ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਦੇ ਦਿਸਾ ਨਿਰਦੇਸਾ, ਸ੍ਰੀ ਰਾਕੇਸ ਕੁਮਾਰ ਯਾਦਵ ਕਪਤਾਨ ਪੁਲਿਸ (ਇੰਨਵੈਸਟੀਗੇਸਨ) ਫਤਿਹਗੜ ਸਾਹਿਬ ਜੀ ਰਹਿਨੁਮਾਈ ਹੇਠ ਅਤੇ ਸ੍ਰੀ ਮੋਹਿਤ ਕੁਮਾਰ ਸਿੰਗਲਾ ਉਪ ਕਪਤਾਨ ਪੁਲਿਸ ਸਰਕਲ ਬਸੀ ਪਠਾਣਾ ਦੀ ਯੋਗ ਅਗਵਾਈ ਹੇਠ ਅਤੇ ਥਾਣੇ ਨਰਪਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਬਸੀ ਪਠਾਣਾ ਵੱਲੋਂ ਵੱਖ-ਵੱਖ ਜਗਾਵਾਂ ਤੇ ਨਸ਼ਿਆ ਖਿਲਾਫ ਚਲਾਈ ਮੁਹਿੰਮ ਤਹਿਤ ਥਾਣਾ ਬਸੀ ਪਠਾਣਾ ਜਿਲਾ ਫਤਿਹਗੜ ਸਾਹਿਬ ਦੇ ਇਲਾਕਾ ਵਿੱਚ ਨਾਕਾਬੰਦੀ ਕਰਵਾਈ ਗਈ ਸੀ, ਇਸ ਦੋਰਾਨ ਪੁਲਿਸ ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋ ਏ.ਐਸ.ਆਈ ਸਤਨਾਮ ਸਿੰਘ ਥਾਣਾ ਬਸੀ ਪਠਾਣਾ ਇਤਲਾਹ ਮਿਲਣ ਪਰ ਮਿਤੀ 04-02-2024 ਨੂੰ ਸਮੇਤ ਪੁਲਿਸ ਪਾਰਟੀ ਟੀ-ਪੁਆਇੰਟ ਸ਼ਹੀਦਗੜ (ਬਸੀ ਪਠਾਣਾ) ਮੌਜੂਦ ਸੀ ਤਾਂ ਵਕਤ ਕਰੀਬ 12-10 ਏ.ਐਮ. ਪਿੰਡ ਸ਼ਹੀਦਗੜ੍ਹ ਵਾਲੀ ਸਾਇਡ ਤੋਂ ਇੱਕ ਮੋਟਰਸਾਇਕਲ ਨੰਬਰੀ ਪੀ.ਬੀ.16ਐਫ 2494 ਤੇ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜਿਸਨੇ ਪੁਲਿਸ ਪਾਰਟੀ ਨੂੰ ਦੇਖਕੇ ਆਪਣਾ ਮੋਟਰ ਸਾਇਕਲ ਰੋਕ ਲਿਆ। ਜਿਸਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ, ਜਿਸਨੇ ਪੁੱਛਣ ਤੇ ਆਪਣਾ ਨਾਮ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਨਛੱਤਰ ਸਿੰਘ ਵਾਸੀ ਮਕਾਨ ਨੰਬਰ 124 ਗਲੀ ਨੰਬਰ 05 ਸੈਕਟਰ 24-ਏ ਦਲੀਪ ਨਗਰ ਮੰਡੀ ਗੋਬਿੰਦਗੜ੍ਹ ਦੱਸਿਆ, ਜਿਸ ਦੀ ਤਲਾਸ਼ੀ ਕਰਨ ਪਰ ਉਸ ਪਾਸੋ 02 ਕਿਲੋ ਅਫੀਮ ਸਮੇਤ ਮੋਟਰ ਸਾਇਕਲ ਨੰਬਰੀ ਪੀ.ਬੀ.16ਐਫ 2494 ਬ੍ਰਾਮਦ ਹੋਇਆ। ਜਿਸਦੇ ਖਿਲਾਫ ਮੁਕਦਮਾ ਨੰ. 09 ਮਿਤੀ 04.02.2024 ਅ/ਧ 18ਬੀ-61-85 ਐਨ ਡੀ ਪੀ ਐਸ ਐਕਟ ਤਹਿਤ ਪੁਲਿਸ ਥਾਣਾ ਬਸੀ ਪਠਾਣਾ ਵਿਖੇ ਦਰਜ ਕੀਤਾ ਗਿਆ।
ਇਸ ਤਰਾਂ ਥਾਣੇ:ਹਰਜੀਤ ਸਿੰਘ ਇੰਚਾਰਜ ਚੌਕੀ ਸਿਟੀ ਬਸੀ ਪਠਾਣਾ ਇਤਲਾਹ ਮਿਲਣ ਪਰ ਸਮੇਤ ਪੁਲਿਸ ਪਾਰਟੀ ਟੀ ਪੁਆਇੰਟ ਸਿੰਘਪੁਰਾ ਮੁਹੱਲਾ ਜੜਖੇਲਾ ਬਾਈਪਾਸ ਰੋਡ ਬਸੀ ਪਠਾਣਾ ਵਿਖੇ ਮੌਜੂਦ ਸੀ ਤਾਂ ਵਕਤ ਸ਼ਾਮ 06.30 ਚੀਮਾ ਗੈਸ ਏਜੰਸੀ ਬਸੀ ਪਠਾਣਾ ਵਾਲੀ ਸਾਇਡ ਤੇ ਇੱਕ ਮੋਨਾ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖਕੇ ਇਕਦਮ ਪਿੱਛੇ ਮੁੜਨ ਲੱਗਾ, ਜਿਸਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁਛਿਆ,ਜਿਸ ਨੇ ਪੁੱਛਣ ਤੇ ਆਪਣਾ ਨਾਮ ਕੇਤਨ ਸਰਮਾ ਉਰਫ ਕਰਨ ਪੁੱਤਰ ਵਿਨੋਦ ਕੁਮਾਰ ਵਾਸੀ ਪਿੰਡ ਖੂਹ ਚਾਹ ਪਾਰਸੀਆ ਫਿਰੋਜਪੁਰ ਕੈਟ ਥਾਣਾ ਸਦਰ ਫਿਰੋਜਪੁਰ ਜਿਲ੍ਹਾ ਫਿਰੋਜਪੁਰ ਦੱਸਿਆ, ਜਿਸਦੀ ਤਲਾਸ਼ੀ ਕਰਨ ਪਰ ਉਸ ਪਾਸੇ 92 ਗਰਾਮ ਹੈਰੋਇਨ ਬ੍ਰਾਮਦ ਹੋਈ। ਜਿਸਦੇ ਖਿਲਾਫ ਮੁਕੱਦਮਾ ਨੰਬਰ 10 ਮਿਤੀ 04 ਫਰਵਰੀ 2024 ਅ/ਧ 21 ਬੀ-61-85 ਐਨ ਡੀ ਪੀ ਐਸ ਐਕਟ ਥਾਣਾ ਬਸੀ ਪਠਾਣਾ ਵਿਖੇ ਦਰਜ ਕੀਤਾ ਗਿਆ।