ਚੰਡੀਗੜ੍ਹ : ਹਰਿਆਣਾ ਖੇਡ ਵਿਭਾਗ ਵੱਲੋਂ ਖੇਡਾਂ ਨੂੰ ਪ੍ਰੋਤਸਾਹਣ ਦੇਣ ਦੇ ਮੰਤਵ ਨਾਲ ਸਰਕਾਰੀ, ਨਿੱਜੀ ਵਿਦਿਅਕ ਸੰਸਥਾਨਾਂ, ਪੰਚਾਇਤਾਂ ਤੇ ਨਿੱਜੀ ਖੇਡ ਸੰਸਥਾਨਾਂ ਤੋਂ ਸਾਲ 2024-25 ਵਿਚ ਖੇਡ ਨਰਸਰੀ ਸਥਾਪਿਤ ਕਰਨ ਲਈ 15 ਮਾਰਚ, 2024 ਤਕ ਆਨਲਾਇਨ ਬਿਨੈ ਮੰਗ ਹਨ ਖੇਡ ਵਿਭਾਗ ਦੇ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਖੇਡ ਨਰਸਰੀ ਯੋਜਨਾ ਦਾ ਮੁੱਖ ਮੰਤਵ ਰਾਜ ਵਿਚ ਸ਼ੁਰੂਆਤੀ ਤੌਰ 'ਤੇ ਖੇਡਾਂ ਨੂੰ ਪ੍ਰੋਤਸਾਹਨ ਦੇਣਾ ਅਤੇ ਗ੍ਰਾਸ ਰੁੱਟ ਪੱਧਰ 'ਤੇ ਖੇਡ ਪ੍ਰਤੀਭਾਵਾਂ ਨੂੰ ਨਿਖਾਰਨਾ ਹੈ ਇਯ ਯੋਜਨਾ ਨਾਲ ਘੱਟ ਉਮਰ ਵਿਚ ਹੀ ਚੁਣੇ ਕੀਤੇ ਗਏ ਰਾਜ ਦੇ ਅਨੇਕਾਂ ਖਿਡਾਰੀ ਅੱਜ ਕੌਮੀ ਤੇ ਕੌਮਾਂਤਰੀ ਪੱਧਰ ਦੀ ਖੇਡ ਉਪਲੱਬਧੀਆਂ ਪ੍ਰਾਪਤ ਕਰ ਚੁੱਕੇ ਹਨ
ਬੁਲਾਰੇ ਨੇ ਦਸਿਆ ਕਿ ਖੇਡ ਨਰਸਰੀ ਸਿਰਫ ਉਲੰਪਿਕ, ਏਸ਼ਿਅਨ ਤੇ ਕਾਮਨਵੈਲਥ ਖੇਡਾਂ ਵਿਚ ਸ਼ਾਮਿਲ ਖੇਡਾਂ ਲਈ ਖੋਲ੍ਹੀ ਜਾਵੇਗੀ ਖੇਡ ਨਰਸਰੀ ਬਿਨੈਕਾਰ ਇਛੁੱਕ ਸੰਸਥਾਨ ਤੇ ਨਿੱਜੀ ਵਿਦਿਅਕ ਸੰਸਥਾਨਾਂ ਤੇ ਨਿੱਜੀ ਖੇਡ ਸੰਸਥਾਨਾਂ, ਅਖਾੜਾ ਚਲਾਉਣ ਵਾਲੇ ਵਿਭਾਗ ਵੈਬਸਾਇਟ www.haryanasports.gov.'ਤੇ ਜਾ ਕੇ ਆਨਲਾਇਨ ਬਿਨੈ ਕਰ ਸਕਦੇ ਹਨ