ਚੰਡੀਗੜ੍ਹ : ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ ਕਮਲ ਗੁਪਤਾ ਨੇ ਕਿਹਾ ਕਿ ਨਗਰ ਨਿਗਮ ਫਰੀਦਾਬਾਦ ਦੇ ਵਾਰਡਾਂ ਦੇ ਸਬੰਧ ਵਿਚ ਦਿੱਤੀ ਗਈ ਸ਼ਿਕਾਇਤ ਦੇ ਮਾਮਲੇ ਦੀ ਜਾਂਚ ਕਮਿਸ਼ਨਰ ਨਗਰ ਨਿਗਮ, ਫਰੀਦਾਬਾਦ ਨੂੰ ਸੌਂਪੀ ਗਈ ਹੈ ਤੇ ਜਾਂਚ ਪ੍ਰਕ੍ਰਿਆਧੀਨ ਹੈ। ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਡਾ. ਕਮਲ ਗੁਪਤਾ ਅੱਜ ਹਰਿਆਣਾ ਵਿਧਾਨਸਭਾ ਬਜਟ ਸੈਸ਼ਨ ਦੌਰਾਨ ਵਿਧਾਇਕ ਨੀਰਜ ਸ਼ਰਮਾ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਸਦਨ ਨੁੰ ਇਸ ਗੱਲ ਨਾਲ ਵੀ ਜਾਣੂੰ ਕਰਵਾਇਆ ਕਿ ਜਾਂਚ ਲਈ ਉਸ ਸਮੇਂ ਦੇ ਕਮਿਸ਼ਨਰ ਨਗਰ ਨਿਗਮ ਫਰੀਦਾਬਾਦ ਨੇ ਮਾਮਲੇ ਦੀ ਜਾਂਚ ਲਈ ਸੰਯੁਕਤ ਕਮਿਸ਼ਨਰ, ਮੁੱਖ ਇੰਜੀਨੀਅਰ ਅਤੇ ਜੋਨਲ ਅਤੇ ਕਰਾਧਾਨ ਅਧਿਕਾਰੀ (ਮੁੱਖ ਦਫਤਰ) ਦੀ ਇਕ ਸਮਿਤੀ ਗਠਨ ਕੀਤੀ।
ਉਨ੍ਹਾਂ ਨੇ ਦਸਿਆ ਕਿ ਸੀਏਜੀ ਰਿਪੋਰਟ ਅਤੇ ਏਸੀਬੀ ਦੀ ਜਾਂਚ ਰਿਪੋਰਟ ਵਿਚ ਦੱਸੇ ਗਏ ਕੰਮਾਂ ਲਈ ਭੁਗਤਾਨ/ਸਿਫਾਰਿਸ਼ ਕਰਨ ਵਾਲੇ ਅਧਿਕਾਰੀਆਂ ਦੇ ਨਾਂਅ ਵੀ ਦਿੱਤੇ ਹਨ। ਜਿਨ੍ਹਾਂ ਅਧਿਕਾਰੀਆਂ ਦੇ ਖਿਲਾਫ ਭ੍ਰਿਸ਼ਟਾਚਾਰ ਨਿਰੋਧਕ ਬਿਊਰੋ (ਏਸੀਬੀ) ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਜਾਂਚ ਪ੍ਰਕ੍ਰਿਆ ਵਿਚ ਹੈ। ਭ੍ਰਿਸ਼ਟਾਚਾਰ ਨਿਰੋਧਕ ਬਿਊਰੋ ਮਾਮਲੇ ਦੀ ਜਾਂਚ ਕਰ ਰਹੀ ਹੈ। ਏਸੀਬੀ ਨੇ ਅੱਜ ਤਕ ਉਨ੍ਹਾਂ ਹੋਰ ਅਧਿਕਾਰੀਆਂ ਦੀ ਅਪਰਾਧਿਕ ਸਮੂਲੀਅਤ ਦਾ ਕੋਈ ਸੰਕੇਤ ਨਹੀਂ ਦਿੱਤਾ ਹੈ। ਉਨ੍ਹਾਂ ਨੇ ਸਦਨ ਨੁੰ ਦਸਿਆ ਕਿ ਇਕ-ਇਕ ਦੋਸ਼ੀ ਵਿਅਕਤੀ ਸਜਾ ਭੁਗਤ ਵੀ ਚੁੱਕੇ ਹਨ ਅਤੇ ਭਵਿੱਖ ਵਿਚ ਵੀ ਦੋਸ਼ੀ ਵਿਅਕਤੀਆਂ ਨੂੰ ਸਜਾ ਦਿੱਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਵੱਖ-ਵੱਖ ਵਿਭਾਗਾਂ ਦੇ ਵੱਖ-ਵੱਖ ਪੋਰਟਲ ਬਣਾ ਦਿੱਤੇ ਹਨ, ਡਬਲਿਯੂਐਮਐਸ ਬਣਾ ਦਿੱਤਾ ਹੈ, ਜਿਸ ਨਾਲ ਹਰੇਕ ਅਧਿਕਾਰੀ ਦੇ ਕਾਰਜ ਤੇ ਜਿਮੇਵਾਰੀਆਂ ਵੀ ਫਿਕਸ ਕਰ ਦਿੱਤੀਆਂ ਗਈਆਂ ਹਨ।