ਸੁਨਾਮ : ਰੋਟਰੀ ਡਿਸਟ੍ਰਿਕਟ 3090 ਅਧੀਨ ਆਉਂਦੇ ਤਿੰਨ ਸੂਬਿਆਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਲੱਬਾਂ ਦੇ 92 ਮੈਂਬਰੀ ਡੈਲੀਗੇਟਾਂ ਦਾ ਵਫ਼ਦ ਜ਼ਿਲ੍ਹਾ ਗਵਰਨਰ ਘਨਸ਼ਿਆਮ ਕਾਂਸਲ ਦੀ ਅਗਵਾਈ ਹੇਠ ਪਾਕਿਸਤਾਨ ਸਥਿਤ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਇਆ।
ਸਮਾਜ ਸੇਵਾ ਦੇ ਖੇਤਰ ਵਿੱਚ ਮੋਹਰੀ ਫਰਜ਼ ਨਿਭਾਅ ਰਹੀ ਰੋਟਰੀ ਸੰਸਥਾ ਦੀ ਤਰਫੋਂ ਕੜਾਹ ਪ੍ਰਸ਼ਾਦ ਭੇਂਟ ਕੀਤਾ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਭੇਂਟ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਗਵਰਨਰ ਘਨਸ਼ਿਆਮ ਕਾਂਸਲ ਅਤੇ ਰੋਟਰੀ ਕਲੱਬ ਸੁਨਾਮ ਦੇ ਪ੍ਰਧਾਨ ਅਨਿਲ ਜੁਨੇਜਾ ਨੇ ਕਿਹਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਪਵਿੱਤਰ ਤੀਰਥ ਸਥਾਨਾਂ ਵਿੱਚੋਂ ਇੱਕ ਹੈ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਆਖਰੀ ਅਠਾਰਾਂ ਸਾਲ ਇਸ ਪਵਿੱਤਰ ਅਸਥਾਨ 'ਤੇ ਬਿਤਾਏ।
ਉਨ੍ਹਾਂ ਕਿਹਾ ਕਿ ਇਸ ਪਵਿੱਤਰ ਅਸਥਾਨ ਤੇ ਆਕੇ ਮਨ ਨੂੰ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਕੇ ਸਮੂਹ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕੀਤਾ ਹੈ। ਰੋਟਰੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਰੋਟਰੀ ਸੰਸਥਾ ਦੀ ਇਸ ਅਸਥਾਨ ਦੇ ਦਰਸ਼ਨਾਂ ਦੀ ਲੰਮੇ ਸਮੇਂ ਤੋਂ ਇੱਛਾ ਸੀ ਅਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਨਾਲ ਸਾਰਿਆਂ ਦੇ ਮਨ ਦੀ ਇੱਛਾ ਪੂਰੀ ਹੋਈ ਹੈ।
ਇਸ ਮੌਕੇ ਦੇਵਿੰਦਰਪਾਲ ਸਿੰਘ ਰਿੰਪੀ, ਨਾਗਰ ਮਿੱਤਲ, ਦਵਿੰਦਰ ਬਾਂਸਲ, ਭੀਮ ਸਿੰਗਲਾ, ਰਾਜੇਸ਼ ਟੰਡ, ਮੁਨੀਸ਼ ਗਰਗ, ਅਨਿਲ ਮਿੱਤਲ, ਰਜਨੀਸ਼ ਗਰਗ, ਅਨੁਰਾਗ ਮਿੱਤਲ, ਗਮਦੂਰ ਸਿੰਘ, ਡਾਕਟਰ ਰਾਜੇਸ਼ ਮਿੱਡਾ, ਨਰੇਸ਼ ਅਗਰਵਾਲ, ਵਿਪਨ ਸੇਠੀ, ਵਨੀਤ ਗਰਗ, ਸੰਜੇ ਬੰਦਲਿਸ਼, ਪਵਨਜੀਤ ਸਿੰਘ ਹੰਝਰਾ, ਸਦੀਪ ਜੈਨ ਆਦਿ ਆਪਣੇ ਪਰਿਵਾਰਾਂ ਨਾਲ ਹਾਜ਼ਰ ਸਨ।