ਚੰਡੀਗੜ੍ਹ : ਅੱਜ ਤੋ ਪੂਰੇ ਦੇਸ਼ ਵਿਚ ਕੋਰੋਨਾ ਟੀਕਾ ਲਵਾਉਣ ਲਈ ਰਜਿਸਟਰੇਸ਼ਟ ਸ਼ੁਰੂ ਹੋ ਗਈ ਹੈ। ਅੱਜ ਪਹਿਲੇ ਦਿਨ ਘਟੋ ਘਟ 1 ਕਰੋੜ ਲੋਕਾਂ ਨੇ ਕੋਰੋਨਾ ਮਾਰੂ ਟੀਕਾ ਲਵਾਓਣ ਲਈ ਰਜਿਸਟਰੇਸ਼ਨ ਕਰਵਾ ਲਈ ਹੈ। ਇਸ ਤੋ ਇਲਾਵਾ ਇਕ ਮਈ ਤੋ 18 ਸਾਲ ਤੋ ਉਪਰ ਲੋਕਾਂ ਨੂੰ ਛੇਤੀ ਹੀ ਟੀਕਾ ਲੱਗੇਗਾ । ਇਸ ਲਈ ਰਜਿਸ਼ਟਰੇਸਨ ਜ਼ਰੂਰੀ ਹੈ, ਕੋਰੋਨਾ ਮਾਰੂ ਟੀਕਾ ਲਵਾਓਣ ਲਈ ਕੋਵਾ ਐਪ ਜਾਂ ਅਰੋਗਿਆ ਸੇਤੂ ਦੀ ਮਦਦ ਲਈ ਜਾ ਸਕਦੀ ਹੈ। ਹੁਣ ਬਿਨਾਂ ਰਜਿਸ਼ਟਰੇਸ਼ਨ ਤੋ ਟੀਕਾ ਨਹੀ ਲੱਗੇਗਾ। ਜਿਨਾਂ ਕੋਲ ਮੋਬਾਈਲ ਜਾਂ ਆਨਲਾਈਨ ਸਹੂਲਤ ਨਹੀ ਹੈ ਉਹ ਸ਼ਖ਼ਸ ਕੋਵਿਡ ਕੇਦਰ ਵਿਚ ਜਾ ਕੇ ਰਜਿਸਟਰੇਸ਼ਨ ਕਰਵਾ ਸਕਦਾ ਹੈ। ਇਸ ਲਈ Adhar Card ਜ਼ਰੂਰੀ ਹੈ। ਇਕ ਮੁਬਾਈਲ ਨੰਬਰ ਉਤੇ ਸਿਰਫ਼ ਚਾਰ ਮੈਬਰਾਂ ਦੀ ਰਜਿਸਟਰੇਸ਼ਨ ਹੋਵੇਗੀ।