Friday, September 20, 2024

Malwa

ਵਿਧਾਇਕ ਗੈਰੀ ਬੜਿੰਗ ਦੇ ਪਿਤਾ ਦੇ ਫੁੱਲਾਂ ਦੀ ਹੋਈ ਰਸਮ, ਕੀਰਤਪੁਰ ਸਾਹਿਬ ਵਿਖੇ ਪਰਿਵਾਰ ਵੱਲੋਂ ਅਸਥੀਆਂ ਕੀਤੀਆਂ ਜਲ ਪ੍ਰਵਾਹ 

February 16, 2024 05:42 PM
SehajTimes
ਅਮਲੋਹ : ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਦੇ ਪਿਤਾ ਸਰਬਜੀਤ ਸਿੰਘ ਬੜਿੰਗ ਦਾ ਕੁੱਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ ਜਿਹਨਾਂ ਦੇ ਫੁੱਲਾਂ ਦੀ ਰਸਮ ਅੱਜ ਮਛਰਾਏ ਖੁਰਦ ਵਿਖੇ ਹੋਈ ਉਥੇ ਹੀ ਪਰਿਵਾਰ ਵੱਲੋਂ ਸਵ ਸਰਬਜੀਤ ਸਿੰਘ ਬੜਿੰਗ ਦੀਆਂ ਅਸਥੀਆਂ ਇਕੱਠੀਆਂ ਕਰਕੇ ਅਤੇ ਅਗਿਠਾ ਸਾਹਿਬ ਨੂੰ ਆਪਣੀ ਜ਼ਮੀਨ ਵਿੱਚ ਦੱਬਕੇ ਸਵ ਸਰਬਜੀਤ ਸਿੰਘ ਬੜਿੰਗ ਦੀ ਯਾਦ ਵਿੱਚ ਪੌਦੇ ਲਗਾਏ ਗਏ ਅਤੇ ਉਹਨਾਂ ਦੀ ਧਰਮਪਤਨੀ ਪਤਨੀ ਸ੍ਰੀਮਤੀ ਜਗਜੀਤ ਕੌਰ ਅਤੇ ਬੜੇ ਸਪੁੱਤਰ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਵੱਲੋਂ ਕੀਰਤਪੁਰ ਸਾਹਿਬ ਵਿਖੇ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਮੌਕੇ ਐਡਵੋਕੇਟ ਮਨੀ ਬੜਿੰਗ ਨੇ ਦੱਸਿਆ ਕਿ ਪਿਤਾ ਜੀ ਦੀ ਆਤਮਿਕ ਸ਼ਾਂਤੀ ਲਈ ਪਾਠ ਅਤੇ ਅੰਤਿਮ ਅਰਦਾਸ 23 ਫਰਵਰੀ ਨੂੰ ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ ਮੰਡੀ ਗੋਬਿੰਦਗੜ੍ਹ ਵਿਖੇ ਦੁਪਹਿਰ 12 ਵਜੇ ਤੋਂ 1.30 ਵਜੇ ਤੱਕ ਹੋਵੇਗੀ।
 
 
ਅੱਜ ਫੁੱਲਾ ਦੀ ਰਸਮ ਮੌਕੇ ਆੜਤੀਆਂ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਪਰਮਵੀਰ ਸਿੰਘ ਮਾਂਗਟ, ਹਰਪ੍ਰੀਤ ਸਿੰਘ ਪ੍ਰਿੰਸ ਪ੍ਰਧਾਨ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ, ਸਿੰਗਾਰਾ ਸਿੰਘ ਸਲਾਣਾ, ਦਰਸ਼ਨ ਸਿੰਘ ਚੀਮਾ, ਬੌਵੀ ਵਰਮਾ, ਬਲਾਕ ਪ੍ਰਧਾਨ ਸਿਕੰਦਰ ਸਿੰਘ ਗੋਗੀ, ਪ੍ਰਧਾਨ ਹਰਦੀਪ ਸਿੰਘ ਮਛਰਾਏ , ਪ੍ਰਤਾਪ ਸਿੰਘ ਬੈਣੀ, ਯਾਦਵਿੰਦਰ ਸਿੰਘ ਲੱਕੀ ਭਲਵਾਨ, ਕੁਲਦੀਪ ਸਿੰਘ ਮਛਰਾਏ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਪ੍ਰਗਟ ਸਿੰਘ ਮਛਰਾਏ, ਓਂਕਾਰ ਚੌਹਾਨ, ਪ੍ਰਧਾਨ ਅਵਤਾਰ ਮੁਹੰਮਦ ਟੈਣੀ, ਭਾਗ ਸਿੰਘ ਖਨਿਆਣ, ਗੁਰਮੀਤ ਸਿੰਘ ਰਾਮਗੜ੍ਹ, ਅਰਸ਼ਪ੍ਰੀਤ ਮਛਰਾਏ, ਯਾਦਵਿੰਦਰ ਸਿੰਘ ਮਾਨਗੜ੍ਹ, ਐਡਵੋਕੇਟ ਕਮਲਪ੍ਰੀਤ ਸਿੰਘ ਮਾਨ, ਐਡਵੋਕੇਟ ਅਮਰੀਕ ਸਿੰਘ ਔਲਖ, ਪੰਚਾਇਤ ਅਫ਼ਸਰ ਹੈਪੀ ਮਾਜਰੀ, ਪ੍ਰਧਾਨ ਅੰਮ੍ਰਿਤ ਸਿੰਘ ਬੁੱਗਾ, ਪ੍ਰਧਾਨ ਮਨਿੰਦਰ ਸਿੰਘ ਭੱਟੋ, ਸੈਕਟਰੀ ਖੁਸ਼ਵਿੰਦਰ ਸਿੰਘ, ਮਾਰਕੀਟ ਕਮੇਟੀ ਅਮਲੋਹ ਦੇ ਸੈਕਟਰੀ ਸੁਰਜੀਤ ਸਿੰਘ ਚੀਮਾ, ਰਾਜਵੀਰ ਸਿੰਘ ਸੌਟੀ, ਨਿਰਭੈ ਸਿੰਘ ਸੌਟੀ, ਸੁਖਚੈਨ ਸਿੰਘ ਦੀਵਾ, ਅਸ਼ੀਸ਼ ਜਿੰਦਲ, ਅਖਿਲ ਅਬਰੋਲ,ਕਰਮ ਸਿੰਘ ਭਾਂਬਰੀ,ਵਿੱਕੀ ਅਬਰੋਲ, ਪਾਲੀ ਅਰੋੜਾ, ਪ੍ਰਧਾਨ ਜਿੰਮੀ ਲਾਡਪੁਰ, ਅਮਨਦੀਪ ਸਿੰਘ ਧਰਮਗੜ੍ਹ, ਗੁਰਦੀਪ ਸਿੰਘ ਜੰਜੂਆ, ਰਾਮ ਬਾਵਾ, ਸ਼ਮਸ਼ੇਰ ਸਿੰਘ ਅੰਨੀਆਂ, ਸਤਨਾਮ ਸਿੰਘ ਚੈਹਿਲਾ ਅਤੇ ਵੱਡੀ ਗਿਣਤੀ ਹਲਕੇ ਦੇ ਲੋਕ ਮੌਜੂਦ ਰਹੇ।

Have something to say? Post your comment

 

More in Malwa

ਅਗਾਮੀ ਪੰਚਾਇਤੀ ਚੋਣਾਂ ਸਬੰਧੀ ਤਿਆਰੀਆਂ ਹੁਣ ਤੋਂ ਹੀ ਅਰੰਭੀਆਂ ਜਾਣ-ਡਾ. ਸੋਨਾ ਥਿੰਦ

ਪਾਵਰਕੌਮ ਬਿਜਲੀ ਖਪਤਕਾਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ: ਐਕਸੀਅਨ ਗੁਪਤਾ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ,ਸਾਫ ਸਫਾਈ ਆਦਿ ਦਾ ਲਿਆ ਜਾਇਜਾ

ਡਿਪਟੀ ਕਮਿਸ਼ਨਰ ਨੇ ਮਾਲ ਅਫ਼ਸਰਾਂ ਦੀ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ

ਮਾਲੇਰਕੋਟਲਾ ਪੁਲਿਸ ਦੇ ਥਾਣਾ ਸ਼ਹਿਰੀ 1 ਦੀ ਲੋਕਾਂ ਨੇ ਰੱਜ ਕੇ ਕੀਤੀ ਸਲਾਘਾ

ਬਿਸ਼ਨਪੁਰਾ ਧਰਨੇ 'ਚ ਚੌਥੇ ਦਿਨ ਆਇਆ ਮੋੜਾ 

ਵਿੱਤੀ ਸਾਲ 2024-25 ਦੌਰਾਨ ਉਦਯੋਗਿਕ ਨਿਤੀ-2017 ਅਧੀਨ FCI ਵੈਰੀਫਿਕੇਸ਼ਨ ਐਂਡ ਬਿਜਲੀ ਡਿਊਟੀ ਛੋਟ ਲਈ ਪੰਜ ਉਦਯੋਗਿਕ ਯੂਨਿਟਾਂ ਨੂੰ ਦਿੱਤੀ ਜਾ ਚੁੱਕੀ ਹੈ ਪ੍ਰਵਾਨਗੀ : ਡਾ ਪੱਲਵੀ

ਦੋ ਮਨਰੇਗਾ ਕਾਮਿਆਂ ਦਾ ਤੀਜੇ ਦਿਨ ਵੀ ਨਾ ਹੋਇਆ ਸਸਕਾਰ 

ਨੰਬਰਦਾਰਾਂ ਨੇ ਸਰਕਾਰ ਪ੍ਰਤੀ ਜਤਾਈ ਨਰਾਜ਼ਗੀ 

ਆਲਮੀ ਪੱਧਰ ਤੇ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਜ਼ਰੂਰੀ : ਡਾਕਟਰ ਫੂਲ