ਨਵੀਂ ਦਿੱਲੀ : Corona ਕੋਵੀਸ਼ੀਲਡ ਟੀਕਾ ਬਣਾ ਰਹੀ ਸੀਰਮ ਇੰਸਟੀਚਿਊਟ ਨੇ ਕੋਰੋਨਾ ਮਾਰੂ ਟੀਕੇ ਦੀਆਂ ਕੀਮਤਾਂ ਸੂਬਾ ਸਰਕਾਰ ਲਈ ਘੱਟ ਕਰ ਦਿੱਤੀਆਂ ਹਨ। ਸੀਰਮ ਦੇ ਸੀਈਓ ਅਦਾਰ ਪੂਨਾਵਾਲਾ ਨੇ ਟਵੀਟ ਕਰ ਕੇ ਦੱਸਿਆ ਕਿ ਹੁਣ ਸੂਬਿਆਂ ਨੂੰ ਵੈਕਸੀਨ ਦਾ ਇਕ ਡੋਜ਼ 400 ਰੁਪਏ ਦੀ ਜਗ੍ਹਾ 300 ਰੁਪਏ 'ਚ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੇਸ਼ 'ਚ ਕੋਰੋਨਾ ਵੈਕਸੀਨ ਬਣਾਉਣ ਵਾਲੀਆਂ ਦੋਵੇਂ ਕੰਪਨੀਆਂ ਸੀਰਮ ਇੰਸਟੀਚਿਊਟ ਨੂੰ ਜ਼ਿਆਦਾ ਕੀਮਤਾਂ 'ਤੇ ਵੈਕਸੀਨ ਦੇਣ ਦੀ ਪੇਸ਼ਕਸ਼ 'ਤੇ ਕੇਂਦਰ ਸਰਕਾਰ ਨੇ ਦਾਖਲਅੰਦਾਜ਼ੀ ਕੀਤੀ ਹੈ। ਸੂਤਰਾਂ ਮੁਤਾਬਕ ਸੋਮਵਾਰ ਨੂੰ ਕੈਬਨਿਟ ਸਕੱਤਰ ਰਾਜੀਵ ਗੌਬਾ ਦੀ ਅਗਵਾਈ 'ਚ ਵੈਕਸੀਨ ਦੀਆਂ ਕੀਮਤਾਂ ਨੂੰ ਲੈ ਕੇ ਹੋਈ ਲੰਬੀ ਬੈਠਕ 'ਚ ਤਮਾਮ ਮੁੱਦਿਆਂ 'ਤੇ ਚਰਚਾ ਹੋਈ ਤੇ ਉਸ ਤੋਂ ਬਾਅਦ ਕੰਪਨੀਆਂ ਨੂੰ ਆਪਣੀਆਂ ਕੀਮਤਾਂ ਘੱਟ ਕਰਨ ਲਈ ਕਿਹਾ ਗਿਆ ਸੀ।