ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਵਿੱਤ ਸਾਲ 2024-25 ਵਿਚ 8 ਨਵੇਂ ਸਰਕਾਰੀ ਪਸ਼ੂ ਹਸਪਤਾਲ ਅਤੇ 18 ਸਰਕਾਰੀ ਪਸ਼ੂ ਡਿਸਪੈਂਸਰੀਆਂ ਖੋਲਣ ਦਾ ਫੈਸਲਾ ਕੀਤਾ ਹੈ। ਇਹ ਸਹੂਲਤਾਂ ਉਨ੍ਹਾਂ ਜਿਲ੍ਹਿਆਂ ਵਿਚ ਦਿੱਤੀਆਂ ਜਾਣਗੀਆਂ, ਜਿੱਥੇ ਪਸ਼ੂ ਮੈਡੀਕਲ ਸੇਵਾਵਾਂ ਪਸ਼ੂਧਨ ਆਬਾਦੀ ਦੇ ਅਨੁਪਾਤ ਵਿਚ ਘੱਟ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪਸ਼ੂਪਾਲਣ ਅਤੇ ਡੇਅਰੀ ਮੰਤਰੀ ਸ੍ਰੀ ਜੇ ਪੀ ਦਲਾਲ ਨੇ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਪਸ਼ੂਪਾਲਕਾਂ ਦੀ ਭਲਾਈ ਲਈ ਪ੍ਰਤੀਬੱਧ ਹੈ। ਇਸ ਪ੍ਰਤੀਬੱਧਤਾ ਵਿਚ ਪਸ਼ੂਪਾਲਨ ਅਤੇ ਪਾਲਣ-ਪੋਸ਼ਨ ਵਿਚ ਸ਼ਾਮਿਲ ਲੋਕਾਂ ਦੀ ਆਜੀਵਿਕਾ, ਉਤਪਾਦਕਤਾ ਅਤੇ ਸਮੂਚੇ ਭਲਾਈ ਲਈ ਨੀਤੀਆਂ ਅਤੇ ਪ੍ਰੋਗ੍ਰਾਮਾਂ ਨੂੰ ਲਾਗੂ ਕਰਨਾ ਸ਼ਾਮਿਲ ਹੈ। ਉਨ੍ਹਾਂ ਨੇ ਦਸਿਆ ਕਿ ਹਾਲ ਹੀ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਵੱਖ-ਵੱਖ ਜਿਲ੍ਹਿਆਂ ਵਿਚ ਇਸ ਸੇਵਾ ਨੁੰ ਮਜਬੂਤ ਕਰਨ ਲਈ 11.20 ਕਰੋੜ ਰੁਪਏ ਦੀ ਲਾਗਤ ਨਾਲ 70 ਮੋਬਾਇਲ ਪਸ਼ੂਧਨ ਏਬੂਲੈਂਸ ਲਾਂਚ ਕੀਤੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਰਾਜ ਦੇ ਪਸ਼ੂ ਮੈਡੀਕਲ ਹਸਪਤਾਲ ਕਾਲ ਸੈਂਟਰ ਟੋਲ ਫਰੀ ਨੰਬਰ 1962 ਦਾ ਵੀ ਉਦਘਾਟਨ ਕੀਤਾ ਹੈ ਜੋ ਕਿ 24&7 ਚਾਲੂ ਰਹੇਗਾ। ਉਨ੍ਹਾਂ ਨੇ ਦਸਿਆ ਕਿ ਪਹਿਲਾਂ ਸੂਬੇ ਵਿਚ 21 ਮੋਬਾਇਲ ਏਂਬੂਲੈਂਸ ਕੰਮ ਕਰਦੀਆਂ ਸਨ। 70 ਮੋਬਾਇਲ ਏਂਬੂਲੈਂਸ ਬੇੜੇ ਵਿਚ ਸ਼ਾਮਿਲ ਕੀਤਾ ਹੈ। ਹੁਣ ਬੇੜੇ ਵਿਚ 91 ਮੋਬਾਇਲ ਏਂਬੂਲੈਂਸ ਹੋ ਗਈਆਂ ਹਨ, ਜਿਸ ਨਾਲ ਪਸ਼ੂਮਾਲਿਕਾਂ ਨੂੰ ਫਾਇਦਾ ਮਿਲੇਗਾ।
ਮੰਤਰੀ ਨੇ ਕਿਹਾ ਕਿ ਮੱਛੀ ਪਾਲਣ ਖੇਤਰ ਨੂੰ ਪ੍ਰੋਤਸਾਹਨ ਦੇਣ ਲਈ ਸਰਕਾਰ ਤਿੰਨ ਮੋਬਾਇਲ ਜਲ ਜਾਂਚ ਲ੍ਹੈ ਵੈਨ ਰਾਹੀਂ ਮਿੱਟੀ ਅਤੇ ਜਲ ਜਾਂਚ ਸਹੂਲਤਾਂ ਸ਼ੁਰੂ ਕਰੇਗੀ, ਜੋ ਸਿੱਧੇ ਕਿਸਾਨਾਂ ਨੁੰ ਸੇਵਾਵਾ ਪ੍ਰਦਾਨ ਕਰਗੇੀ। ਇਸ ਤੋਂ ਇਲਾਵਾ, 4000 ਏਕੜ ਭੂਮੀ ਨੂੰ ਮੱਛੀ ਅਤੇ ਝੀਂਗਾ ਪਾਲਣ ਦੇ ਤਹਿਤ ਲਿਆਇਆ ਜਾਵੇਗਾ। ਮੰਤਰੀ ਨੇ ਦਸਿਆ ਕਿ ਦੇਸ਼ ਦੇ ਦੁੱਧ ਉਤਪਾਦਨ ਵਿਚ ਹਰਿਆਣਾ ਦਾ ਮਹਤੱਵਪੂਰਨ ਯੋਗਦਾਨ ਹੈ। ਦੇਸ਼ ਵਿਚ ਕੁੱਲ ਪਸ਼ੂਧਨ ਆਬਾਦੀ ਵਿਚ ਰਾਜ ਦੀ ਹਿੱਸੇਦਾਰੀ ਸਿਰਫ 2.1 ਫੀਸਦੀ ਹੈ, ਪਰ ਕੌਮੀ ਦੁੱਧ ਉਤਪਾਦਨ ਵਿਚ ਇਸ ਦੀ ਹਿੱਸੇਦਾਰੀ 5.1 ਫੀਸਦੀ ਤੋਂ ਵੱਧ ਹੈ। ਰਾਜ ਦੀ ਰੋਜਾਨਾ ਪ੍ਰਤੀ ਵਿਅਕਤੀ ੁਿੱਧ ਉਪਲਬਧਤਾ 1098 ਗ੍ਰਾਮ ਹੈ, ਜੋ ਕਿ ਕੌਮੀ ਪੱਧਰ 'ਤੇ ਇਹ 459 ਗ੍ਰਾਮ ਪ੍ਰਤੀ ਵਿਅਕਤੀ ਰੋਜਾਨਾ ਤੋਂ ਲਗਭਗ ਜੋ 2.4 ਗੁਣਾ ਵੱਧ ਹੈ। ਇਸ ਲਈ ਹਰਿਆਣਾ ਡੇਅਰੀ ਉਤਪਾਦਨ ਵਿਚ ਐਕਸੀਲੈਂਸ ਬਣਾਏ ਗਏ ਹਨ।