ਚੰਡੀਗੜ੍ਹ : ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ ਕਮਲ ਗੁਪਤਾ ਨੇ ਕਿਹਾ ਕਿ ਜਿਲ੍ਹਾ ਨਗਰ ਕਮਿਸ਼ਨਰ, ਹਿਸਾਰ ਨੇ ਨਗਰਪਾਲਿਕਾ ਨਾਰਨੌਂਦ ਦੀ ਸੀਮਾ ਵਿਚ ਆਉਣ ਵਾਲੀ 12 ਕਲੋਨੀਆਂ ਵਿੱਚੋਂ 8 ਕਲੋਨੀਆਂ ਨੋਟੀਫਾਇਡ ਕਰ ਦਿੱਤੀਆਂ ਗਈਆਂ ਹਨ। ਡਾ. ਕਮਲ ਗੁਪਤਾ ਅੱਜ ਹਰਿਆਣਾ ਵਿਧਾਨਸਭਾ ਬਜਟ ਸੈਸ਼ਨ ਦੌਰਾਨ ਵਿਧਾਇਕ ਰਾਮ ਕੁਮਾਰ ਗੌਤਮ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਨੇ ਸਦਨ ਨੂੰ ਇਸ ਗੱਲ ਨਾਲ ਵੀ ਜਾਣੁੰ ਕਰਵਾਇਆ ਕਿ ਨਾਰਨੌਂਦ ਦੀ ਸੀਮਾ ਵਿਚ ਆਉਣ ਵਾਲੀ ਕਲੋਨੀਆਂ ਵਿਚ ਬੁਨਿਆਦੀ ਸਹੂਲਤਾਂ ਉਪਲਬਧ ਕਰਾਉਣ ਦਾ ਪ੍ਰਸਤਾਵ ਸਰਕਾਰ ਦੇ ਵਿਚਾਰਧੀਨ ਹੈ ਅਤੇ 12 ਮਹੀਨੇ ਦੇ ਅੰਦਰ ਗਲੀਆਂ ਬਣਵਾ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਦਸਿਆ ਕਿ ਨਗਰਪਾਲਿਕਾ ਨਾਰਨੌਂਦ ਵਿਚ ਮੰਜੂਰ ਕੀਤੀ ਗਈ ਕਲੋਨੀਆਂ ਵਿਚ ਕੰਮਾਂ ਦੇ ਨਿਸ਼ਪਾਦਨ ਲਈ 25 ਕਰੋੜ ਰੁਪਏ ਦੀ ਪ੍ਰਸਾਸ਼ਨਿਕ ਮੰਜੂਰੀ 25 ਜਨਵਰੀ, 2024 ਨੁੰ ਜਾਰੀ ਕਰ ਦਿੱਤੀ ਹੈ।