ਚੰਡੀਗੜ੍ਹ : ਕੇਂਦਰੀ ਬਿਜਲੀ ਅਤੇ ਨਵੀਨ ਤੇ ਨਵੀਕਰਣੀ ਊਰਜਾ ਵਿਭਾਗ ਵੱਲੋਂ ਪੀਐਮ-ਸੂਰਯ ਘਰ ਮੁਫਤ ਬਿਜਲੀ ਯੋਜਨਾ ਦੇ ਤਹਿਤ ਛੱਤ 'ਤੇ ਸੌਰ ਊਰਜਾ ਪੈਨਲ ਲਗਾਉਣ 'ਤੇ ਹਰੇਕ ਮਹੀਨੇ 300 ਯੂਨਿਟ ਤਕ ਮੁਫਤ ਬਿਜਲੀ ਦਿੱਤੀ ਜਾਵੇਗੀ ਇਸ ਯੋਜਨਾ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 13 ਫਰਵਰੀ, 2024 ਨੂੰ ਕੀਤੀ ਸੀ ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੀਐਮ-ਸੂਰਯ ਘਰ ਮੁਫਤ ਬਿਜਲੀ ਯੋਜਨਾ ਦੋ ਕਿਲੋਵਾਟ ਸਮੱਰਥਾਂ ਵਾਲੀ ਪ੍ਰਣਾਲੀ ਲਈ ਪ੍ਰਣਾਲੀਗਤ ਲਗਾਤ ਦੇ 60 ਫੀਸਦੀ ਅਤੇ 2 ਤੋਂ 3 ਕਿਲੋਵਾਟ ਸਮੱਰਥਾ ਵਾਲੀ ਪ੍ਰਣਾਲੀ ਲਈ ਵਾਧੂ ਪ੍ਰਣਾਲੀਗਤ ਲਾਗਤ ਦੇ 40 ਫੀਸਦੀ ਦੇ ਬਰਾਬਰ ਸੀਐਫਏ ਪ੍ਰਦਾਨ ਕਰੇਗੀ ਸੀਐਫਏ ਨੂੰ 3 ਕਿਲੋਵਾਟ 'ਤੇ ਸੀਮਿਤ ਕੀਤਾ ਜਾਵੇਗਾ ਮੌਜ਼ੂਦਾ ਮਾਨਕ ਕੀਮਤਾਂ 'ਤੇ ਇਕ ਕਿਲੋਵਾਟ ਸਮੱਰਥਾ ਵਾਲੀ ਪ੍ਰਣਾਲੀ ਲਈ 30,000 ਰੁਪਏ, ਦੋ ਕਿਲੋਵਾਟ ਸਮੱਰਥਾਂ ਵਾਲੀ ਪ੍ਰਣਾਲੀ ਲਈ 60,000 ਰੁਪਏ ਅਤੇ ਤਿੰਨ ਕਿਲੋਵਾਟ ਜਾਂ ਉਸ ਤੋਂ ਉੱਪਰ ਵਾਲੀ ਪ੍ਰਣਾਲੀ ਲਈ 78,000 ਰੁਪਏ ਦੀ ਸਬਸਿਡੀ ਨਾਲ ਹੋਵੇਗਾ
ਉਨ੍ਹਾਂ ਦਸਿਆ ਕਿ ਇਸ ਯੋਜਨਾ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰ ਕੌਮੀ ਪੋਟਰਲ ਰਾਹੀਂ ਸਬਸਿਡੀ ਲਈ ਬਿਨੈ ਕਰਨਗੇ ਅਤੇ ਛੱਤ 'ਤੇ ਸੌਰ ਊਰਜਾ ਸਥਾਪਿਤ ਕਰਨ ਲਈ ਇਕ ਯੋਗ ਵਿਕੇਰਤਾ ਦੀ ਚੋਣ ਕਰਨ ਵਿਚ ਸਮੱਰਥ ਹੋਣਗੇ ਕੌਮੀ ਪੋਟਰਲ ਸਥਾਪਤ ਕੀਤੀ ਜਾਣ ਵਾਲੀ ਪ੍ਰਣਾਲੀ ਦੇ ਯੋਗ ਆਕਾਰ, ਲਾਭ ਦੀ ਗਿਣਤੀ, ਵਿਕਰੇਤਾ ਦੀ ਰੇਟਿੰਗ ਆਦਿ ਬਾਰੇ ਜਾਣਕਾਰੀ ਪ੍ਰਦਾਨ ਕਰਕੇ ਪਰਿਵਾਰਾਂ ਨੂੰ ਉਨ੍ਹਾਂ ਦੇ ਫੈਸਲੇ ਲੈਣ ਦੀ ਪ੍ਰਕ੍ਰਿਆ ਵਿਚ ਮਦਦ ਮਿਲੇਗੀ ਉਨ੍ਹਾਂ ਦਸਿਆ ਕਿ ਇਸ ਯੋਜਨਾ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰ 3 ਕਿਲੋਵਾਟ ਤਕ ਦੇ ਰਿਹਾਇਸ਼ੀ ਆਰਟੀਐਸ ਪ੍ਰਣਾਲੀ ਦੀ ਸਥਾਪਨਾ ਲਈ ਮੌਜ਼ੂਦਾ ਵਿਚ ਲਗਭਗ 7 ਫੀਸਦੀ ਦੇ ਗਰੰਟੀ ਮੁਕਤ ਘੱਟ ਵਿਆਜ ਵਾਲੇ ਕਰਜ਼ੇ ਦਾ ਲਾਭ ਚੁੱਕਣ ਵਿਚ ਸਮੱਰਥ ਹੋਣਗੇ ਇਸ ਰਾਹੀਂ ਸ਼ਥਾਨਕ ਸਰਕਾਰ ਅਤੇ ਪੰਚਾਇਤੀ ਰਾਜ ਸੰਸਥਾਨਾਂ ਵੀ ਆਪਣੇ ਖੇਤਰਾਂ ਵਿਚ ਆਰਟੀਐਸ ਸਥਾਪਨਾਵਾਂ ਨੂੰ ਪ੍ਰੋਤਸਾਹਿਤ ਦੇਣ ਲਈ ਵੱਖ-ਵੱਖ ਪ੍ਰੋਤਸਾਹਨਾਂ ਨਾਲ ਲਾਭਬੰਦ ਹੋਣਗੇ ਇਸ ਯੋਜਨਾ ਰਾਹੀਂ ਸ਼ਾਮਿਲ ਘਰ ਬਿਜਲੀ ਬਿਲ ਬਚਾਉਣ ਦੇ ਨਾਲ-ਨਾਲ ਡਿਸਕਾਮ ਨੂੰ ਬਾਕੀ ਬਿਜਲੀ ਦੀ ਵਿਕਰੀ ਰਾਹੀਂ ਵਾਧੂ ਆਮਦਨ ਕਮਾਉਣ ਵਿਚ ਸਮੱਰਥ ਹੋਣਗੇ ਸਰਕਾਰ ਨੇ ਇਸ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਜਾਗਰੂਕਤਾ ਵੱਧਾਉਣ ਅਤੇ ਇਛੁੱਕ ਪਰਿਵਾਰਾਂ ਤੋਂ ਬਿਨੈ ਪ੍ਰਾਪਤ ਕਰਨ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੈ ਇਸ ਯੋਜਨਾ ਦੇ ਤਹਿਤ ਲਾਭ ਪ੍ਰਾਪਤ ਕਰਨ ਦੇ ਇਛੁੱਕ ਪਰਿਵਾਰ pmsuryaghar.gov.in 'ਤੇ ਆਪਣਾ ਰਜਿਸਟਰੇਸ਼ਨ ਕਰਵਾ ਸਕਦੇ ਹਨ