Friday, November 22, 2024

Haryana

ਸੂਬਾ ਸਰਕਾਰ ਜੀਐਸਡੀਪੀ ਦੀ 3 ਫੀਸਦੀ ਦੀ ਸੀਮਾ ਦੇ ਅੰਦਰ ਹੀ ਲੈ ਰਹੀ ਹੈ ਕਰਜਾ : ਮੁੱਖ ਮੰਤਰੀ ਮਨੋੋਹਰ ਲਾਲ

February 27, 2024 01:43 PM
SehajTimes

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋੋਂ ਲਿਆ ਜਾਣ ਵਾਲਾ ਕਰਜਾ ਜੀਐਸਡੀਪੀ ਦੇ ਅਨੁਪਤ ਯਾਨੀ 3 ਫੀਸਦੀ ਦੇ ਸੀਮਾ ਦੇ ਅੰਦਰ ਹੀ ਹੈ। ਵਿਕਾਸ ਦੇ ਅਨੁਰੂਪ ਜਿਵੇਂ-ਜਿਵੇਂ ਸੂਬੇ ਦੀ ਜੀਐਸਡੀਪੀ ਵੱਧਦੀ ਹੈ, ਉਸ ਦੇ ਅਨੁਪਾਤ ਵਿਚ ਕਰਜਾ ਲੈਣ ਦੀ ਸੀਮਾ ਵਿਚ ਵੀ ਵਾਧਾ ਹੁੰਦਾ ਹੈ। ਜੀਐਸਡੀਪੀ ਦੇ ਅਨੂਪਾਤ ਵਿਚ ਜਿੰਨ੍ਹਾ ਕਰਜਾ ਲੈਣਾ ਚਾਹੀਦਾ ਹੈ, ਸੂਬਾ ਸਰਕਾਰ ਉਸ ਸੀਮਾ ਵਿਚ ਹੀ ਕਰਜਾ ਲੈ ਰਹੀ ਹੈ। ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਸਾਲ 2024-25 ਦੇ ਬਜਟ ਅੰਦਾਜਿਆਂ 'ਤੇ ਚਰਚਾ ਦੌਰਾਨ ਬੋਲ ਰਹੇ ਸਨ।

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕਾਂਗਰਸ ਦੇ ਨੇਤਾ ਆਪਣੇ ਸਮੇਂ ਦਾ ਕਰਜਾ 70 ਹਜਾਰ ਕਰੋੜ ਰੁਪਏ ਦੱਸਦੇ ਹਨ, ਜਦੋਂ ਕਿ ਉਨ੍ਹਾਂ ਨੇ ਬਿਜਲੀ ਨਿਗਮਾਂ ਦਾ 27 ਹਜਾਰ ਕਰੋੜ ਰੁਪਏ ਦਾ ਕਰਜ ਵੀ ਜੋੜਨਾ ਚਾਹੀਦਾ ਹੈ। ਉਨ੍ਹਾਂ ਦੇ ਇਸ 27 ਹਜਾਰ ਕਰੋੜ ਰੁਪਏ ਨੂੰ ਅਸੀਂ ਸਰਕਾਰ ਦੇ ਖਾਤੇ ਵਿਚ ਲਿਆ ਅਤੇ ਇਸ ਕਰਜ ਨੂੰ ਪੰਜ ਸਾਲ ਵਿਚ ਉਤਾਰਨਾ ਸੀ। ਅਗਲੇ ਸਾਲ ਤਕ ਇਹ ਉਤਰ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੈਤਾ ਜੇਕਰ ਇਸ 27 ਹਜਾਰ ਕਰੋੜ ਰੁਪਏ ਦੀ ਰਕਮ ਨੂੰ ਆਪਣੇ ਕਰਜ ਦੀ ਰਕਮ ਵਿਚ ਨਹੀਂ ਜੋੋੜਦੇ ਹਨ, ਤਾਂ ਸਾਨੂੰ ਵੀ ਇਸ ਰਕਮ ਨੂੰ ਘੱਟ ਕਰ ਕੇ ਕਰਜ ਦੱਸਣਾ ਪਵੇਗਾ। ਇਸ ਤੋਂ ਇਲਾਵਾ, ਪਿਛਲੀ ਸਰਕਾਰ ਦਾ ਪਬਲਿਕ ਇੰਟਰਪ੍ਰਾਈਸਿਸ ਦੇ ਕਰਜ ਵਿੱਚੋਂ ਵੀ 17 ਹਜਾਰ ਕਰੋੜ ਰੁਪਏ ਘੱਟ ਕੀਤਾ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਵਿੱਤ ਕਮਿਸ਼ਨ ਅਨੁਸਾਰ ਜੀਐਸਡੀਪੀ ਦੇ 3 ਫੀਸਦੀ ਤਕ ਦੇ ਅਨੁਪਤਾ ਵਿਚ ਸਰਕਾਰ ਵੱਲੋਂ ਕਰਜਾ ਲਿਆ ਜਾ ਸਕਦਾ ਹੈ। ਕੋਵਿਡ-19 ਦੌਰਾਨ ਇਸ ਸੀਮਾ ਨੂੰ ਵਧਾ ਕੇ 3.5 ਫੀਸਦੀ ਕੀਤਾ ਗਿਆ। ਉਸ ਸਮੇਂ ਵੀ ਸੂਬਾ ਸਰਕਾਰ 3 ਫੀਸਦੀ ਤੋਂ ਹੇਠਾਂ ਹੀ ਰਹੀ। ਜੀਐਸਡੀਪੀ ਦੇ ਅਨੁਪਾਤ ਵਿਚ ਜਿੰਨ੍ਹਾ ਕਰਜਾ ਲੈਣਾ ਚਾਹੀਦਾ ਹੈ, ਰਾਜ ਸਰਕਾਰ ਉਸ ਸੀਮਾ ਵਿਚ ਹੀ ਕਰਜਾ ਲੈ ਰਹੀ ਹੈ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ