ਫਰੀਦਾਬਾਦ : ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਫਰੀਦਾਬਾਦ ਹਾਫ ਮੈਰਾਥਨ ਵਿਚ ਹਜਾਰਾਂ ਦੀ ਗਿਣਤੀ ਵਿਚ ਸ਼ਾਮਿਲ ਪ੍ਰਤੀਭਾਗੀਆਂ ਨਾਲ ਸਿੱਧਾ ਸੰਵਾਦ ਕਰਦੇ ਹੋਏ ਐਲਾਨ ਕੀਤਾ ਕਿ ਗੁਰੂਗ੍ਰਾਮ ਵਿਚ ਹਰਕੇ ਸਾਲ ਫਰਵਰੀ ਦੇ ਆਖੀਰੀ ਐਤਵਾਰ ਨੂੰ ਪ੍ਰਬੰਧਿਤ ਕੀਤੀ ਜਾਣ ਵਾਲੀ ਫੁੱਲ ਮੈਰਾਥਨ ਦੀ ਤਰਜ 'ਤੇ ਹੁਣ ਭਵਿੱਖ ਵਿਚ ਫਰੀਦਾਬਾਦ ਵਿਚ ਵੀ ਅਕਤੂਬਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਫਰੀਦਾਬਾਦ ਹਾਫ ਮੈਰਾਥਨ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਦੋਵਾਂ ਸ਼ਹਿਰਾਂ ਵਿਚ 6 ਮਹੀਨੇ ਦੇ ਅੰਤਰਾਲ 'ਤੇ ਇੰਨ੍ਹਾਂ ਦੋਵਾਂ ਸਾਲਾਨਾ ਇਵੇਂਟ ਦਾ ਪ੍ਰਬੰਧ ਸਕਾਰਾਤਮਕ ਉਦੇਸ਼ ਨਾਲ ਹੋਵੇਗਾ, ਜਿਸ ਨਾਲ ਹਰ ਵਰਗ ਨੂੰ ਸਾਰਥਕ ਸੰਦੇਸ਼ ਦਿੱਤਾ ਜਾਵੇਗਾ। ਉੱਥੇ ਹੀ ਸੂਬੇ ਦੇ ਹੋਰ ਵੱਡੇ ਸ਼ਹਿਰਾਂ ਵਿਚ ਵੀ ਇਸੀ ਤਰ੍ਹਾ ਦੇ ਪ੍ਰਬੰਧ ਕਰਵਾਉਣ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ।