ਚੰਡੀਗੜ੍ਹ : ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਮ ਜਨਤਾ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਸੰਪਤੀ ਟੈਕਸ ਪੇਅਰਾਂ ਦੀ ਸਹੂਲਤ ਲਈ ਪ੍ਰੋਪਰਟੀ ਟੈਕਸ ਦੇ ਵਿਆਜ ਤੇ ਹੋਰ ਛੋਟ ਦੀ ਆਖੀਰੀ ਮਿੱਤੀ ਨੂੰ ਵਧਾ ਕੇ 31 ਮਾਰਚ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ 31 ਮਾਰਚ, 2024 ਤਕ ਮਾਰਚ, 2023 ਤਕ ਦੇ ਪ੍ਰੋਪਰਟੀ ਟੈਕਸ ਦੇ ਵਿਆਜ 'ਤੇ ਸੌ-ਫੀਸਦੀ ਛੋਟ ਤੇ ਬਕਾਇਆ ਮੂਲ ਰਕਮ 'ਤੇ 15 ਫੀਸਦੀ ਦੀ ਛੋਟ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਾਲ 2023 -24 ਦੇ ਪ੍ਰੋਪਰਟੀ ਟੈਕਸ 'ਤੇ 15 ਫੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ। ਡਾ. ਗੁਪਤਾ ਨੇ ਨਗਰ ਨਿਗਮ ਖੇਤਰ ਵਿਚ ਆਉਣ ਵਾਲੀ ਸਾਰੇ ਸੰਪਤੀ ਟੈਕਸਪੇਅਰਸ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਤੁਰੰਤ ਆਪਣੀ ਪ੍ਰੋਪਰਟੀ ਨੂੰ ਸਵੈ-ਪ੍ਰਥਾਣਿਤ ਕਰ ਕੇ ਇਸ ਛੋਟ ਦਾ ਲਾਭ ਚੁੱਕਣ। ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਖੇਤਰ ਵਿਚ ਆਉਣ ਵਾਲੇ ਉਨ੍ਹਾਂ ਸੰਪਤੀ ਟੈਕਸਪੇਅਰਸ ਨੂੰ ਨੋਟਿਸ ਦਿੱਤੇ ਜਾ ਰਹੇ ਹਨ, ਜਿਨ੍ਹਾਂ ਨੇ ਕਾਫੀ ਸਮੇਂ ਤੋਂ ਆਪਣਾ ਸੰਪਤੀ ਟੈਕਸ ਨਗਰ ਿਨਗਮ ਕੋਸ਼ ਵਿਚ ਜਮ੍ਹਾ ਨਹੀਂ ਕਰਵਾਇਆ ਹੈ। ਨੋਟਿਸ ਦੇ ਬਾਅਦ ਵੀ ਜੇਕਰ ਜੋ ਸੰਪਤੀ ਟੈਕਸਪੇਅਰ ਆਪਣਾ ਸੰਪਤੀ ਟੈਕਸ ਜਮ੍ਹਾ ਨਹੀਂ ਕਰਵਾਉਂਦਾ ਤਾਂ ਉਸ ਦੀ ਸੰਪਤੀ ਨੁੰ ਨਗਰ ਨਿਗਮ ਐਕਟ 1994 ਧਾਰਾ ਦੇ ਤਹਿਤ ਸੀਲਿੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਜੇਕਰ ਕਿਸੇ ਵਿਅਕਤੀ ਨੁੰ ਸੰਪਤੀ ਟੈਕਸ ਨਾਲ ਸਬੰਧਿਤ ਵੇਰਵਾ ਜਿਵੇਂ ਨਾਂਅ, ਏਰਿਆ, ਵਰਗ ਆਦਿ ਵਿਚ ਕੋਈ ਗਲਤੀ ਹੈ ਤਾਂ ਉਹ ਆਨਲਾਇਨ ਪੋਰਟਲ https://ulbhryndc.org ਵਿਚ ਇਤਰਾਜ ਦਰਜ ਕਰਵਾ ਸਕਦੇ ਹਨ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਸਰਕਾਰ ਵੱਲੋਂ ਸੰਪਤੀ ਟੈਕਸਪੇਅ ਨਗਰ ਨਿਗਮ ਏਰਿਆ ਵਿਚ ਆਪਣੀ ਪ੍ਰੋਪਰਟੀ ਡਾਟਾ ਦੀ ਸੰਤੁਸ਼ਟੀ ਕਰ ਕੇ ਸਵੈ-ਪ੍ਰਮਾਣਤ ਕਰਨ 'ਤੇ ਪ੍ਰੋਪਰਟੀ ਟੈਕਸ ਵਿਚ ਛੋਟ ਪ੍ਰਦਾਨ ਕੀਤੀ ਗਈ ਹੈ।