਨਹੀਂ ਹੈ। ਇਸ ਨੂੰ ਸਮਝਣ ਲਈ ਖਾਸ ਦ੍ਰਿਸ਼ਟੀ ਚਾਹੀਦੀ ਹੈ। ਮੁੱਖ ਮਹਿਮਾਨ ਸ. ਪ੍ਰੀਤਮ ਸਿੰਘ ਗਿੱਲ, ਦਸ਼ਮੇਸ਼ ਗੁਰਮਤਿ ਵਿਦਿਆਲਾ, ਟਾਰਨੇਟ, ਮੈਲਬੌਰਨ, ਨੇ ਅਜੌਕੀ ਪੀੜੀ ਨੂੰ ਗੁਰਬਾਣੀ ਨਾਲ ਜੋੜਨ ਲਈ ਕਿਹਾ। ਜਿਸ ਲਈ ਉਹ ਖੁਦ ਵੀ ਕਾਫੀ ਲੰਮੇ ਸਮੇਂ ਤੋਂ ਆਸਟ੍ਰੇਲੀਆ ਦੇ ਵਿਚ ਕਾਰਜ ਕਰ ਰਹੇ ਹਨ।
ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਜਨਤਕ ਸਥਾਨਾਂ ’ਤੇ ਅਗਨ ਸ਼ਾਸ਼ਤਰ, ਅਸਲਾ ਵਿਸਫੋਟਕ ਜਲਣਸ਼ੀਲ ਚੀਜਾਂ ਅਤੇ ਤੇਜ਼ ਹਥਿਆਰ ਚੁੱਕਣ ’ਤੇ ਪਾਬੰਦੀ ਲਗਾਈ
ਸ. ਹਰਭਜਨ ਸਿੰਘ, ਮੁੱਖ ਮਹਿਮਾਨ ਨੇ ਪੁਸਤਕ ਵਿਚਲੀ ਮਿਹਨਤ ਬਾਰੇ ਵਿਚਾਰ ਪੇਸ਼ ਕੀਤੇ। ਸਮਾਗਮ ਵਿਚ ਪਹੁੰਚੇ ਵਿਦਵਾਨਾਂ ਅਤੇ ਮਹਮਾਨਾਂ ਵਲੋਂ ਪੁਸਤਕ ਰਿਲੀਜ਼ ਕੀਤੀ ਗਈ। ਇਸ ਸਮਾਗਮ ਦੇ ਪ੍ਰਧਾਨ ਡਾ. ਸੁਖਦਿਆਲ ਸਿੰਘ, ਪ੍ਰੋਫੈਸਰ ਅਤੇ ਸਾਬਕਾ ਮੁਖੀ, ਪੰਜਾਬ ਇਤਿਹਾਸ ਅਧਿਐਨ ਵਿਭਾਗ, ਨੇ ਆਪਣੇ ਪ੍ਰਧਾਨਗੀ ਭਾਸਣ ਵਿਚ ਸੱਚ ਦੀ ਰਾਖੀ ਕਰਨ ਵਾਲੇ ਨੂੰ ਸੂਰਬੀਰ ਕਿਹਾ। ਇਨ੍ਹਾਂ ਕਿਹਾ ਕਿ ਸਿੰਘਾਂ ਦੀ ਸੂਰਬੀਰਤਾ ਨੇ ਗੁਰਬਾਣੀ ਦੇ ਸਿਧਾਂਤ ਨੂੰ ਅਮਲੀ ਰੂਪ ਦਿਤਾ, ਜਿਸ ਬਾਰੇ ਇਸ ਪੁਸਤਕ ਵਿਚ ਬਹੁਤ ਸੁਚੱਜੇ ਅਤੇ ਸਰਲ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਟਿਊਬਵੈਲਾਂ ਤੇ ਬੋਰਵੈਲਾਂ ਦੀ ਖੁਦਾਈ ਸਬੰਧੀ ਲੋੜੀਂਦੇ ਨਿਰਦੇਸ਼ ਜਾਰੀ
ਇਸ ਤੋਂ ਬਾਅਦ ਕਿਤਾਬ ਦਾ ਟਾਈਟਲ ਤਿਆਰ ਕਰਨ ਵਾਲੇ ਵਿਭਾਗ ਦੇ ਵਿਦਿਆਰਥੀ ਨੂੰ ਸਨਮਾਨਿਤ ਕੀਤਾ। ਅਖੀਰ ਵਿਚ ਡਾ. ਸ਼ੁਭਕਰਨ ਸਿੰਘ ਖਮਾਣੋਂ ਨੇ ਸਾਰੇ ਮਹਿਮਾਨਾਂ ਅਤੇ ਵਿਦਵਾਨਾਂ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿਚ ਇਸ ਪੁਸਤਕ ਦੇ ਦੂਜੇ ਭਾਗ ਨੂੰ ਸਾਹਮਣੇ ਲਿਆਉਣ ਦੀ ਗੱਲ ਕੀਤੀ। ਡਾ. ਪ੍ਰਦੀਪ ਕੌਰ, ਰਿਸਰਚ ਐਸੋਸੀਏਟ ਨੇ ਸਟੇਜ ਸੰਚਾਲਨ ਕੀਤਾ।
ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਾਈਬਰ ਕੈਫ਼ੇ ਮਾਲਕਾਂ ਲਈ ਦਿਸ਼ਾ ਨਿਰਦੇਸ਼ ਜਾਰੀ
ਇਸ ਮੌਕੇ ‘ਤੇ ਸ. ਹਰਨਾਮ ਸਿੰਘ, ਮੁੱਖ ਸਲਾਹਕਾਰ, ਗਤਕਾ ਕੌਂਸਲ ਆਫ਼ ਆਸਟ੍ਰੇਲੀਆ, ਸ. ਮਨਪ੍ਰੀਤ ਸਿੰਘ, ਮੀਡੀਆ ਸਪੋਕਸਮੈਨ, ਗਤਕਾ ਕੌਂਸਲ ਆਫ਼ ਆਸਟ੍ਰੇਲੀਆ, ਸੂਬੇਦਾਰ ਹਰਵੀਰ ਸਿੰਘ, ਡਾ. ਸਤਿੰਦਰ ਸਿੰਘ ਰੰਧਾਵਾ, ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ, ਬਹਾਦਰਗੜ੍ਹ, ਸ. ਜਰਨੈਲ ਸਿੰਘ, ਸ. ਨਛੱਤਰ ਸਿੰਘ, ਸ. ਅਵਤਾਰ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ, ਗੁਰਮਤਿ ਮਿਸ਼ਨਰੀ ਕਾਲਜ, ਚੌਂਤਾ ਕਲਾ ਦੇ ਵਿਦਿਆਰਥੀ ਆਦਿ ਮੌਜੂਦ ਰਹੇ।