ਚੰਡੀਗੜ੍ਹ : ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਪਾਣੀਪਤ ਦੇ ਉਦਯੋਗਾਂ ਨੂੰ ਲਾਭਕਾਰੀ ਬਨਾਉਣ ਲਈ ਕਾਮਨ ਬੋਇਲਰ ਲਗਾਉਣ ਦਾ ਸਰਕਾਰ ਵਿਚਾਰ ਕਰ ਰਹੀ ਹੈ। ਡਿਪਟੀ ਸੀਐਮ ਨੇ ਅੱਜ ਸਦਨ ਦੇ ਇਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਦਸਿਆ ਕਿ ਕਿਉਂਕਿ ਐਚਐਸਆਈਆਈਡੀਸੀ ਦੇ ਪਹਿਲੇ ਸਲਾਹਕਾਰ ਨੇ ਪਰਿਯੋਜਨਾ ਨੂੰ ਗੈਰ-ਵਿਹਾਰਕ ਪਾਇਆ , ਇਸ ਲਈ ਐਚਐਸਆਈਆਈਡੀਸੀ ਨੇ ਪਾਣੀਪਤ ਵਿਚ ਆਮ ਬੋਇਲਰ ਦੀ ਵਿਹਾਰਕ ਅਧਿਐਨ ਦੇ ਮੁੜ ਮੁਲਾਂਕਨ ਲਈ ਆਈਆਈਟੀ ਕਾਨਪੁਰ ਨੂੰ ਨਿਯੁਕਤ ਕੀਤਾ ਹੈ।
ਉਨ੍ਹਾਂ ਨੇ ਅੱਗੇ ਇਹ ਵੀ ਦਸਿਆ ਕਿ ਸਰਦੀਆਂ ਦੇ ਮੌਸਮ ਵਿਚ ਉੱਚ ਪ੍ਰਦੂਸ਼ਣ ਪੱਧਰ ਦੌਰਾਨ ਐਨਸੀਆਰ ਵਿਚ ਉਦਯੋਗਿਕ ਸੰਚਾਲਨ ਨੂੰ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ), ਤਹਿਤ ਕੌਮੀ ਰਾਜਧਾਨੀ ਖੇਤਰ ਅਤੇ ਨੇੜੇ ਦੇ ਖੇਤਰ ਸੀਏਕਿਯੂਐਮ , ਲਈ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਰੈਗੂਲੇਟ ਕੀਤਾ ਜਾ ਰਿਹਾ ਹੈ। ਸਗੋ, ਅਨੁਮੋਦਿਤ ਫਿਯੂਲ ਦੀ ਵਰਤੋ ਕਰ ਕੇ ਬੋਇਲਰਾਂ ਦੇ ਸੰਚਾਲਨ 'ਤੇ ਕੋਈ ਪਾਬੰਦੀ ਨਹੀਂ ਹੈ, ਬੇਸ਼ਰਤੇ ਨਿਕਾਸੀ ਸਮੇਤ ਹੋਰ ਸਾਰੇ ਲਾਗੂ ਵਾਤਾਵਰਣ ਮਾਨਦੰਡਾਂ ਦਾ ਪਾਲਣ ਕੀਤਾ ਜਾਵੇ।