ਚੰਡੀਗੜ੍ਹ : ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਦੇਵੇਂਦਰ ਸਿੰਘ ਬਬਲੀ ਨੇ ਕਿਹਾ ਕਿ ਅਟੇਲੀ ਵਿਧਾਨਸਭਾ ਖੇਤਰ ਵਿਚ ਮਹਿਲਾ ਸਭਿਆਚਾਰ ਕੇਂਦਰ ਖੋਲਣ ਤਹਿਤ ਇਕ ਪਿੰਡ ਗੜੀ ਰੂਥਲ ਵਿਚ ਮੌਜੂਦਾ ਭਵਨ ਵਿਚ ਨਵੀਨੀਕਰਣ ਦਾ ਕੰਮ ਪ੍ਰਗਤੀ ’ਤੇ ਹੈ। ਮਹਿਲਾ ਸਭਿਆਚਾਰ ਕੇਂਦਰਾਂ ਵਿਚ ਸਮੱਗਰੀ ਲਈ ਟੈਂਡਰ ਦੀ ਕਾਰਵਾਈ ਪ੍ਰਕ੍ਰਿਆਧੀਨ ਹੈ। ਜਿਵੇਂ ਹੀ ਟੈਂਡਰ ਨੂੰ ਆਖੀਰੀ ਰੂਪ ਦਿੱਤਾ ਜਾਵੇਗਾ, ਮਹਿਲਾ ਸਭਿਆਚਾਰ ਕੇਂਦਰ ਖੋਲਿਆ ਜਾਵੇਗਾ। ਸ੍ਰੀ ਬਬਲੀ ਅੱਜ ਵਿਧਾਨਸਭਾ ਦੌਰਾਨ ਇਕ ਸੁਆਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਈ-ਲਾਇਬ੍ਰੇਰੀ ਅਤੇ ਮਹਿਲਾ ਸਭਿਆਚਾਰ ਕੇਂਦਰ ਲਈ ਬਿਲਡਿੰਗ ਨੂੰ ਚੋਣ ਕੀਤਾ ਗਿਆ ਹੈ। ਉਨ੍ਹਾਂ ਨੇ ਸਦਨ ਨੂੰ ਜਾਣੂੰ ਕਰਵਾਇਆ ਕਿ ਜੋ ਪਿੰਡ ਪੰਚਾਇਤਾਂ 300-600 ਵਰਗ ਫੁੱਟ ਖੇਤਰਫਲ ਦੇ ਮੌਜੂਦਾ ਭਵਨਾਂ ਲਈ ਪ੍ਰਸਤਾਵ ਪਾਸ ਕਰੇਗੀ, ਉਨ੍ਹਾਂ ਪਿੰਡ ਪੰਚਾਇਤਾਂ ਵਿਚ ਮਹਿਲਾ ਸਭਿਆਚਾਰ ਕੇਂਦਰ ਖੋਲ੍ਹਣ ਤਹਿਤ ਵਿਚਾਰ ਕੀਤਾ ਜਾਵੇਗਾ।