ਚੰਡੀਗੜ੍ਹ : ਹਰਿਆਣਾ ਦੇ ਰਾਜ ਚੋਣ ਕਮਿਸ਼ਨਰ ਸ੍ਰੀ ਧਨਪਤ ਸਿੰਘ ਨੈ ਦਸਿਆ ਕਿ ਸੂਬੇ ਦੇ ਵੱਖ-ਵੱਖ ਨਗਰ ਨਿਗਮਾਂ, ਨਗਰ ਪਰਿਸ਼ਦਾਂ ਅਤੇ ਨਗਰ ਪਾਲਿਕਾਵਾਂ ਦੇ ਮੇਅਰ/ਪ੍ਰਧਾਨ (ਪ੍ਰੈਸੀਡੈਂਟ) ਅਤੇ ਵਾਰਡ ਮੈਂਬਰਾਂ ਲਈ ਗਿਣਤੀ ਦਾ ਕੰਮ ਸਪੰਨ ਹੋ ਗਿਆ ਹੈ ਅਤੇ ਚੋਣ ਨਤੀਜੇ ਜਾਰੀ ਕੀਤੇ ਜਾ ਚੁੱਕੇ ਹਨ। ਸਾਰੇ ਸਬੰਧਿਤ ਨਗਰ ਨਿਗਮਾਂ ਵਿਚ ਜੇਤੂ ਉਮੀਦਵਾਰਾਂ ਨੂੰ ਰਿਟਰਨਿੰਗ ਅਧਿਕਾਰੀ ਵੱਲੋਂ ਚੁਣੇ ੧ਾਣ ਦਾ ਪ੍ਰਮਾਣ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ।
ਇਹ ਰਹੇ ਨਗਰ ਨਿਗਮਾਂ ਵਿਚ ਮੇਅਰ ਅਹੁਦੇ ਦੇ ਚੋਣ ਨਤੀਜੇ - ਰਾਜ ਚੋਣ ਕਮਿਸ਼ਨਰ ਸ੍ਰੀ ਧਨਪਤ ਸਿੰਘ
ਨਗਰ ਨਿਗਮ, ਮਾਨੇਸਰ ਵਿਚ ਮੇਅਰ ਅਹੁਦੇ 'ਤੇ ਆਜਾਦ ਊਮੀਦਵਾਰ ਡਾ. ਇੰਦਰਜੀਤ ਯਾਦਵ ਜੇਤੂ ਰਹੇ। ਇੱਥੇ ਭਾਜਪਾ ਉਮੀਦਵਾਰ ਸ੍ਰੀ ਸੁੰਦਰ ਲਾਲ ਦੂਜੇ ਸਥਾਨ 'ਤੇ ਰਹੇ। ਡਾ. ਇੰਦਰਜੀਤ ਯਾਦਵ ਨੂੰ 26,393 ਵੋਟ ਅਤੇ ਸ੍ਰੀ ਸੁੰਦਰ ਲਾਲ ਨੂੰ 24,100 ਵੋਟ ਮਿਲੇ।
ਨਗਰ ਨਿਗਮ ਗੁਰੂਗ੍ਰਾਮ ਵਿਚ ਮੇਅਰ ਅਹੁਦੇ 'ਤੇ ਭਾਜਪਾ ਉਮੀਦਵਾਰ ਸ੍ਰੀਮਤੀ ਰਾਜ ਰਾਣੀ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਸ੍ਰੀਮਤੀ ਸੀਮਾ ਪਾਹੂਜਾ ਨੂੰ 1,79,485 ਵੋਟਾਂ ਨਾਲ ਹਰਾਇਆ। ਸ੍ਰੀਮਤੀ ਰਾਜ ਰਾਣੀ ਨੂੰ 2,70,781 ਅਤੇ ਸ੍ਰੀਮਤੀ ਸੀਮਾ ਪਾਹੂਜਾ ਨੂੰ 91,296 ਵੋਟ ਮਿਲੇ।
ਨਗਰ ਨਿਗਮ ਫਰੀਦਾਬਾਦ ਵਿਚ ਮੇਅਰ ਅਹੁਦੇ ਲਈ ਭਾਜਪਾ ਉਮੀਦਵਾਰ ਸ੍ਰੀਮਤੀ ਪ੍ਰਵੀਣ ਜੋਸ਼ੀ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਸ੍ਰੀਮਤੀ ਲਤਾ ਰਾਣੀ ਨੂੰ 3,16,852 ਵੋਟਾਂ ਤੋਂ ਹਰਾ ਕੇ ਜਿੱਤ ਦਰਜ ਕੀਤੀ। ਸ੍ਰੀਮਤੀ ਪ੍ਰਵੀਣ ਜੋਸ਼ੀ ਨੂੰ 4,16,927 ਵੋਟ ਜਦੋਂ ਕਿ ਸ੍ਰੀਮਤੀ ਲਤਾ ਰਾਣੀ ਨੂੰ 1,00,075 ਵੋਟ ਮਿਲੇ।
ਨਗਰ ਨਿਗਮ ਹਿਸਾਰ ਵਿਚ ਮੇਅਰ ਅਹੁਦੇ 'ਤੇ ਭਾਜਪਾ ਉਮੀਦਵਾਰ ਸ੍ਰੀ ਪ੍ਰਵੀਣ ਪੋਪਲੀ ਜੇਤੂ ਰਹੇ। ਉਨ੍ਹਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਸ੍ਰੀ ਕ੍ਰਿਸ਼ਣ ਟੀਟੂ ਸਿੰਗਲਾ ਨੂੰ 64,456 ਵੋਟਾਂ ਨਾਲ ਹਰਾਇਆ। ਸ੍ਰੀ ਪ੍ਰਵੀਣ ਪੋਪਲੀ ਨੂੰ 96,329 ਵੋਟ ਅਤੇ ਸ੍ਰੀ ਕ੍ਰਿਸ਼ਣ ਟੀਟੂ ਸਿੰਗਲਾ ਨੂੰ 31,873 ਵੋਟ ਮਿਲੇ।
ਨਗਰ ਨਿਗਮ ਰੋਹਤਕ ਵਿਚ ਮੇਅਰ ਅਹੁਦੇ 'ਤੇ ਭਾਜਪਾ ਉਮੀਦਵਾਰ ਸ੍ਰੀ ਰਾਮ ਅਵਤਾਰ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਸੂਰਜਮਲ ਕਿਲਾਈ ਨੂੰ 45,198 ਵੋਟਾਂ ਤੋਂ ਹਰਾ ਕੇ ਜਿੱਤ ਦਰਜ ਕੀਤੀ। ਸ੍ਰੀ ਰਾਮ ਅਵਤਾਰ ਨੂੰ 1,02,269 ਵੋਟ ਅਤੇ ਸ੍ਰੀ ਸੂਜਰਮੱਲ ਕਿਲਾਈ ਨੂੰ 57,071 ਵੋਟ ਮਿਲੇ।
ਨਗਰ ਨਿਗਮ ਕਰਨਾਲ ਵਿਚ ਮੇਅਰ ਅਹੁਦੇ 'ਤੇ ਭਾਜਪਾ ਉਮੀਦਵਾਰ ਸ੍ਰੀਮਤੀ ਰੇਣੂ ਬਾਲਾ ਗੁਪਤਾ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਮਨੋਜ ਵਧਵਾ ਨੂੰ 25,359 ਵੋਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਸ੍ਰੀਮਤੀ ਰੇਣੂ ਬਾਲਾ ਗੁਪਤਾ ਨੂੰ 83,630 ਵੋਟ ਅਤੇ ਸ੍ਰੀ ਮਨੋ੧ ਵਧਵਾ ਨੂੰ 58,271 ਵੋਟ ਪ੍ਰਾਪਤ ਹੋਏ।
ਨਗਰ ਨਿਗਮ ਯਮੁਨਾਨਗਰ ਵਿਚ ਮੇਅਰ ਅਹੁਦੇ 'ਤੇ ਭਾਜਪਾ ਉਮੀਦਵਾਰ ਸ੍ਰੀਮਤੀ ਸੁਮਨ ਬਹਮਨ ਨੈ ਇੰਡੀਅਨ ਨੈਸ਼ਨਲ ਕਾਂਗਰਸ ਦੀ ਸ੍ਰੀਮਤੀ ਕਿਰਣਾ ਦੇਵੀ ਨੂੰ 73,319 ਵੋਟਾਂ ਦੇ ਅੰਤਰ ਨਾਲ ਹਰਾ ਕੇ ਜਿੱਤ ਦਰਜ ਕੀਤੀ। ਸ੍ਰੀਮਤੀ ਸੁਮਨ ਬਹਮਨੀ ਨੂੰ 1,26,749 ਵੋਟ ਅਤੇ ਸ੍ਰੀਮਤੀ ਕਿਰਣਾ ਦੇਗੀ ਨੂੰ 53,430 ਵੋਟ ਮਿਲੇ।
ਨਗਰ ਨਿ ਗਮ ਪਾਣੀਪਤ ਵਿਚ ਮੇਅਰ ਅਹੁਦੇ ਲਈ ਭਾਜਪਾ ਉਮੀਦਵਾਰ ਸ੍ਰੀਮਤੀ ਕੋਮਲ ਸੈਣੀ ਨੈ ਇੰਡੀਅਨ ਨੈਸ਼ਨਲ ਕਾਂਗਰਸ ਦੀ ਸ੍ਰੀਮਤੀ ਸਵਿਤਾ ਸੰਜੈ ਗਰਗ ਨੂੰ 1,23,170 ਵੋਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਸ੍ਰੀਮਤੀ ਕੋਮਲ ਸੈਣੀ ਨੂੰ 1,62,075 ਵੋਟ ਅਤੇ ਸ੍ਰੀਮਤੀ ਸਵਿਤਾ ਸੰਜੈ ਗਰਗ ਨੂੰ 38,905 ਵੋਟ ਮਿਲੇ।
ਨਗਰ ਨਿਗਮ ਸੋਨੀਪਤ ਅਤੇ ਨਗਰ ਨਿਗਮ ਅੰਬਾਲਾ ਵਿਚ ਮੇਅਰ ਅਹੁਦੇ ਦੇ ਜਿਮਨੀ ਚੋਣ ਦੇ ਨਤੀਜੇ
ਨਗਰ ਨਿਗਮ ਅੰਬਾਲਾ ਵਿਚ ਮੇਅਰ ਅਹੁਦੇ ਦੇ ਜਿਮਨੀ ਚੋਣ ਵਿਚ ਭਾਜਪਾ ਉਮੀਦਵਾਰ ਸ੍ਰੀਮਤੀ ਸ਼ੈਲਜਾ ਸੰਦੀਪ ਸਚਦੇਵਾ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਸ੍ਰੀਮਤੀ ਅਮੀਸ਼ਾ ਚਾਵਲਾ ਨੂੰ 20,487 ਵੋਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਸ੍ਰੀਮਤੀ ਸ਼ੈਲਜਾ ਸੰਦੀਪ ਸਚਦੇਵਾ ਨੂੰ 40,620 ਵੋਟ ਅਤੇ ਸ੍ਰੀਮਤੀ ਅਮੀਸ਼ਾ ਚਾਵਲਾ ਨੂੰ 20,133 ਵੋਟ ਮਿਲੇ।
ਇਸੀ ਤਰ੍ਹਾ ਨਗਰ ਨਿਗਮ ਸੋਨੀਪਤ ਵਿਚ ਮੇਅਰ ਅਹੁਦੇ ਦੇ ਜਿਮਨੀ -ਚੋਣ ਵਿਚ ਭਾਜਪਾ ਉਮੀਦਵਾਰ ਸ੍ਰੀ ਰਾਜੀਵ ਜੈਨ ਜੇਤੂ ਰਹੇ। ਉਨ੍ਹਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਕਮਲ ਦੀਵਾਨ ਨੂੰ 34,749 ਵੋਟਾਂ ਨਾਲ ਹਰਾਇਆ। ਸ੍ਰੀ ਰਾਜੀਵ ਜੈਨ ਨੂੰ 57,858 ਵੋਟ ਅਤੇ ਸ੍ਰੀ ਕਮਲ ਦੀਵਾਨ ਨੂੰ 23,109 ਵੋਟ ਪ੍ਰਾਪਤ ਹੋਏ।
ਇਹ ਰਹੇ ਨਗਰ ਪਰਿਸ਼ਦਾਂ ਵਿਚ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ ਦੇ ਚੋਣ ਨਤੀਜੇ - ਰਾਜ ਚੋਣ ਕਮਿਸ਼ਨਰ ਸ੍ਰੀ ਧਨਪਤ ਸਿੰਘ
ਨਗਰ ਪਰਿਸ਼ਦ ਅੰਬਾਲਾ ਸਦਰ ਵਿਚ ਪ੍ਰਧਾਨ (ਪ੍ਰੈਸੀਡੈਂਟ) ਅਹੁਦੇ 'ਤੇ ਭਾਜਪਾ ਉਮੀਦਵਾਰ ਸ੍ਰੀਮਤੀ ਸਵਰਣ ਕੌਰ ਨੇ 26,923 ਵੋਟਾਂ ਦੇ ਅੰਦਰ ਨਾਲ ਜਿੱਤ ਹਾਸਲ ਕੀਤੀ। ਜਦੋਂ ਕਿ ਦੂਜੇ ਸਥਾਨ 'ਤੇ ਆਜਾਦ ਊਮੀਦਵਾਰ ਸ੍ਰੀਮਤੀ ਮਨਦੀਪ ਕੌਰ ਬਬਿਆਲ ਰਹੀ। ਸ੍ਰੀਮਤੀ ਸਵਰਣ ਕੌਰ ਨੂੰ 58,891 ਅਤੇ ਸ੍ਰੀਮਤੀ ਮਨਦੀਪ ਕੌਰ ਬਬਿਆਲ ਨੂੰ 31,968 ਵੋਟ ਹਾਸਲ ਹੋਏ।
ਨਗਰ ਪਰਿਸ਼ਦ ਪਟੌਦੀ-ਜਟੌਲੀ ਮੰਡੀ ਵਿਚ ਪ੍ਰਧਾਨ(ਪ੍ਰੈਸੀਡੈਂਟ) ਅਹੁਦੇ 'ਤੇ ਭਾਜਪਾ ਉਮੀਦਵਾਰ ਸ੍ਰੀਮਤੀ ਪ੍ਰਵੀਣ ਠਾਕਰਿਆ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਸ੍ਰੀਮਤੀ ਰਾਜਰਾਣੀ ਸੁਧੀਰ ਚੌਧਰੀ ਨੂੰ 1,891 ਵੋਟਾਂ ਨਾਲ ਹਰਾਇਆ। ਸ੍ਰੀਮਤੀ ਪ੍ਰਵੀਣ ਠਾਕਰਿਆ ਨੂੰ 12,356 ਵੋਟ ਅਤੇ ਸ੍ਰੀਮਤੀ ਰਾਜਰਾਣੀ ਸੁਧੀਰ ਚੌਧਰੀ ਨੂੰ 10,465 ਵੋਟ ਮਿਲੇ।
ਨਗਰ ਪਰਿਸ਼ਦ ਥਾਨੇਸਰ ਵਿਚ ਪ੍ਰਧਾਨ (ਪ੍ਰੈਸੀਡੈਂਟ) ਅਹੁਦੇ 'ਤੇ ਭਾਜਪਾ ਉਮੀਦਵਾਰ ਸ੍ਰੀਮਤੀ ਮਾਫੀ ਦੇਵੀ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਸ੍ਰੀਮਦੀ ਸੁਨੀਤਾ ਕੁਮਾਰੀ ਨੂੰ 32,577 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਸ੍ਰੀਮਤੀ ਮਾਫੀ ਦੇਵੀ ਨੂੰ 47,828 ਵੋਟ ਅਤੇ ਸ੍ਰੀਮਤੀ ਸੁਨੀਤਾ ਕੁਮਾਰੀਨੂੰ 15,251 ਵੋਟ ਪ੍ਰਾਪਤ ਹੋਏ।
ਨਗਰ ਪਰਿਸ਼ਦ ਸਿਰਸਾ ਵਿਚ ਪ੍ਰਧਾਨ (ਪ੍ਰੈਸੀਡੈਂਟ) ਅਹੁਦੇ 'ਤੇ ਭਾਜਪਾ ਉਮੀਦਵਾਰ ਸ੍ਰੀ ਸ਼ਾਂਤੀ ਸਵਰੂਪ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਸ੍ਰੀਮਤੀ ਜਸਵਿੰਦਰ ਕੌਰ ਨੂੰ 12,379 ਵੋਟਾਂ ਦੇ ਅੰਤਰ ਨਾਲ ਹਰਾ ਕੇ ਜਿੱਤ ਦਰਜ ਕੀਤੀ। ਸ੍ਰੀ ਸ਼ਾਂਤੀ ਸਵਰੂਪ ਨੂੰ 41,061 ਵੋਟ ਅਤੇ ਸ੍ਰੀ ਜਸਵਿੰਦਰ ਕੌਰ ਨੂੰ 28,682 ਵੋਟ ਮਿਲੇ।
ਨਗਰ ਪਰਿਸ਼ਦ ਸੋਹਨਾ ਵਿਚ ਪ੍ਰਧਾਨ (ਪ੍ਰੈਸੀਡੈਂਟ) ਅੁਹੁਦੇ ਦੇ ਜਿਮਨੀ ਚੋਣ ਵਿਚ ਭਾਜਪਾ ਉਮੀਦਵਾਰ ਸ੍ਰੀਮਤੀ ਪ੍ਰੀਤੀ ਜੇਤੂ ਰਹੀ। ਉਨ੍ਹਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਸ੍ਰੀਮਤੀ ਲਲਿਤਾ ਨੁੰ 4,504 ਵੋਟਾਂ ਨਾਲ ਹਰਾਇਆ। ਸ੍ਰੀਮਤੀ ਪ੍ਰੀਤੀ ਨੂੰ 11,191 ਵੋਟ ਅਤੇ ਸ੍ਰੀਮਤੀ ਲਲਿਤਾ ਨੂੰ 6,687 ਵੋਟ ਮਿਲੇ।
ਇਹ ਰਹੇ ਨਗਰ ਪਾਲਿਕਾਵਾਂ ਵਿਚ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ ਦੇ ਚੋਣ ਨਤੀਜੇ - ਰਾਜ ਚੋਣ ਕਮਿਸ਼ਨਰ ਸ੍ਰੀ ਧਨਪਤ ਸਿੰਘ
ਨਗਰ ਪਾਲਿਕਾ ਬਰਾੜਾ (ਅੰਬਾਲਾ) ਵਿਚ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ 'ਤੇ ਆਜਾਦ ਊਮੀਦਵਾਰ ਸ੍ਰੀ ਰਜਤ ਨੇ ਭਾਜਪਾ ਦੇ ਸ੍ਰੀ ਹਰਵਿੰਦਰ ਸਿੰਘ ਨੂੰ 1,993 ਵੋਟਾਂ ਨਾਲ ਹਰਾਇਆ। ਸ੍ਰੀ ਰਜਨ ਨੁੰ 6,307 ਵੋਟ ਅਤੇ ਸ੍ਰੀ ਹਰਵਿੰਦਰ ਸਿੰਘ ਨੂੰ 4,314 ਵੋਟ ਮਿਲੇ।
ਨਗਰ ਪਾਲਿਕਾ ਬਵਾਨੀ ਖੇੜਾ (ਭਿਵਾਨੀ) ਵਿਚ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ 'ਤੇ ਭਾਜਪਾ ਉਮੀਦਵਾਰ ਸ੍ਰੀ ਸੁੰਦਰ ਸ਼ਰਮਾ ਨੇ 1,385 ਵੋਟਾਂ ਦੇ ਅੰਤਰ ਤੋਂ ਜਿੱਤ ਦਰਜ ਕੀਤੀ। ਸ੍ਰੀ ਸੁੰਦਰ ਸ਼ਰਮਾ ਨੂੰ 5,202 ਵੋਟ ਅਤੇ ਆਜਾਦ ਉਮੀਦਵਾਰ ਸ੍ਰੀ ਪੰਕਜ ਨੂੰ 3,817 ਵੋਟ ਮਿਲੇ।
ਨਗਰ ਪਾਲਿਕਾ ਸਿਵਾਨੀ (ਭਿਵਾਨੀ) ਵਿਚ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ 'ਤੇ ਆਜਾਦ ਉਮੀਦਵਾਰ ਸ੍ਰੀਮਤੀ ਵੰਦਨਾ ਕੇਡਿਆ ਨੇ 1,251 ਵੋਟਾਂ ਦੇ ਅੰਤਰ ਤੋਂ ਆਜਾਦ ਉਮੀਦਵਾਰ ਸ੍ਰੀਮਤੀ ਅਨੂ ਲੋਹਿਆ ਨੂੰ ਹਰਾਇਆ। ਸ੍ਰੀਮਤੀ ਵੰਦਨਾ ਕੇਡਿਆ ਨੇ 5,277 ਅਤੇ ਸ੍ਰੀਮਤੀ ਅਨੂ ਲੋਹਿਆ ਨੇ 4,026 ਵੋਟ ਹਾਸਲ ਕੀਤੇ।
ਨਰਗ ਪਾਿਲਕਾ ਲੋਹਾਰੂ (ਭਿਵਾਨੀ) ਵਿਚ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ 'ਤੇ ਆਜਾਦ ਉਮੀਦਵਾਰ ਸ੍ਰੀ ਪ੍ਰਦੀਪ ਕੁਮਾਰ 43 ਵੋਟਾਂ ਦੇ ਅੰਦਰ ਤੋਂ ਜੇਤੂ ਰਹੇ। ਸ੍ਰੀ ਪ੍ਰਦੀਪ ਕੁਮਾਰ ਨੂੰ 1,459 ਅਤੇ ਉਨ੍ਹਾਂ ਦ ਵਿਰੋਧੀ ਆਜਾਦ ਉਮੀਦਵਾਰ ਸ੍ਰੀ ਰਾਮਭਗਤ ਨੂੰ 1,416 ਵੋਟ ਮਿਲੇ।
ਨਗਬ ਪਾਲਿਕਾ ਜਾਖਲ ਮੰਡੀ (ਫਤਿਹਾਬਾਦ) ਵਿਚ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ 'ਤੇ ਆਜਾਦ ਉਮੀਦਵਾਰ ਸ੍ਰੀ ਵਿਕਾਸ ਕੁਮਾਰ ਜੇਤੂ ਰਹੇ। ਦੂਜੇ ਸਥਾਨ 'ਤੇ ਭਾਜਪਾ ਉਮੀਦਵਾਰ ਸ੍ਰੀ ਸੁਰੇਂਦਰ ਮਿੱਤਲ ਰਹੇ। ਸ੍ਰੀ ਵਿਕਾਸ ਕੁਮਾਰ ਨੂੰ 4,571 ਅਤੇ ਸ੍ਰੀ ਸੁਰੇਂਦਰ ਮਿੱਤਲ ਨੂੰ 3,252 ਵੋਟ ਮਿਲੇ।
ਨਗਰ ਪਾਿਲਕਾ ਫਰੂਖਨਗਰ (ਗੁਰੂਗ੍ਰਾਮ) ਵਿਚ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ 'ਤੇ ਆਜਾਦ ਉਮੀਦਵਾਰ ਸ੍ਰੀ ਬੀਰਬਲ ਸੈਣੀ ਨੇ 3,364 ਵੋਟ ਹਾਸਲ ਕਰ ਜੇਤੂ ਰਹੇ। ਉਨ੍ਹਾਂ ਨੇ ਆਜਾਕ ਉਮੀਦਵਾਰ ਸ੍ਰੀ ਧਰਮੇਂਦਰ ਕੁਮਾਰ (2,207 ਵੋਟ) ਨੂੰ 1,157 ਵੋਟਾਂ ਨਾਲ ਹਰਾਇਆ।
ਨਗਬ ਪਾਲਿਕਾ ਨਾਰਨੌਂਦ (ਹਿਸਾਰ) ਵਿਚ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ 'ਤੇ ਆਜਾਦ ਉਮੀਦਵਾਰ ਸ੍ਰੀ ਸ਼ਮਸ਼ੇਰ ਸਿੰਘ ਉਰਫ ਕੁੱਕਨ ਜੇਤੂ ਰਹੇ ਜਦੋਂ ਕਿ ਦੂਜੇ ਸਥਾਨ 'ਤੇ ਆਜਾਦ ਉਮੀਦਵਾਰ ਸ੍ਰੀ ਕੁਲਦੀਪ ਗੌਤਮ ਰਹੇ। ਸ਼ਮਸ਼ੇਰ ਸਿੰਘ ਨੂੰ 4,639 ਅਤੇ ਸ੍ਰੀ ਕੁਲਦੀਪ ਗੌਤਮ ਨੂੰ 4,161 ਵੋਟ ਪ੍ਰਾਪਤ ਹੋਏ।
ਨਗਰ ਪਾਿਲਕਾ ਬੇਰੀ (ਝੱਜਰ) ਵਿਚ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ 'ਤੇ ਆਜਾਦ ਉਮੀਦਵਾਰ ਸ੍ਰੀ ਦੇਵੇਂਦਰ ਸਿੰਘ ਨੇ ਆਜਾਦ ਉਮੀਦਵਾਰ ਸ੍ਰੀ ਅਜੀਤ ਕਾਦਿਆਨ ਨੂੰ 1,342 ਵੋਟਾਂ ਦੇ ਅੰਤਰ ਨਾਲ ਹਰਾਇਆ। ਸ੍ਰੀ ਦੇਵੇਂਦਰ ਸਿੰਘ ਨੂੰ 4,505 ਅਤੇ ਸ੍ਰੀ ਅਜੀਤ ਕਾਦਿਆਨ ਨੂੰ 3,163 ਵੋਟ ਮਿਲੇ।
ਨਗਰ ਪਾਲਿਕਾ ਜੁਲਾਨਾ (ਜੀਂਦ) ਵਿਚ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ 'ਤੇ ਭਾਜਪਾ ਉਮੀਦਵਾਰ ਸ੍ਰੀ ਸੰਜੈ ਕੁਮਾਰ ਨੇ ਆਜਾਦ ਉਮੀਦਵਾਰ ਸ੍ਰੀ ਜੋਗਿੰਦਰ ਨੂੰ 671 ਵੋਟਾਂ ਨਾਲ ਹਰਾਇਆ। ਸ੍ਰੀ ਸੰਜੈ ਕੁਮਾਰ ਨੇ 3,771 ਅਤੇ ਸ੍ਰੀ ਜੋਗਿੰਦਰ ਨੇ 3,100 ਵੋਟ ਪ੍ਰਾਪਤ ਕੀਤੇ।
ਨਗਰ ਪਾਲਿਕਾ ਸੀਵਰ (ਕੈਥਲ) ਵਿਚ ਪ੍ਰਧਾਂਨ (ਪ੍ਰੈਜੀਡੈਂਟ) ਅਹੁਦੇ 'ਤੇ ਆਜਾਦ ਉਮੀਦਵਾਰ ਸ੍ਰੀਮਤੀ ਹੇਮਲਤਾ ਜੇਤੂ ਰਹੀ ਜਦੋਂ ਕਿ ਦੂਜੇ ਸਥਾਨ 'ਤੇ ਭਾਜਪਾ ਉਮੀਦਵਾਰ ਸ੍ਰੀਮਤੀ ਸ਼ੈਲੀ ਮੁੰਜਾਲ ਰਹੀ। ਸ੍ਰੀਮਤੀ ਹੇਮਲਤਾ ਨੂੰ 3,594 ਅਤੇ ਸ੍ਰੀਮਤੀ ਸ਼ੈਲੀ ਮੁੰਜਾਲ ਨੂੰ 3,331 ਵੋਟ ਮਿਲੇ।
ਨਗਰ ਪਾਿਲਕਾ ਪੁੰਡਰੀ (ਕੈਥਲ) ਵਿਚ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ 'ਤੇ ਆਜਾਦ ਉਮੀਦਵਾਰ ਸ੍ਰੀਮਤੀ ਬਬਲੀ ਗੋਸਵਾਮੀ ਨੇ ਆਜਾਦ ਉਮੀਦਵਾਰ ਸ੍ਰੀਮਤੀ ਗੁੱਡੀ ਦੇਵੀ ਨੂੰ 1,329 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਸ੍ਰੀਮਤੀ ਬਬਲੀ ਗੋਸਵਾਮੀ ਨੂੰ 4,827 ਅਤੇ ਸ੍ਰੀਮਤੀ ਗੁੱਡੀ ਦੇਵੀ ਨੂੰ 3,498 ਵੋਟ ਪ੍ਰਾਪਤ ਹੋਏ।
ਨਗਰ ਪਾਲਿਕਾ ਕਲਾਇਤ (ਕੈਥਲ) ਵਿਚ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ 'ਤੇ ਆਜਾਦ ਉਮੀਦਵਾਰ ਸ੍ਰੀ ਅੰਕਿਤ ਜੈਲਦਾਰ ਜੇਤੂ ਰਹੇ। ਦੂਜੇ ਸਥਾਨ 'ਤੇ ਭਾਜਪਾ ਉਮੀਦਵਾਰ ਸ੍ਰੀ ਮੈਨਪਾਲ ਰਹੇ। ਸ੍ਰੀ ਅੰਕਿਤ ਜੈਲਦਾਰ ਨੂੰ 5,824 ਅਤੇ ਸ੍ਰੀ ਮੈਨਪਾਲ ਨੁੰ 2,862 ਵੋਟ ਮਿਲੇ।
ਨਗਰ ਪਾਲਿਕਾ ਨੀਲੋਖੇੜੀ (ਕਰਨਾਲ) ਵਿਚ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ 'ਤੇ ਭਾਜਪਾ ਉਮੀਦਵਾਰ ਸ੍ਰੀਮਤੀ ਸਨਮੀਤ ਕੌਰ ਨੇ ਆਜਾਦ ਉਮੀਦਵਾਰ ਸ੍ਰੀ ਪ੍ਰੇਮ ਕੁਮਾਰ ਨੂੰ 1,412 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਸ੍ਰੀਮਤੀ ਸਨਮੀਤ ਕੌਰ ਨੂੰ 4,983 ਅਤੇ ਸ੍ਰੀ ਪ੍ਰੇਮ ਕੁਮਾਰ ਨੂੰ 3,571 ਵੋਟ ਮਿਲੇਗ।
ਨਗਰ ਪਾਲਿਕਾ ਇੰਦਰੀ (ਕਰਨਾਲ) ਵਿਚ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ 'ਤੇ ਆਜਾਦ ਉਮੀਦਵਾਰ ਸ੍ਰੀ ਰਾਕੇਸ਼ ਕੁਮਾਰ 4,863 ਵੋਟ ਲੈ ਕੇ ਜੇਤੂ ਰਹੇ ਅਤੇ ਭਾਜਪਾ ਦੇ ਉਮੀਦਵਾਰ ਸ੍ਰੀ ਜਸਪਾਲ 3,911 ਵੋਟ ਲੈ ਕੇ ਦੂਜੇ ਸਥਾਨ 'ਤੇ ਰਹੇ।
ਨਗਰ ਪਾਲਿਕਾ ਅਟੇਲੀ ਮੰਡੀ (ਮਹੇਂਦਰਗੜ੍ਹ) ਵਿਜ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ 'ਤੇ ਆਜਾਦ ਉਮੀਦਵਾਰ ਸ੍ਰੀ ਸੰਜੈ ਕੁਮਾਰ ਜੇਤੂ ਰਹੇ। ਉਨ੍ਹਾਂ ਨੇ ਆਜਾਦ ਉਮੀਦਵਾਰ ਸ੍ਰੀ ਭੁਪੇਸ਼ ਕੁਮਾਰ ਨੂੰ 456 ਵੋਟਾਂ ਨਾਲ ਹਰਾਇਆ। ਸ੍ਰੀ ਸੰਜੈ ਕੁਮਾਰ ਨੂੰ 2,351 ਅਤੇ ਸ੍ਰੀ ਭੁਪੇਸ਼ ਕੁਮਾਰ ਨੂੰ 1,895 ਵੋਟ ਮਿਲੇ।
ਨਗਰ ਪਾਲਿਕਾ ਕਨੀਨਾ (ਮਹੇਂਦਰਗੜ੍ਹ) ਵਿਚ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ 'ਤੇ ਆਜਾਦ ਉਮੀਦਵਾਰ ਰਿੰਮੀ ਕੁਮਾਰੀ 3,138 ਵੋਟ ਪ੍ਰਾਪਤ ਕਰ ਕੇ ਜੇਤੂ ਰਹੀ ਜਦੋਂ ਕਿ ਆਜਾਦ ਉਮੀਦਵਾਰ ਸ੍ਰੀਮਤੀ ਸੁਮਨ ਚੌਧਰੀ ਦੂਜੇ ਸਥਾਨ 'ਤੇ ਰਹੀ ਉਨ੍ਹਾਂ ਨੂੰ 2,572 ਵੋਟ ਪ੍ਰਾਪਤ ਹੋਏ।
ਨਗਰ ਪਾਲਿਕਾ ਤਾਵੜੂ (ਗੁਰੂਗ੍ਰਾਮ) ਵਿਚ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ 'ਤੇ ਆਜਾਦ ਉਮੀਦਵਾਰ ਸ੍ਰੀਮਤੀ ਸੁਨੀਤਾ ਸੈਣੀ 117 ਵੋਟਾਂ ਨਾਲ ਜੇਤੂ ਰਹੀ। ਦੂਜੇ ਸਥਾਨ 'ਤੇ ਆਜਾਦ ਉਮੀਦਵਾਰ ਸ੍ਰੀਮਤੀ ਪਾਇਲ ਸੈਣੀ ਰਹੀ। ਸ੍ਰੀਮਤੀ ਸੁਮੀਤਾ ਸੈਣੀ ਨੂੰ 3,257 ਅਤੇ ਸ੍ਰੀਮਤੀ ਪਾਇਲ ਸੈਣੀ ਨੂੰ 3,140 ਵੋਟ ਮਿਲੇ।
ਨਗਰ ਪਾਲਿਕਾ ਹਥੀਨ (ਪਲਵਲ) ਵਿਚ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ 'ਤੇ ਭਾਜਪਾ ਉਮੀਦਵਾਰ ਸ੍ਰੀਮਤੀ ਰੇਣੂ ਲਤਾ ਨੇ ਆਜਾਦ ਉਮੀਦਵਾਰ ਸ੍ਰੀਮਤੀ ਆਭਾ ਨੂੰ 1,263 ਵੋਟਾਂ ਨਾਲ ਹਰਾਇਆ। ਸ੍ਰੀਮਤੀ ਰੇਣੂ ਲਤਾ ਨੂੰ 4,108 ਵੋਟ ਅਤੇ ਸ੍ਰੀਮਤੀ ਆਭਾ ਨੂੰ 2,845 ਵੋਟ ਮਿਲੇ।
ਨਗਰ ਪਾਲਿਕਾ ਕਲਾਨੌਰ (ਰੋਹਤਕ) ਵਿਚ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ 'ਤੇ ਆਜਾਦ ਉਮੀਦਵਾਰ ਸ੍ਰੀਮਤੀ ਨਿਰਮਲਾ ਦੇਵੀ ਨੇ ਆਜਾਦ ਉਮੀਦਵਾਰ ਸ੍ਰੀਮਤੀ ਸੋਨਿਆ ਨੂੰ 5,945 ਵੋਟਾਂ ਨਾਲ ਹਰਾਇਆ। ਸ੍ਰੀਮਤੀ ਨਿਰਮਲਾ ਦੇਵੀ ਨੂੰ 9,339 ਅਤੇ ਸ੍ਰੀਮਤੀ ਸੋਨਿਆ ਨੂੰ 3,394 ਵੋਟ ਮਿਲੇ।
ਨਗਰ ਪਾਲਿਕਾ ਖਬਚੌਦਾ (ਸੋਨੀਪਤ) ਵਿਚ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ 'ਤੇ ਭਾਜਪਾ ਉਮੀਦਵਾਰ ਸ੍ਰੀ ਹੀਰਾ ਲਾਲ ਨੇ ਆਜਾਦ ਉਮੀਦਵਾਰ ਸ੍ਰੀ ਮੈਕਸੀਨ ਨੂੰ 4,425 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਸ੍ਰੀ ਹੀਰਾ ਲਾਲ ਨੂੰ 7,935 ਅਤੇ ਸ੍ਰੀ ਮੈਕਸੀਨ ਨੂੰ 3,510 ਵੋਟ ਮਿਲੇ।
ਨਗਰ ਪਾਲਿਕਾ ਰਾਦੌਰ (ਯਮੁਨਾਨਗਰ) ਵਿਚ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ 'ਤੇ ਭਾਜਪਾ ਉਮੀਦਵਾਰ ਸ੍ਰੀ ਰਜਨੀਸ਼ ਮੇਹਤਾ ਜੇਤੂ ਰਹੇ। ਉਨ੍ਹਾਂ ਨੇ ਆਜਾਦ ਉਮੀਦਵਾਰ ਸ੍ਰੀ ਦਲੀਪ ਕੁਮਾਰ ਉਰਫ ਰਿੰਕੂ ਨੂੰ 546 ਵੋਟਾਂ ਨਾਲ ਹਰਾਇਆ। ਸ੍ਰੀ ਰਜਨੀਸ਼ ਮੇਹਤਾ ਨੂੰ 3,659 ਅਤੇ ਸ੍ਰੀ ਦਲੀਪ ਕੁਮਾਰ ਉਰਫ ਰਿੰਕੂ ਨੂੰ 3,113 ਵੋਟ ਮਿਲੇ।
ਇਸ ਤਰ੍ਹਾ ਨਗਰ ਪਾਲਿਕਾ ਅਸੰਧ (ਕਰਨਾਲ) ਵਿਚ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ ਦੇ ਜਿਮਨੀ-ਚੋਣ 'ਤੇ ਭਾਜਪਾ ਉਮੀਦਵਾਰ ਸ੍ਰੀਮਤੀ ਸੁਨੀਤਾ ਰਾਣੀ ਨੇ ਆਜਾਦ ਉਮੀਦਵਾਰ ਏਡਵੋਕੇਟ ਸੋਨਿਆ ਬੋਹਤ ਨੂੰ 3,221 ਵੋਟਾਂ ਨਾਲ ਹਰਾਇਆ। ਸ੍ਰੀਮਤੀ ਸੁਨੀਤਾ ਰਾਣੀ ਨੁੰ 4,651 ਅਤੇ ਏਡਵੋਕੇਟ ਸੋਨਿਆ ਬੋਹਤ ਨੁੰ 1,430 ਵੋਟ ਮਿਲੇ।
ਨਗਰ ਪਾਲਿਕਾ ਇਸਮਾਈਲਾਬਾਦ (ਕੁਰੂਕਸ਼ੇਤਰ) ਵਿਚ ਪ੍ਰਧਾਨ (ਪ੍ਰੈਜੀਡੈਂਟ) ਅਹੁਦੇ ਲਈ ਹੋਏ ਜਿਮਨੀ ਚੋਣ ਵਿਚ ਭਾਜਪਾ ਉਮੀਦਵਾਰ ਸ੍ਰੀਮਤੀ ਮੇਘਾ ਬੰਸਲ ਨੇ ਆਜਾਦ ਉਮੀਦਵਾਰ ਸ੍ਰੀਮਤੀ ਦੀਪਸ਼ਿਖਾ ਨੂੰ 311 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਸ੍ਰੀਮਤੀ ਮੇਘਾ ਬੰਸਲ ਨੂੰ 2,766 ਅਤੇ ਸ੍ਰੀਮਤੀ ਦੀਪਸ਼ਿਖਾ ਨੂੰ 2,455 ਵੋਟ ਮਿਲੇ।