ਪਟਿਆਲਾ : ਰੱਖਿਆ ਮੰਤਰਾਲੇ ਵੱਲੋਂ ਜ਼ਿਲ੍ਹਾ ਪਟਿਆਲਾ ਅਤੇ ਇਸ ਦੇ ਨੇੜਲੇ ਜ਼ਿਲ੍ਹਿਆਂ ਵਿੱਚ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਨੂੰ ਪੈਨਸ਼ਨ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਮਿਤੀ 21 ਅਤੇ 22 ਫਰਵਰੀ 2024 ਨੂੰ ਫ਼ਸਟ ਆਰਮਡ ਡਿਵੀਜ਼ਨ ਦੀ 601 ਈ.ਐਮ.ਈ ਬੀ.ਐਨ (ਫੁੱਟਬਾਲ ਫ਼ੀਲਡ) ਪਟਿਆਲਾ (ਪੰਜਾਬ) ਵਿਖੇ ਦਫ਼ਤਰ ਰੱਖਿਆ ਲੇਖਾ ਪ੍ਰਧਾਨ ਕੰਟਰੋਲਰ (ਪੈਨਸ਼ਨ) ਪ੍ਰਯਾਗਰਾਜ ਦੁਆਰਾ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਮੂਹ ਡਿਫੈਂਸ ਪੈਨਸ਼ਨਰਜ਼ ਨੂੰ ਰੱਖਿਆ ਸੇਵਾਵਾਂ ਵਿਭਾਗ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਨੂੰ ਆਪਣੀ ਪੈਨਸ਼ਨ ਸਬੰਧੀ ਕੋਈ ਸ਼ਿਕਾਇਤ/ਮੁਸ਼ਕਿਲ ਆ ਰਹੀ ਹੈ ਤਾਂ ਉਹ ਉਪਰੋਕਤ ਕੈਂਪ ਵਿੱਚ ਹਾਜ਼ਰ ਹੋ ਕੇ ਹੱਲ ਕਰਵਾ ਸਕਦੇ ਹਨ। ਪੈਨਸ਼ਨ ਪ੍ਰਾਪਤ ਕਰਤਾ ਸਾਬਕਾ ਸੈਨਿਕ/ਵਿਧਵਾਵਾਂ ਆਪਣੀ ਮੁਸ਼ਕਿਲ ਸਬੰਧੀ ਪ੍ਰਤੀ ਬੇਨਤੀ/ਪ੍ਰੋਫਾਰਮਾ ਜਿਸ ਵਿੱਚ ਆਪਣਾ ਨਾਮ, ਰੈਂਕ, ਗਰੁੱਪ, ਆਰਮੀ ਨੰਬਰ, ਰਿਕਾਰਡ ਦਫ਼ਤਰ ਦਾ ਨਾਮ, ਪਤਾ ਤੇ ਪਿੰਨ ਕੋਡ, ਰਿਟਾਇਰਮੈਂਟ ਦੀ ਮਿਤੀ, ਪੀ.ਪੀ.ਓ ਨੰਬਰ, ਬੈਂਕ/ਡੀ.ਪੀ.ਡੀਓ ਦਾ ਨਾਮ ਅਤੇ ਪਤਾ, ਬੈਂਕ ਖਾਤਾ ਨੰ, ਮੋਬਾਇਲ ਨੰਬਰ, ਪੈਨਸ਼ਨ ਸਬੰਧੀ ਆ ਰਹੀ ਮੁਸ਼ਕਿਲ ਸਮੇਤ ਆਪਣਾ ਪੂਰਾ ਪਤਾ, ਮੋਬਾਇਲ ਨੰਬਰ ਅਤੇ ਈ.ਮੇਲ ਆਈ ਡੀ ਜ਼ਰੂਰ ਲਿਖੀ ਜਾਵੇ। ਇਹ ਪ੍ਰੋਫਾਰਮਾ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਅਤੇ ਡੀ.ਪੀ.ਡੀ.ਓ ਦਫ਼ਤਰ ਪਟਿਆਲਾ ਵਿਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਸਪਰਸ਼ ਰਾਹੀਂ ਪੈਨਸ਼ਨ ਪ੍ਰਾਪਤ ਕਰ ਰਹੇ ਪੈਨਸ਼ਨਰਜ਼ ਨੂੰ ਆਪਣਾ ਰਜਿਸਟਰਡ ਫ਼ੋਨ ਨੰ ਨਾਲ ਲੈ ਕੇ ਆਉਣਾ ਲਾਜ਼ਮੀ ਹੈ।