ਫਤਹਿਗੜ੍ਹ ਸਾਹਿਬ : ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ ਕਿ ਪੰਜਾਬ ਦੀਆਂ ਮੰਡੀਆਂ ਨੂੰ ਬੰਦ ਸੀਜਨ ਵਿੱਚ ਖੇਡ ਗਰਾਊਡਾਂ ਦੇ ਤੌਰ ਤੇ ਵਰਤਣ ਅਤੇ ਵਪਾਰਕ ਨੀਤੀ ਤਹਿਤ ਸ਼ੈਡਾ ਨੂੰ ਵਿਆਹ ਸ਼ਾਦੀਆਂ ਲਈ ਕਿਰਾਏ ਤੇ ਦੇਣ ਦੇ ਕੇ ਮੰਡੀ ਬੋਰਡ ਦੀ ਆਮਦਨ ਵਿੱਚ ਵਾਧਾ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ੍ਰੀ ਹਰਚੰਦ ਸਿੰਘ ਬਰਸ਼ਟ ਨੇ ਮਾਰਕਿਟ ਕਮੇਟੀ ਸਰਹਿੰਦ ਦਾ ਦੌਰਾ ਕਰਨ ਸਮੇਂ ਪੱਤਰਾਕਾਰਾਂ ਨੂੰ ਗੱਲਬਾਤ ਕਰਦਿਆਂ ਕੀਤਾ। ਸ੍ਰੀ ਬਰਸ਼ਟ ਨੇ ਕਿਹਾ ਕਿ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਮੰਡੀਆਂ ਦੇ ਸ਼ੈਡ ਤਿਆਰ ਕੀਤੇ ਗਏ ਹਨ ਜੋ ਕਿ ਸਾਲ ਵਿੱਚ ਸਿਰਫ ਤਿੰਨ ਮਹੀਨੇ ਹੀ ਕੰਮ ਆਉਂਦੇ ਹਨ ਅਤੇ 09 ਮਹੀਨੇ ਵਿਹਲੇ ਰਹਿੰਦੇ ਹਨ। ਇਸ ਲਈ ਵਿਹਲੇ ਸਮੇਂ ਦੌਰਾਨ ਸ਼ੈਡਾਂ ਨੂੰ ਨੌਜਵਾਨਾਂ ਦੇ ਖੇਡਣ ਲਈ ਵਰਤਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਰਾਮਪੁਰਾ ਫੂਲ ਮੰਡੀ ਦਾ ਸ਼ੈਡ ਪਹਿਲਾਂ ਹੀ ਸਕੈਟਿੰਗ ਅਤੇ ਸੁਲਤਾਨਪੁਰ ਲੋਧੀ ਵਿਖੇ ਮੰਡੀ ਦਾ ਸ਼ੈਡ ਬਾਸਕਟਬਾਲ ਲਈ ਵਰਤਣਾ ਸੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸੂਬੇ ਦੀਆਂ ਹੋਰ ਮੰਡੀਆਂ ਵਿੱਚ ਵੀ ਖੇਡਾਂ ਦੀ ਲੋੜ ਅਨੁਸਾਰ ਮੰਡੀਆਂ ਦੇ ਸ਼ੈਡਾਂ ਨੂੰ ਇਨਡੋਰ ਅਤੇ ਆਉਟਡੋਰ ਮੈਦਾਨਾਂ ਤੋਰ ਤੇ ਵਰਤਿਆ ਜਾ ਸਕੇ ਤਾਂ ਜੋ ਨੌਜਵਾਨ ਪੀੜ੍ਹੀ ਵੱਧ ਤੋਂ ਵੱਧ ਖੇਡਾਂ ਨਾਲ ਜੁੜ ਕੇ ਨਸ਼ਿਆਂ ਦੀ ਦਲ ਦਲ ਤੋਂ ਨਿਕਲ ਕਿ ਆਪਣਾ ਅਤੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੇ।
ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਗਰੀਬ ਆਦਮੀ ਲਈ ਮਹਿੰਗੇ ਮੈਰਿਜ ਪੈਲਸਾਂ ਵਿੱਚ ਵਿਆਹ ਤੇ ਹੋਰ ਸਮਾਗਮ ਕਰਨੇ ਬਹੁਤ ਔਖੇ ਹੋ ਗਏ ਹਨ। ਇਸ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਮੰਡੀਆਂ ਦੇ ਸ਼ੈਡਾਂ ਨੂੰ ਸਿਰਫ 25 ਹਜਾਰ ਰੁਪਏ ਕਿਰਾਇਆ ਲੈ ਕਿ ਸਮਾਗਮ ਕਰਨ ਦੀ ਆਗਿਆ ਦਿੱਤੀ ਜਾਵੇ , ਜਿੱਥੇ ਕਿ ਵਧੇਰੇ ਖੁੱਲੀ ਜਗਾ ਹੋਣ ਨਾਲ ਵਧੀਆਂ ਪ੍ਰੋਗਰਾਮ ਕੀਤਾ ਜਾ ਸਕਦਾ ਹੈ ਉੱਥੇ ਪਾਰਕਿੰਗ ਦੀ ਵੀ ਸਮੱਸਿਆ ਨਹੀਂ ਆਉਂਦੀ। ਉਨ੍ਹਾਂ ਪੱਤਰਕਾਰਾਂ ਵੱਲੋਂ ਮੰਡੀਆਂ ਵਿੱਚ ਬਰਸਾਤੀ ਪਾਣੀ ਖੜਨ ਤੇ ਜਵਾਬ ਵਿੱਚ ਕਿਹਾ ਕਿ ਵੱਡੀ ਪੱਧਰ ਤੇ ਮੰਡੀਆਂ ਦਾ ਕਾਇਆ ਕਲਪ ਕੀਤਾ ਜਾ ਰਿਹਾ ਹੈ ਜਿੱਥੇ ਕਿਤੇ ਵੀ ਇਹੋ ਜਹੀ ਸਮੱਸਿਆ ਧਿਆਨ ਵਿੱਚ ਆਉਂਦੀ ਹੈ ਉਸਦਾ ਹੱਲ ਕੀਤਾ ਜਾ ਰਿਹਾ ਹੈ।
ਇਸ ਮੌਕੇ ਚੈਅਰਮੈਨ ਮੰਡੀ ਬੋਰਡ ਨੇ ਮਾਰਕਿਟ ਕਮੇਟੀ ਸਰਹਿੰਦ ਅਤੇ ਚਨਾਰਥਲ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਬੂਟੇ ਲਗਾਏ ਅਤੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤਾਂ ਜੋ ਵਾਤਾਵਰਣ ਨੂੰ ਸ਼ੁੱਧ ਰੱਖਿਆ ਜਾ ਸਕੇ ਅਤੇ ਪੰਜਾਬ ਨੂੰ ਹਰਿਆ ਭਰਿਆ ਬਣਾਇਆ ਜਾਵੇ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਸਰਹਿੰਦ ਗੁਰਿੰਦਰ ਸਿੰਘ ਢਿੱਲੋਂ, ਸਾਧੂ ਰਾਮ ਭੱਟਮਾਜਾ, ਪਵੇਲ ਹਾਂਡਾ ਸੈਕਟਰੀ ਮਾਰਕਿਟ ਕਮੇਟੀ ਕਮਲਪ੍ਰੀਤ ਸਿੰਘ, ਤਰਸੇਮ ਲਾਲ, ਤੇਜਿੰਦਰ ਸਿੰਘ, ਸਤਨਾਮ ਸਿੰਘ, ਨਿਰਮਲਸਿੰਘ, ਬਲਵੀਰ ਸਿੰਘ, ਮਨਦੀਪ ਸਿੰਘ, ਰਾਮਜੀ ਦਾਸ, ਨਿਰਮਲ ਸਿੰਘ, ਗੁਰਚਰਨ ਸਿੰਘ ਜਸਵੀਰ ਸਿੰਘ ਸਮੇਤ ਹੋਰ ਆਮ ਆਦਮੀ ਪਾਰਟੀ ਦੇ ਆਗੂ ਹਾਜਰ ਸਨ।