ਰੋਹਤਕ-ਗੋਹਾਨਾ ਮਾਰਗ 'ਤੇ ਸਥਿਤ ਪੀਰ ਬੋਧੀ ਮਾਮਲੇ ਵਿਚ ਜਾਂਚ ਲਈ ਰੋਹਤਕ ਡਿਵੀਜਨਲ ਕਮਿਸ਼ਨਰ ਦੇ ਤੱਤਵਾਧਾਨ ਵਿਚ ਬਣੇਗੀ ਕਮੇਟੀ
ਕਮੇਟੀ ਇਸ ਮੁੱਦੇ ਨਾਲ ਸਬੰਧਿਤ ਸਾਰੇ ਤੱਥ ਅਤੇ ਰਿਕਾਰਡ ਦੀ ਗੰਭੀਰਤਾ ਨਾਂਲ ਕਰੇਗੀ ਜਾਂਚ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਸਦਨ ਵਿਚ ਐਲਾਨ ਕਰਦੇ ਹੋਏ ਕਿਹਾ ਕਿ ਹਰਿਆਣਾ ਸੂਬੇ ਵਿਚ ਜੇਕਰ ਕਿਤੇ ਵੀ ਕਿਸੀ ਵੀ ਪਿੰਡ ਦੀ ਸ਼ਾਮਲਾਤ ਦੇਹ ਭੂਮੀ ਵਕਫ ਬੋਰਡ ਦੇ ਨਾਂਅ ਕੀਤੀ ਗਈ ਹੈ ਤਾਂ ਇਸ ਦੀ ਪੂਰੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਰੋਹਤਕ-ੋਗਹਾਨਾ ਮਾਰਗ 'ਤੇ ਸਥਿਤ ਪੀਰ ਬੋਧੀ ਮਾਮਲੇ ਵਿਚ ਜਾਂਚ ਲਈ ਰੋਹਤਕ ਡਿਵੀਜਨਲ ਕਮਿਸ਼ਨਰ ਦੇ ਤੱਤਵਾਧਾਨ ਵਿਚ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਕਰਨਾਲ ਡਿਵੀਜਨਲ ਕਮਿਸ਼ਨਰ ਅਤੇ ਜਿਲ੍ਹਾ ਡਿਪਟੀ ਕਮਿਸ਼ਨਰ ਰੋਹਤਕ ਇਸ ਕਮੇਟੀ ਦੇ ਮੈਂਬਰ ਹੋਣਗੇ। ਇਹ ਕਮੇਟੀ ਪੀਰ ਬੋਧੀ ਮੁੱਦੇ ਨਾਲ ਸਬੰਧਿਤ ਸਾਰੇ ਤੱਥਾਂ ਅਤੇ ਰਿਕਾਰਡ ਦੀ ਗੰਭੀਰਤਾ ਨਾਲ ਜਾਂਚ ਕਰੇਗੀ।