ਮਾਲੇਰਕੋਟਲਾ : ਮਾਲੇਰਕੋਟਲਾ 'ਚ ਭਗੌੜੇ ਦੋਸ਼ੀਆਂ 'ਤੇ ਕਾਰਵਾਈ ਕਰਦੀਆਂ ਅੱਜ ਜ਼ਿਲ੍ਹਾ ਪੁਲਿਸ ਵਲੋਂ 44 ਹੋਰ ਭਗੌੜੇ ਗਿ੍ਫ਼ਤਾਰ ਕੀਤੇ ਗਏ ਹਨ ਇਸ ਤੋਂ ਪਹਿਲਾਂ ਪੁਲਿਸ ਨੇ 41 ਭਗੌੜੇ ਅਪਰਾਧੀਆਂ ਨੂੰ ਪਹਿਲਾ ਹੀ ਕਾਬੂ ਕੀਤਾ ਸੀ। ਇਹ ਇਸ ਹਫ਼ਤੇ ਵਿੱਚ ਦੂਜੀ ਕਰੈਕਡਾਉਨ ਹੈ । ਮਾਲੇਰਕੋਟਲਾ 18 ਫਰਵਰੀ 2024 ਸਵੇਰ ਡੀਐਸਪੀ ਗੁਰਦੇਵ ਸਿੰਘ ਦੀ ਅਗਵਾਈ ਵਿੱਚ 200 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਇੱਕੋ ਸਮੇਂ ਕਾਰਵਾਈ ਯੋਗ ਖੁਫੀਆ ਸੂਚਨਾਵਾਂ ਦੇ ਆਧਾਰ 'ਤੇ 150 ਤੋਂ ਵੱਧ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ । ਅਚਨਚੇਤ ਛਾਪੇਮਾਰੀ ਦੌਰਾਨ 44 ਭਗੌੜਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਜਿਨ੍ਹਾਂ ਤੇ ਲੁੱਟ-ਖੋਹ, ਹਮਲਾ, ਧੋਖਾਧੜੀ ਅਤੇ ਹੋਰ ਕਈ ਮਾਮਲਿਆਂ ਦਰਜ ਸਨ। ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਇਹ ਆਪ੍ਰੇਸ਼ਨ ਇੱਕ ਚੇਤਾਵਨੀ ਹੈ ਕਿ ਪੁਲਿਸ ਨੇ ਮਾਲੇਰਕੋਟਲਾ ਵਿੱਚ ਕਾਨੂੰਨ ਨੂੰ ਛਿੱਕੇ ਟੰਗਣ ਵਾਲੇ ਅਪਰਾਧੀਆਂ ਦੇ ਭੱਜਣ ਦੇ ਸਾਰੇ ਰਸਤੇ ਸੀਲ ਕਰ ਦਿੱਤੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਕਾਰਵਾਈ ਨਾਲ ਲੰਬਿਤ ਜਾਂਚਾਂ ਵਿੱਚ ਤੇਜ਼ੀ ਆਵੇਗੀ ਕਿਉਂਕਿ ਗ੍ਰਿਫਤਾਰੀ ਤੋਂ ਬਚਣ ਵਾਲੇ ਸ਼ੱਕੀਆਂ ਦਾ ਚੱਕਰ ਟੁੱਟ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਲੈ ਕੇ ਮਾਮਲੇ ਦੀ ਹੋਰ ਪੁੱਛਗਿੱਛ ਕੀਤੀ ਜਾਵੇਗੀ । ਮਾਲੇਰਕੋਟਲਾ ਪੁਲਿਸ ਨੇ ਜ਼ਿਲ੍ਹੇ ਵਿੱਚ ਕਾਨੂੰਨ ਦਾ ਰਾਜ ਮਜ਼ਬੂਤ ਹੋਣ ਤੱਕ ਹੋਰ ਅਚਨਚੇਤ ਚੈਕਿੰਗ ਕਰਨ ਦਾ ਅਹਿਦ ਲਿਆ ਹੈ।